ਮਨੁੱਖ ਅੱਜ ਹੀ ਨਹੀਂ ਸਗੋਂ ਸਦੀਆਂ ਤੋਂ ਸ਼ਰਾਬ ਨਾਲ ਜੁੜਿਆ ਹੋਇਆ ਹੈ। ਭਾਰਤ ਸਮੇਤ ਦੁਨੀਆ ਭਰ ਵਿੱਚ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ। ਹਰ ਸਾਲ ਹਜ਼ਾਰਾਂ ਕਰੋੜਾਂ ਰੁਪਏ ਦੀ ਸ਼ਰਾਬ ਵਿਕਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਦੇਸ਼ ਦੇ ਲੋਕ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ? ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇਸ਼ਾਂ ਬਾਰੇ ਜੋ ਸਭ ਤੋਂ ਜ਼ਿਆਦਾ ਸ਼ਰਾਬ ਪੀਂਦੇ ਹਨ। ਇਸ ਦੇ ਨਾਲ ਹੀ ਦੱਸਦੇ ਹਾਂ ਕਿ ਇਨ੍ਹਾਂ ਦੇਸ਼ਾਂ ਵਿੱਚ ਲੋਕ ਹਰ ਸਾਲ ਕਿੰਨੀ ਸ਼ਰਾਬ ਪੀਂਦੇ ਹਨ।


ਦੱਸਣਯੋਗ ਹੈ ਕਿ ਵਰਲਡ ਪਾਪੂਲੇਸ਼ਨ ਰਿਵਿਊ ਦੀ ਰਿਪੋਰਟ ਮੁਤਾਬਕ ਦੁਨੀਆ 'ਚ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕ ਲਾਤਵਿਆ ਦੇਸ਼ 'ਚ ਰਹਿੰਦੇ ਹਨ। ਇੱਥੇ ਹਰ ਸਾਲ ਪ੍ਰਤੀ ਵਿਅਕਤੀ ਔਸਤਨ 13.19 ਲੀਟਰ ਸ਼ਰਾਬ ਦੀ ਖਪਤ ਹੁੰਦੀ ਹੈ। ਦੂਜੇ ਨੰਬਰ 'ਤੇ ਦੇਸ਼ ਮੋਲਦੋਵਾ ਦਾ ਨਾਂ ਆਉਂਦਾ ਹੈ। ਇੱਥੇ ਹਰ ਸਾਲ ਪ੍ਰਤੀ ਵਿਅਕਤੀ ਕਰੀਬ 12.85 ਲੀਟਰ ਸ਼ਰਾਬ ਦੀ ਖਪਤ ਹੁੰਦੀ ਹੈ। ਜਰਮਨੀ ਤੀਜੇ ਨੰਬਰ 'ਤੇ ਹੈ।ਇੱਥੇ ਇੱਕ ਵਿਅਕਤੀ ਇੱਕ ਸਾਲ ਵਿੱਚ 12.79 ਲੀਟਰ ਸ਼ਰਾਬ ਪੀਂਦਾ ਹੈ। ਲਿਥੁਆਨਿਆ ਚੌਥੇ ਨੰਬਰ 'ਤੇ ਹੈ। ਇੱਥੇ ਇੱਕ ਵਿਅਕਤੀ ਹਰ ਸਾਲ 12.78 ਲੀਟਰ ਸ਼ਰਾਬ ਪੀਂਦਾ ਹੈ। ਜਦਕਿ ਆਇਰਲੈਂਡ ਪੰਜਵੇਂ ਨੰਬਰ 'ਤੇ ਹੈ। ਇੱਥੇ ਹਰ ਵਿਅਕਤੀ ਹਰ ਸਾਲ 12.75 ਲੀਟਰ ਸ਼ਰਾਬ ਪੀਂਦਾ ਹੈ।


 ਆਰਥਿਕ ਖੋਜ ਏਜੰਸੀ ICRIER ਅਤੇ ਕਾਨੂੰਨ ਸਲਾਹਕਾਰ ਫਰਮ PLR ਚੈਂਬਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਲਗਭਗ 16 ਕਰੋੜ ਲੋਕ ਸ਼ਰਾਬ ਪੀਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗਿਣਤੀ 'ਚ 95 ਫੀਸਦੀ ਪੁਰਸ਼ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਉਮਰ 18 ਤੋਂ 49 ਸਾਲ ਦੇ ਵਿਚਕਾਰ ਹੈ।  


ਇਸਤੋਂ ਇਲਾਵਾ ਇਸ ਗਿਣਤੀ 'ਚ ਪੰਜ ਫੀਸਦੀ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਹਨ।


 CRISIL ਨਾਮ ਦੀ ਇੱਕ ਸਰਵੇਖਣ ਕੰਪਨੀ ਨੇ 2020 ਵਿੱਚ ਦੇਸ਼ ਭਰ ਵਿੱਚ ਇੱਕ ਸਰਵੇਖਣ ਕੀਤਾ ਸੀ। ਇਸ ਸਰਵੇ 'ਚ ਪਾਇਆ ਗਿਆ ਕਿ ਦੇਸ਼ ਦੇ ਪੰਜ ਸੂਬੇ ਅਜਿਹੇ ਸਨ ਜਿੱਥੇ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ।


ਇਨ੍ਹਾਂ 'ਚੋਂ ਛੱਤੀਸਗੜ੍ਹ ਪਹਿਲੇ ਨੰਬਰ 'ਤੇ ਸੀ। ਇੱਥੇ ਕੁੱਲ ਆਬਾਦੀ ਦਾ ਲਗਭਗ 35.6 ਪ੍ਰਤੀਸ਼ਤ ਸ਼ਰਾਬ ਪੀਂਦਾ ਹੈ। ਜਦਕਿ ਤ੍ਰਿਪੁਰਾ ਇਸ 'ਚ ਦੂਜੇ ਸਥਾਨ 'ਤੇ ਹੈ। ਇੱਥੇ ਕੁੱਲ ਆਬਾਦੀ ਦਾ 34.7 ਫੀਸਦੀ ਸ਼ਰਾਬ ਪੀਂਦਾ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਤੀਜੇ ਨੰਬਰ 'ਤੇ ਹੈ। ਇੱਥੋਂ ਦੀ ਕੁੱਲ ਆਬਾਦੀ ਦਾ 34.5 ਫੀਸਦੀ ਲੋਕ ਨਿਯਮਿਤ ਤੌਰ 'ਤੇ ਸ਼ਰਾਬ ਪੀਂਦੇ ਹਨ।