Petrol Diesel Delivery: ਜਦੋਂ ਵੀ ਤੁਸੀਂ ਲੰਬੀ ਦੂਰੀ ਦੀ ਯਾਤਰਾ 'ਤੇ ਜਾਂਦੇ ਹੋ, ਤਾਂ ਤੁਸੀਂ ਕਾਰ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਲੈ ਲੈਂਦੇ ਹੋ। ਪੈਟਰੋਲ ਦੀ ਟੈਂਕੀ ਵੀ ਫੁੱਲ ਕਰਵਾ ਲੈਂਦੇ ਹੈ। ਹਾਲਾਂਕਿ ਕਈ ਵਾਰ ਰਸਤੇ 'ਚ ਪੈਟਰੋਲ ਪੰਪ ਨਹੀਂ ਮਿਲਦਾ ਤੇ ਵਾਹਨ ਸੜਕ ਦੇ ਵਿਚਕਾਰ ਹੀ ਖੜ੍ਹੇ ਹੋ ਜਾਂਦੇ ਹਨ। ਅਜਿਹੇ 'ਚ ਲੋਕ ਘਬਰਾ ਜਾਂਦੇ ਹਨ ਕਿ ਹੁਣ ਕੀ ਕੀਤਾ ਜਾਵੇ। ਸੜਕ ਦੇ ਵਿਚਕਾਰ ਕਿਸੇ ਤੋਂ ਪੈਟਰੋਲ ਕਿਵੇਂ ਮੰਗਿਆ ਜਾਵੇ ਜਾਂ ਲਿਫਟ ਕਿਸ ਤੋਂ ਲਈ ਜਾਵੇ। 



ਅਜਿਹੇ ਲੋਕਾਂ ਲਈ ਅੱਜ ਅਸੀਂ ਅਜਿਹੀ ਜਾਣਕਾਰੀ ਦੇ ਰਹੇ ਹਾਂ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਪੈਟਰੋਲ ਜਾਂ ਡੀਜ਼ਲ ਆਪਣੇ ਆਪ ਹੀ ਉਨ੍ਹਾਂ ਕੋਲ ਆ ਜਾਵੇਗਾ।


ਇਸ ਤਰ੍ਹਾਂ ਮਿਲਦਾ ਤੇਲ
ਜੇਕਰ ਤੁਹਾਡੀ ਬਾਈਕ ਜਾਂ ਕਾਰ ਦਾ ਤੇਲ ਖਤਮ ਹੋ ਗਿਆ ਹੈ ਤਾਂ ਚਿੰਤਾ ਕਰਨ ਦੀ ਬਜਾਏ ਕਾਰ ਨੂੰ ਸੜਕ ਦੇ ਕਿਨਾਰੇ ਆਰਾਮ ਨਾਲ ਪਾਰਕ ਕਰ ਲਵੋ। ਹੁਣ ਕੁਝ ਕੰਪਨੀਆਂ ਡਿਮਾਂਡ 'ਤੇ ਈਂਧਨ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ। ਇਸ ਲਈ ਇੱਕ ਤੇਲ ਵੈਨ ਆਉਂਦੀ ਹੈ ਤੇ ਤੁਹਾਨੂੰ ਤੇਲ ਪ੍ਰਦਾਨ ਕਰਦੀ ਹੈ। ਜੇਕਰ ਪੈਟਰੋਲ ਪੰਪ ਕੁਝ ਕਿਲੋਮੀਟਰ ਦੀ ਹੀ ਦੂਰੀ 'ਤੇ ਹੈ ਤਾਂ ਤੁਹਾਡੇ ਤੋਂ ਕੋਈ ਚਾਰਜ ਨਹੀਂ ਲਿਆ ਜਾਂਦਾ।


ਇਨ੍ਹਾਂ ਨੰਬਰਾਂ ਉਪਰ ਕਾਲ ਕਰੋ
ਇੰਡੀਅਨ ਆਇਲ ਗਾਹਕਾਂ ਨੂੰ ਡਿਮਾਂਡ 'ਤੇ ਈਂਧਨ ਦੀ ਡਿਲੀਵਰੀ ਦੀ ਸਹੂਲਤ ਪ੍ਰਦਾਨ ਕਰਦਾ ਹੈ। ਆਮ ਤੌਰ 'ਤੇ ਇਹ ਸਹੂਲਤ ਹਸਪਤਾਲਾਂ, ਸ਼ਾਪਿੰਗ ਮਾਲਾਂ ਤੇ ਹੋਰ ਥਾਵਾਂ 'ਤੇ ਦਿੱਤੀ ਜਾਂਦੀ ਹੈ ਪਰ ਜੇਕਰ ਤੁਹਾਡੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਹੈ, ਤਾਂ ਤੁਸੀਂ 1800 2090 247, 8577051000, 7237999944 'ਤੇ ਕਾਲ ਕਰਕੇ ਪੰਜ ਲੀਟਰ ਪੈਟਰੋਲ ਜਾਂ ਡੀਜ਼ਲ ਦਾ ਆਰਡਰ ਦੇ ਸਕਦੇ ਹੋ। ਇਹ ਤੇਲ ਲਗਪਗ 15 ਤੋਂ 20 ਮਿੰਟਾਂ ਵਿੱਚ ਤੁਹਾਡੇ ਤੱਕ ਪਹੁੰਚ ਜਾਵੇਗਾ।


ਹੁਣ ਜੇਕਰ ਤੁਹਾਡੇ ਨਾਲ ਕਦੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਤੁਰੰਤ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਪੈਟਰੋਲ ਜਾਂ ਡੀਜ਼ਲ ਦੀ ਡਿਲੀਵਰੀ ਲੈ ਸਕਦੇ ਹੋ। ਇੰਨਾ ਹੀ ਨਹੀਂ ਹੁਣ ਕਈ ਅਜਿਹੀਆਂ ਕੰਪਨੀਆਂ ਵੀ ਹਨ ਜੋ ਤੁਹਾਨੂੰ ਕਿਤੇ ਵੀ ਮਕੈਨਿਕ ਦੀ ਸਹੂਲਤ ਵੀ ਦਿੰਦੀਆਂ ਹਨ। ਤੁਹਾਡੀ ਕਾਰ ਜਿੱਥੇ ਵੀ ਹੋਵੇਗੀ, ਕੰਪਨੀ ਦਾ ਮਕੈਨਿਕ ਆ ਕੇ ਉਸ ਦੀ ਮੁਰੰਮਤ ਕਰੇਗਾ। ਕੁੱਲ ਮਿਲਾ ਕੇ, ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ।