ਦੁਨੀਆ 'ਚ ਕਈ ਅਜਿਹੀਆਂ ਥਾਵਾਂ ਹਨ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਇਨ੍ਹਾਂ ਥਾਵਾਂ ਵਿੱਚੋਂ ਦੁਬਈ ਵੀ ਆਪਣੀ ਸੁੰਦਰਤਾ ਅਤੇ ਵਿਕਾਸ ਲਈ ਸੁਰਖੀਆਂ ਵਿੱਚ ਹੈ। ਖਾਸ ਕਰਕੇ ਭਾਰਤੀ ਸੈਲਾਨੀ ਦੁਬਈ ਜਾਣ ਲਈ ਉਤਾਵਲੇ ਰਹਿੰਦੇ ਹਨ। ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੁਬਈ ਦਾ ਅਸਲੀ ਨਾਮ ਕੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੁਬਈ ਦਾ ਅਸਲੀ ਨਾਮ ਕੀ ਹੈ?
ਸੋਸ਼ਲ ਮੀਡੀਆ ਨਾਲ ਸਬੰਧਿਤ ਅਤੇ ਆਮ ਲੋਕਾਂ ਵਿੱਚ ਵੀ ਦੁਬਈ ਲਈ ਕਾਫੀ ਕ੍ਰੇਜ਼ ਹੈ। ਜ਼ਿਆਦਾਤਰ ਲੋਕ ਇੱਥੇ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ। ਅਜਿਹੇ 'ਚ ਵੀ ਕਈ ਲੋਕ ਬੁਰਜ ਖਲੀਫਾ ਦੇਖਣ ਲਈ ਹੀ ਦੁਬਈ ਜਾਣਾ ਚਾਹੁੰਦੇ ਹਨ।
ਦੱਸ ਦਈਏ ਕਿ ਇੱਥੇ ਜਾਣ ਵਾਲੇ ਜ਼ਿਆਦਾਤਰ ਲੋਕ ਇਸ ਜਗ੍ਹਾ ਦਾ ਨਾਂ ਗਲਤ ਜਾਣਦੇ ਹਨ। ਜੀ ਹਾਂ, ਜੇਕਰ ਤੁਸੀਂ ਵੀ UAE ਦੇ ਇਸ ਸ਼ਹਿਰ ਨੂੰ ਦੁਬਈ ਕਹਿੰਦੇ ਹੋ ਤਾਂ ਤੁਸੀਂ ਵੀ ਗਲਤ ਹੋ।
ਕਿਹਾ ਜਾਂਦਾ ਹੈ ਕਿ ਦੁਬਈ ਸੰਯੁਕਤ ਅਰਬ ਅਮੀਰਾਤ ਦੇ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਫਾਰਸ ਦੀ ਖਾੜੀ ਦੇ ਦੱਖਣ ਵੱਲ ਅਰਬ ਪ੍ਰਾਇਦੀਪ 'ਤੇ ਸਥਿਤ ਹੈ। ਜਾਣਕਾਰੀ ਮੁਤਾਬਕ ਲਿਖਤੀ ਦਸਤਾਵੇਜ਼ਾਂ 'ਚ ਸੰਯੁਕਤ ਅਰਬ ਅਮੀਰਾਤ ਦੇ ਬਣਨ ਤੋਂ 150 ਸਾਲ ਪਹਿਲਾਂ ਇਸ ਸ਼ਹਿਰ ਦੀ ਹੋਂਦ ਦਾ ਜ਼ਿਕਰ ਹੈ। ਇਸਤੋਂ ਇਲਾਵਾ ਅਲ ਵਸਲ ਦੁਬਈ ਦਾ ਪੁਰਾਣਾ ਅਰਬੀ ਨਾਮ ਹੈ। ਜਿਸਦਾ ਅਰਥ ਹੈ ਰਿਸ਼ਤਾ। ਇਸ ਤੋਂ ਇਲਾਵਾ ਦੁਬਈ ਵਿੱਚ ਸਭ ਤੋਂ ਵੱਧ ਆਬਾਦੀ ਹੈ ਅਤੇ ਇਹ ਅਬੂ ਧਾਬੀ ਤੋਂ ਬਾਅਦ ਖੇਤਰ ਵਿੱਚ ਦੂਜਾ ਸਭ ਤੋਂ ਵੱਡਾ ਅਮੀਰਾਤ ਹੈ।
ਲੋਕ ਦੁਬਈ ਦਾ ਨਾਂ ਗਲਤ ਬੋਲਦੇ ਹਨ। ਦਰਅਸਲ ਅੰਗਰੇਜ਼ਾਂ ਨੇ ਇਸ ਸ਼ਹਿਰ ਨੂੰ ਡੂ-ਬਾਈ (ਦੁਬਈ) ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਇਸ ਸ਼ਹਿਰ ਦਾ ਨਾਂ ਗਲਤ ਲਿਆ ਜਾਣ ਲੱਗਾ, ਜਦੋਂ ਕਿ ਇਸ ਦਾ ਸਹੀ ਉਚਾਰਨ ਡੂ ਬੇ (ਦੂਬੇ) ਹੈ। ਅਰਬ ਲੋਕ ਇਸ ਸ਼ਹਿਰ ਨੂੰ ਡੂ ਬੇ ਕਹਿੰਦੇ ਹਨ। ਅਰਬੀ ਵਿੱਚ ਲੋਕ ਡੀ ਦਾ ਉਚਾਰਨ ਬਹੁਤ ਨਰਮੀ ਨਾਲ ਕਰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।