ਸ਼ਰਾਬ ਦੇ ਸ਼ੌਕੀਨਾਂ ਲਈ 50 ਸਾਲ ਪੁਰਾਣੀ ਸ਼ਰਾਬ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ। ਕਿਹਾ ਜਾਂਦਾ ਹੈ ਕਿ ਸ਼ਰਾਬ ਜਿੰਨੀ ਪੁਰਾਣੀ ਹੁੰਦੀ ਹੈ, ਪੀਣ ਦਾ ਓਨਾ ਹੀ ਮਜ਼ਾ ਹੁੰਦਾ ਹੈ ਤੇ ਨਸ਼ਾ ਓਨਾ ਹੀ ਡੂੰਘਾ ਹੁੰਦਾ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਦੇ ਘਰ 50 ਸਾਲ ਪੁਰਾਣੀ ਸ਼ਰਾਬ ਸਟੋਰ ਕੀਤੀ ਗਈ ਤਾਂ ਉਸ ਦੀ ਕੀਮਤ ਕੀ ਹੋਵੇਗੀ ਅਤੇ ਕਿਸ ਕੀਮਤ 'ਤੇ ਵੇਚੀ ਜਾਵੇਗੀ? ਆਓ ਜਾਣਦੇ ਹਾਂ ਅੱਜ ਇਸ ਦਾ ਜਵਾਬ।
ਕਿਹੜੇ ਕਾਰਕ ਸ਼ਰਾਬ ਦੀ ਕੀਮਤ ਕਰਦੇ ਨੇ ਤੈਅ ?
ਕਿਸੇ ਵੀ ਸ਼ਰਾਬ ਦੀ ਕੀਮਤ ਕਈ ਚੀਜ਼ਾਂ 'ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਇਹ ਕਿਸ ਬ੍ਰਾਂਡ ਦੀ ਹੈ? ਮਸ਼ਹੂਰ ਬ੍ਰਾਂਡਾਂ ਦੀ ਸ਼ਰਾਬ ਜ਼ਿਆਦਾ ਮਹਿੰਗੀ ਹੈ। ਜਦੋਂ ਕਿ ਰੈੱਡ ਵਾਈਨ, ਵਿਸਕੀ, ਬ੍ਰਾਂਡੀ ਆਦਿ ਵੱਖ-ਵੱਖ ਕੀਮਤਾਂ 'ਤੇ ਵਿਕਦੀ ਹੈ। ਇਸ ਦੇ ਨਾਲ ਹੀ ਇਸ ਦੀ ਕੀਮਤ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਸ਼ਰਾਬ ਕਿੰਨੀ ਪੁਰਾਣੀ ਹੈ। ਬੋਤਲ, ਲੇਬਲ ਅਤੇ ਕਾਰਕ ਦੀ ਸਥਿਤੀ ਵੀ ਕੀਮਤ ਨੂੰ ਪ੍ਰਭਾਵਤ ਕਰਦੀ ਹੈ। ਵੱਡੀ ਮਾਤਰਾ ਵਿੱਚ ਉਪਲਬਧ ਸ਼ਰਾਬ ਦੀ ਕੀਮਤ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਸ਼ਰਾਬ ਦੀ ਕੀਮਤ ਉਸ ਘਰ 'ਤੇ ਵੀ ਨਿਰਭਰ ਕਰਦੀ ਹੈ ਜਿਸ 'ਚੋ ਇਹ ਮਿਲੀ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਮਸ਼ਹੂਰ ਵਿਅਕਤੀ ਦੇ ਘਰ ਪੁਰਾਣੀ ਸ਼ਰਾਬ ਮਿਲਦੀ ਹੈ, ਤਾਂ ਇਸ ਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ।
50 ਸਾਲ ਪੁਰਾਣੀ ਸ਼ਰਾਬ ਦੀ ਕੀਮਤ ਕਿੰਨੀ ਹੋ ਸਕਦੀ ?
50 ਸਾਲ ਪੁਰਾਣੀ ਸ਼ਰਾਬ ਦੀ ਕੀਮਤ ਕੁਝ ਹਜ਼ਾਰ ਰੁਪਏ ਤੋਂ ਲੈ ਕੇ ਕਈ ਲੱਖ ਰੁਪਏ ਤੱਕ ਹੋ ਸਕਦੀ ਹੈ। ਹਾਲਾਂਕਿ ਕੁਝ ਦੁਰਲੱਭ ਅਤੇ ਮਸ਼ਹੂਰ ਬ੍ਰਾਂਡਾਂ ਦੀ ਸ਼ਰਾਬ ਦੀ ਕੀਮਤ ਕਰੋੜਾਂ ਰੁਪਏ ਵਿੱਚ ਵੀ ਹੋ ਸਕਦੀ ਹੈ। ਆਮ ਤੌਰ 'ਤੇ 50 ਸਾਲ ਪੁਰਾਣੀ ਸ਼ਰਾਬ ਦੀ ਕੀਮਤ ਕੁਝ ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ। ਜਦੋਂ ਕਿ ਕੁਝ ਮਸ਼ਹੂਰ ਬ੍ਰਾਂਡਾਂ ਦੀ 50 ਸਾਲ ਪੁਰਾਣੀ ਸ਼ਰਾਬ ਦੀ ਕੀਮਤ 50,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਦੁਰਲੱਭ ਅਤੇ ਮਸ਼ਹੂਰ ਬ੍ਰਾਂਡਾਂ ਦੀ 50 ਸਾਲ ਪੁਰਾਣੀ ਸ਼ਰਾਬ ਦੀ ਕੀਮਤ 5 ਲੱਖ ਰੁਪਏ ਤੋਂ ਵੱਧ ਹੋ ਸਕਦੀ ਹੈ।
50 ਸਾਲ ਪੁਰਾਣੀ ਸ਼ਰਾਬ ਆਮ ਤੌਰ 'ਤੇ ਨਿਲਾਮੀ ਘਰਾਂ ਵਿੱਚ ਵੇਚੀ ਜਾਂਦੀ ਹੈ। ਦੁਨੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਮਸ਼ਹੂਰ ਨਿਲਾਮੀ ਘਰ ਹਨ ਜੋ ਵਿੰਟੇਜ ਸ਼ਰਾਬ ਦੀ ਨਿਲਾਮੀ ਕਰਦੇ ਹਨ। ਇਸ ਤੋਂ ਇਲਾਵਾ ਕੁਝ ਖਾਸ ਸ਼ਰਾਬ ਦੀਆਂ ਦੁਕਾਨਾਂ 'ਤੇ ਵੀ ਅਜਿਹੀ ਸ਼ਰਾਬ ਵੇਚੀ ਜਾਂਦੀ ਹੈ।