New Year 2024: ਪੁਰਾਣਾ ਸਾਲ ਯਾਨੀ 2023 ਖਤਮ ਹੋਣ ਵਾਲਾ ਹੈ ਅਤੇ ਲੋਕ ਨਵੇਂ ਸਾਲ ਯਾਨੀ 2024 ਦਾ ਸਵਾਗਤ ਕਰਨ ਲਈ ਤਿਆਰ ਹਨ। ਨਵੇਂ ਸਾਲ 'ਤੇ ਬਹੁਤ ਵੱਡਾ ਜਸ਼ਨ ਮਨਾਇਆ ਜਾਂਦਾ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਹਨ ਅਤੇ ਜੇਕਰ ਕੋਈ ਪਾਰਟੀ ਹੁੰਦੀ ਹੈ ਤਾਂ ਪੈੱਗ ਵੀ ਲੱਗ ਜਾਂਦੇ ਹਨ। ਭਾਵੇਂ ਸ਼ਰਾਬ ਦਾ ਸੇਵਨ ਸਿਹਤ ਲਈ ਖ਼ਤਰਨਾਕ ਹੈ, ਫਿਰ ਵੀ ਪਾਰਟੀਆਂ 'ਚ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਘਰ 'ਚ ਨਵੇਂ ਸਾਲ ਦੀ ਪਾਰਟੀ ਦਾ ਆਯੋਜਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਰਾਬ ਰੱਖਣ ਦੇ ਨਿਯਮਾਂ ਨੂੰ ਪਹਿਲਾਂ ਤੋਂ ਹੀ ਜਾਣ ਲੈਣਾ ਚਾਹੀਦਾ ਹੈ। ਹਾਲਾਂਕਿ ਲੋਕ ਘਰ 'ਚ ਸ਼ਰਾਬ ਨਹੀਂ ਰੱਖਦੇ ਹਨ ਪਰ ਜੇਕਰ ਤੁਸੀਂ ਨਵੇਂ ਸਾਲ ਦੀ ਪਾਰਟੀ 'ਚ ਮਹਿਮਾਨਾਂ ਲਈ ਸ਼ਰਾਬ ਸਟੋਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਤੁਸੀਂ ਘਰ 'ਚ ਕਿੰਨੀ ਸ਼ਰਾਬ ਰੱਖ ਸਕਦੇ ਹੋ।
ਦਿੱਲੀ 'ਚ ਕਿੰਨੀ ਸ਼ਰਾਬ ਘਰ 'ਚ ਕਰ ਸਕਦੇ ਹੋ ਸਟੋਰ ?
ਦਿੱਲੀ ਹਾਈ ਕੋਰਟ ਦੇ ਨਿਯਮਾਂ ਅਨੁਸਾਰ ਤੁਹਾਨੂੰ ਘਰ ਵਿੱਚ ਸ਼ਰਾਬ ਸਟੋਰ ਕਰਨ ਦੀ ਇਜਾਜ਼ਤ ਹੈ। ਦਿੱਲੀ ਦੀ ਗੱਲ ਕਰੀਏ ਤਾਂ ਜੇਕਰ ਤੁਹਾਡੀ ਉਮਰ 25 ਸਾਲ ਤੋਂ ਵੱਧ ਹੈ ਤਾਂ ਤੁਸੀਂ ਘਰ ਵਿੱਚ ਨੌ ਲੀਟਰ ਵਿਸਕੀ, ਰਮ ਜਾਂ ਵੋਡਕਾ ਸਟੋਰ ਕਰ ਸਕਦੇ ਹੋ। ਇਸ ਤੋਂ ਇਲਾਵਾ ਦਿੱਲੀ ਦੇ ਲੋਕ ਆਪਣੇ ਘਰਾਂ ਵਿੱਚ 18 ਲੀਟਰ ਬੀਅਰ ਜਾਂ ਵਾਈਨ ਵੀ ਸਟੋਰ ਕਰ ਸਕਦੇ ਹਨ। ਤੁਸੀਂ ਇਸ ਸਟੋਰੇਜ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਨਵੇਂ ਸਾਲ 'ਤੇ ਕਿੰਨੀ ਵੱਡੀ ਪਾਰਟੀ ਕਰ ਸਕਦੇ ਹੋ।
ਪੰਜਾਬ ਅਤੇ ਹਰਿਆਣਾ ਵਿੱਚ ਕਿੰਨੀ ਸ਼ਰਾਬ ਸਟੋਰ ਕੀਤੀ ਜਾ ਸਕਦੀ ਹੈ?
ਜੇਕਰ ਤੁਸੀਂ ਪੰਜਾਬ ਵਿੱਚ ਨਵੇਂ ਸਾਲ ਦੀ ਪਾਰਟੀ ਦਾ ਆਯੋਜਨ ਕਰ ਰਹੇ ਹੋ, ਤਾਂ ਤੁਸੀਂ ਘਰ ਵਿੱਚ ਦੇਸੀ ਜਾਂ ਵਿਦੇਸ਼ੀ ਸ਼ਰਾਬ ਦੀਆਂ ਸਿਰਫ ਦੋ ਬੋਤਲਾਂ ਸਟੋਰ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸ਼ਰਾਬ ਘਰ 'ਚ ਸਟੋਰ ਕਰਦੇ ਹੋ ਤਾਂ ਤੁਹਾਨੂੰ ਹਰ ਸਾਲ 1000 ਰੁਪਏ ਦੀ ਫੀਸ ਦੇ ਕੇ ਲਾਇਸੈਂਸ ਲੈਣਾ ਹੋਵੇਗਾ। ਹਰਿਆਣਾ 'ਚ 6 ਬੋਤਲਾਂ ਦੇਸੀ ਸ਼ਰਾਬ ਅਤੇ 18 ਬੋਤਲਾਂ ਵਿਦੇਸ਼ੀ ਸ਼ਰਾਬ ਘਰ 'ਚ ਸਟੋਰ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸ਼ਰਾਬ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 200 ਰੁਪਏ ਮਹੀਨਾ ਚਾਰਜ ਦੇ ਕੇ ਲਾਇਸੈਂਸ ਲੈਣਾ ਹੋਵੇਗਾ।
ਗੋਆ ਵਿੱਚ ਕੀ ਹਨ ਨਿਯਮ ?
ਗੋਆ ਵਰਗੇ ਸੂਬੇ ਵਿੱਚ, ਜਿੱਥੇ ਵੱਡੀਆਂ ਪਾਰਟੀਆਂ ਹੁੰਦੀਆਂ ਹਨ, ਤੁਸੀਂ ਘਰ ਵਿੱਚ ਬੀਅਰ ਦੀਆਂ 18 ਬੋਤਲਾਂ ਸਟੋਰ ਕਰ ਸਕਦੇ ਹੋ। ਇਸ ਤੋਂ ਇਲਾਵਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਰੱਖੀਆਂ ਜਾ ਸਕਦੀਆਂ ਹਨ।
ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਇੱਥੇ ਘਰ ਵਿੱਚ ਸ਼ਰਾਬ ਦੀਆਂ 6 ਬੋਤਲਾਂ ਸਟੋਰ ਕੀਤੀਆਂ ਜਾ ਸਕਦੀਆਂ ਹਨ। ਰਾਜਸਥਾਨ ਵਿੱਚ, IMFL ਦੀਆਂ 18 ਬੋਤਲਾਂ ਘਰ ਵਿੱਚ ਰੱਖੀਆਂ ਜਾ ਸਕਦੀਆਂ ਹਨ।