Process for Applying for Birth Certificate: ਜਨਮ ਪ੍ਰਮਾਣ ਪੱਤਰ ਕਿਸੇ ਵੀ ਬੱਚੇ ਦਾ ਪਹਿਲਾ ਪਹਿਚਾਣ ਪੱਤਰ (Identity Proof) ਹੁੰਦਾ ਹੈ। ਇਹ ਇੱਕ ਬੇਹੱਦ ਮਹੱਵਪੂਰਨ ਦਸਤਾਵੇਜ਼ (Important Document) ਹੈ ਜਿਸਦੀ ਜਰੂਰਤ ਸਮੇਂ-ਸਮੇਂ ਪੈਂਦੀ ਰਹਿੰਦੀ ਹੈ। ਜੇਕਰ ਬੱਚੇ ਦਾ ਜਨਮ ਸਰਕਾਰੀ ਹਸਪਤਾਲ (Government Hospital) 'ਚ ਹੋਇਆ ਹੈ ਤਾਂ ਬੱਚਿਆਂ ਦੇ ਇੰਚਾਰਜ ਵੀ ਉਸਦਾ ਜਨਮ ਪ੍ਰਮਾਣ ਪੱਤਰ (Birth Certificate) ਜਾਰੀ ਕਰ ਸਕਦਾ ਹੈ ਪਰ ਨਿੱਜੀ ਹਸਪਤਾਲ (Private Hospital) 'ਚ ਸਿਰਫ ਸੂਚਨਾ ਦਾ ਅਧਿਕਾਰ ਹੁੰਦਾ ਹੈ।
ਦੱਸ ਦਈਏ ਕਿ ਜਨਮ ਸਰਟੀਫਿਕੇਟ ਪਾਉਣ ਦੀ ਪ੍ਰਕ੍ਰਿਆ ਬਹੁਤ ਆਸਾਨ ਹੁੰਦੀ ਹੈ। ਇਸ ਨਾਲ ਬੱਚੇ ਦੇ ਜਨਮ ਦੇ 21 ਦਿਨਾਂ ਦੇ ਅੰਦਰ ਬਣਵਾ ਲੈਣਾ ਚਾਹੀਦਾ ਹਾ। ਇਸ ਨਾਲ ਬੱਚੇ ਦੇ ਪਿਤਾ ਦਾ ਨਾਮ ਵੀ ਦਰਜ ਹੁੰਦਾ ਹੈ।
ਬੱਚੇ ਦੇ ਜਨਮ ਦੇ ਬਾਅਦ ਜਲਦ ਤੋਂ ਜਲਦ ਪ੍ਰਮਾਣ ਪੱਤਰ ਬਣਵਾ ਲਓ। ਇਹ ਭਵਿੱਖ 'ਚ ਬਹੁਤ ਕੰਮ ਦੀ ਚੀਜ਼ ਹੁੰਦੀ ਹੈ। ਬੱਚੇ ਦਾ ਜੋ ਵੀ ਨਾਮ ਰੱਖਣਾ ਹੋਵੇ ਉਹ ਜਨਮ ਪ੍ਰਮਾਣ ਪੱਤਰ 'ਚ ਲਿਖਵਾ ਦਿਓ। ਇਸਦੇ ਬਾਅਦ 'ਚ ਤੁਸੀਂ ਕਿਸੇ ਵੀ ਪਰੇਸ਼ਾਨੀ ਤੋਂ ਬਚ ਸਕਦੇ ਹੋ। 21 ਦਿਨਾਂ ਦੇ ਬਾਅਦ ਜੇਕਰ ਤੁਸੀਂ ਇਸ ਨੂੰ ਬਣਵਾਉਂਦੇ ਹੋ ਤਾਂ ਤੁਹਾਨੂੰ ਸਰਕਾਰੀ ਆਫਿਸ (Government Office) ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਤੁਸੀਂ ਘਰ ਬੈਠੇ ਆਨਲਾਈਨ ਜਨਮ ਪ੍ਰਮਾਣ ਪੱਤਰ (Process for Applying for Birth Certificate Online) ਬਣਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਸਦਾ ਪੂਰਾ ਪ੍ਰੋਸੈੱਸ ਦੱਸਾਂਗੇ। -
ਜਨਮ ਪ੍ਰਮਾਣ ਪੱਤਰ ਬਣਵਾਉਣ ਲਈ ਚਾਹੀਦੇ ਹਨ ਇਹ ਡਾਕੂਮੈਂਟਸ (Documents Required for Birth Certificate)-
- ਹਸਪਤਾਲ 'ਚ ਜਾਰੀ ਕੀਤਾ ਗਿਆ ਬੱਚੇ ਦਾ ਪ੍ਰਮਾਣ ਪੱਤਰ
-ਮਾਤਾ-ਪਿਤਾ ਦਾ ਪਹਿਚਾਣ ਪੱਤਰ (ਆਧਾਰ ਕਾਰਡ, ਪੈਨ ਕਾਰਡ)
ਜਨਮ ਪ੍ਰਮਾਣ ਪੱਤਰ ਲਈ ਇਸ ਤਰ੍ਹਾਂ ਕਰੋ ਅਪਲਾਈ-
-ਬਰਥ ਸਰਟੀਫਿਕੇਟ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ- www.crsorgi.gov.in 'ਤੇ ਜਾਓ।
-ਇਸ 'ਚ ਹੋਮ ਪੇਜ ਖੋਲ੍ਹੋ ਅਤੇ ਸਭ ਤੋਂ ਪਹਿਲਾਂ ਆਪਣੀ ਆਈ ਡੀ Create ਕਰੋ।
-ਇਸਦੇ ਬਾਅਦ ਤੁਸੀਂ ਆਪਣਾ ਨਾਮ, ਬੱਚੇ ਦਾ ਨਾਮ, ਮੋਬਾਈਲ ਨੰਬਰ (Mobile Number), ਈਮੇਲ- ਆਈ-ਡੀ (E-Mail Id), ਰਾਜ (State), ਜ਼ਿਲ੍ਹਾ (District) ਆਦਿ ਦੀ ਜਾਣਕਾਰੀ ਭਰੋ।
- ਇਸਦੇ ਬਾਅਰ ਫਾਰਮ ਸਬਮਿੱਟ (Submit) ਕਰੋ।
-Form Submission ਦਾ Confirmation ਮੈਸੇਜ ਤੁਹਾਨੂੰ ਮੋਬਾਈਲ ਨੰਬਰ 'ਤੇ ਆ ਜਾਵੇਗਾ।