Good bye 2024: ਹੁਣ ਨਵਾਂ ਸਾਲ ਸ਼ੁਰੂ ਹੋਣ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ 'ਚ ਉਨ੍ਹਾਂ ਸੂਬਿਆਂ 'ਚ ਸ਼ਰਾਬ ਦੀ ਵਿਕਰੀ ਵਧਣ ਜਾ ਰਹੀ ਹੈ, ਜਿੱਥੇ ਲੋਕ ਸ਼ਰਾਬ ਪੀਂਦੇ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰ ਸਾਲ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਕਰੋੜਾਂ ਦੀ ਸ਼ਰਾਬ ਖਰੀਦਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਵੇਂ ਸਾਲ 'ਤੇ ਕਿਸ ਸੂਬੇ ਦੇ ਲੋਕ ਸਭ ਤੋਂ ਵੱਧ ਸ਼ਰਾਬ ਖਰੀਦਦੇ ਹਨ।
ਸਾਲ 2023 ਵਿੱਚ ਕੌਣ ਸੀ ਅੱਗੇ
ਸਾਲ 2023 ਦੇ ਜਸ਼ਨਾਂ ਵਿੱਚ ਰਾਜਸਥਾਨ ਵਿੱਚ ਸਭ ਤੋਂ ਵੱਧ ਸ਼ਰਾਬ ਪੀਤੀ ਗਈ। ਇੱਥੇ 30 ਅਤੇ 31 ਦਸੰਬਰ 2022 ਨੂੰ 35.26 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਸੀ। ਇਨ੍ਹਾਂ ਦੋ ਦਿਨਾਂ 'ਚ ਇਕੱਲੇ ਜੈਪੁਰ 'ਚ 11 ਕਰੋੜ ਰੁਪਏ ਦੀ ਸ਼ਰਾਬ ਵਿਕ ਗਈ। ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 31 ਦਸੰਬਰ 2022 ਨੂੰ 9 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਸੀ। ਜਦੋਂ ਕਿ ਜੇਕਰ ਸਾਲ 2021 ਦੇ ਇਨ੍ਹਾਂ ਦੋ ਦਿਨਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਆਬਕਾਰੀ ਵਿਭਾਗ ਦੀ ਰਿਪੋਰਟ ਮੁਤਾਬਕ ਰਾਜਸਥਾਨ 'ਚ 30-31 ਦਸੰਬਰ 2021 ਨੂੰ 77 ਕਰੋੜ 82 ਲੱਖ ਰੁਪਏ ਦੀ ਸ਼ਰਾਬ ਵਿਕ ਚੁੱਕੀ ਹੈ।
ਇਹ ਵੀ ਪੜ੍ਹੋ: Digital: ਦੁਨੀਆਂ 'ਚ ਛਾਇਆ ਹੋਇਆ ਡਿਜੀਟਲ ਯੁੱਗ, ਕੀ ਤਹਾਨੂੰ ਡਿਜੀਟਲ ਸ਼ਬਦ ਦਾ ਸਹੀ ਅਰਥ ਪਤਾ ?
ਭਾਰਤ ਵਿੱਚ ਕਿੰਨੇ ਲੋਕ ਸ਼ਰਾਬ ਪੀਂਦੇ ਹਨ
ਇਕੋਨੋਮਿਕ ਰਿਸਰਚ ਏਜੰਸੀ ICRIER ਅਤੇ ਲਾਅ ਕੰਸਲਟਿੰਗ ਫਰਮ PLR ਚੈਂਬਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਲਗਭਗ 16 ਕਰੋੜ ਲੋਕ ਸ਼ਰਾਬ ਪੀਂਦੇ ਹਨ। ਇਸ ਗਿਣਤੀ ਵਿੱਚੋਂ 95 ਫੀਸਦੀ ਪੁਰਸ਼ ਹਨ। ਇਨ੍ਹਾਂ ਵਿਅਕਤੀਆਂ ਦੀ ਉਮਰ 18 ਤੋਂ 49 ਸਾਲ ਦਰਮਿਆਨ ਹੈ। ਇਸ ਤੋਂ ਇਲਾਵਾ ਇਸ ਗਿਣਤੀ 'ਚ ਪੰਜ ਫੀਸਦੀ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਹਨ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਸੂਬੇ ਦੇ ਲੋਕ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ।
ਕਿਹੜੇ ਸੂਬੇ ਦੇ ਲੋਕ ਪੀਂਦੇ ਸਭ ਤੋਂ ਵੱਧ ਸ਼ਰਾਬ
CRISIL ਨਾਮ ਦੀ ਇੱਕ ਸਰਵੇਖਣ ਕੰਪਨੀ ਨੇ ਸਾਲ 2020 ਵਿੱਚ ਪੂਰੇ ਦੇਸ਼ ਵਿੱਚ ਇੱਕ ਸਰਵੇਖਣ ਕੀਤਾ ਸੀ। ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਸਾਲ 2020 ਵਿੱਚ ਭਾਰਤ ਦੇ ਪੰਜ ਰਾਜ ਅਜਿਹੇ ਸਨ ਜਿੱਥੇ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ। ਇਨ੍ਹਾਂ ਵਿਚ ਛੱਤੀਸਗੜ੍ਹ ਪਹਿਲੇ ਨੰਬਰ 'ਤੇ ਰਿਹਾ। ਇੱਥੇ ਕੁੱਲ ਆਬਾਦੀ ਦਾ ਲਗਭਗ 35.6 ਪ੍ਰਤੀਸ਼ਤ ਸ਼ਰਾਬ ਪੀਂਦਾ ਹੈ। ਤ੍ਰਿਪੁਰਾ ਦੂਜੇ ਸਥਾਨ 'ਤੇ ਹੈ। ਇੱਥੇ ਕੁੱਲ ਆਬਾਦੀ ਦਾ 34.7 ਫੀਸਦੀ ਸ਼ਰਾਬ ਪੀਂਦਾ ਹੈ। ਜਦਕਿ ਆਂਧਰਾ ਪ੍ਰਦੇਸ਼ ਤੀਜੇ ਨੰਬਰ 'ਤੇ ਹੈ। ਇੱਥੋਂ ਦੀ ਕੁੱਲ ਆਬਾਦੀ ਦਾ 34.5 ਫੀਸਦੀ ਲੋਕ ਨਿਯਮਿਤ ਤੌਰ 'ਤੇ ਸ਼ਰਾਬ ਪੀਂਦੇ ਹਨ।
ਇਹ ਵੀ ਪੜ੍ਹੋ: Kashmir winter: ਕਸ਼ਮੀਰ ਵਿੱਚ ਸਰਦੀਆਂ ਦੇ ਹੁੰਦੇ ਨੇ ਤਿੰਨ ਮੌਸਮ, ਇਸ ਦੇ ਪਿੱਛੇ ਕੀ ਹੈ ਅਸਲ ਕਹਾਣੀ