RCB Victory Parade Stampede: 18 ਸਾਲਾਂ ਬਾਅਦ ਆਈਪੀਐਲ ਫਾਈਨਲ ਟਰਾਫੀ ਜਿੱਤਣ ਵਾਲੀ ਆਰਸੀਬੀ ਇਸ ਸਮੇਂ ਜਸ਼ਨ ਵਿੱਚ ਡੁੱਬੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜਸ਼ਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਚਿੰਨਾਸਵਾਮੀ ਸਟੇਡੀਅਮ ਵਿੱਚ ਇਕੱਠੀ ਹੋਈ ਭੀੜ ਅਚਾਨਕ ਬੇਕਾਬੂ ਹੋ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ।

ਮੀਡੀਆ ਰਿਪੋਰਟਾਂ ਅਨੁਸਾਰ, ਭਗਦੜ ਵਿੱਚ ਕਈ ਦਰਜਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 11 ਲੋਕਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਗਦੜ ਵਿੱਚ ਸਭ ਤੋਂ ਵੱਧ ਮੌਤਾਂ ਕਦੋਂ ਹੁੰਦੀਆਂ ਹਨ ਅਤੇ ਭਗਦੜ ਦੌਰਾਨ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕਿਹੜੇ ਕਾਰਨਾਂ ਕਰਕੇ ਹੁੰਦੀਆਂ ਸਭ ਤੋਂ ਜ਼ਿਆਦਾ ਮੌਤਾਂ

ਭਗਦੜ ਵਿੱਚ ਜ਼ਿਆਦਾਤਰ ਮੌਤਾਂ ਦਮ ਘੁੱਟਣ ਅਤੇ ਭੀੜ ਦੇ ਦਬਾਅ ਕਾਰਨ ਹੁੰਦੀਆਂ ਹਨ। ਜਦੋਂ ਬਹੁਤ ਸਾਰੇ ਲੋਕ ਸੀਮਤ ਜਗ੍ਹਾ 'ਤੇ ਇਕੱਠੇ ਹੁੰਦੇ ਹਨ, ਤਾਂ ਕੁਝ ਲੋਕ ਹਵਾ ਦੀ ਘਾਟ ਅਤੇ ਸਰੀਰ 'ਤੇ ਵਧਦੇ ਦਬਾਅ ਕਾਰਨ ਸਾਹ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ। ਜਿਸ ਕਾਰਨ ਉਹ ਦਮ ਘੁੱਟਣ ਨਾਲ ਮਰ ਜਾਂਦੇ ਹਨ। ਇਸ ਤੋਂ ਇਲਾਵਾ, ਭਗਦੜ ਵਿੱਚ ਭੱਜਣ ਵੇਲੇ ਲੋਕ ਇੱਕ ਦੂਜੇ ਉੱਤੇ ਚੜ੍ਹ ਜਾਂਦੇ ਹਨ, ਜਿਸ ਕਾਰਨ ਕੁਝ ਲੋਕ ਥੱਲ੍ਹੇ ਡਿੱਗ ਜਾਂਦੇ ਹਨ ਅਤੇ ਕੁਝ ਕੁਚਲੇ ਜਾਂਦੇ ਹਨ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਵਾਰ ਵੱਡੀ ਭੀੜ ਕਾਰਨ, ਲੋਕ ਕੁਚਲੇ ਜਾਣ ਨਾਲ ਮਰ ਜਾਂਦੇ ਹਨ।

ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਖਿਆਲ

ਜੇਕਰ ਤੁਸੀਂ ਕਿਸੇ ਭੀੜ-ਭੜੱਕੇ ਵਾਲੀ ਥਾਂ 'ਤੇ ਜਾਂਦੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਹਮੇਸ਼ਾ ਵਾਂਗ ਆਪਣੇ ਆਲੇ-ਦੁਆਲੇ ਦੀ ਸਥਿਤੀ 'ਤੇ ਨਜ਼ਰ ਰੱਖੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਸਥਿਤੀ ਬੇਕਾਬੂ ਹੋ ਰਹੀ ਹੈ, ਤਾਂ ਤੁਹਾਨੂੰ ਬਾਹਰ ਨਿਕਲਣ ਵਾਲੇ ਦਰਵਾਜ਼ੇ, ਬਾਹਰ ਨਿਕਲਣ ਦੇ ਰਸਤੇ, ਭੀੜ ਦੀ ਦਿਸ਼ਾ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਜੋ ਤੁਸੀਂ ਐਮਰਜੈਂਸੀ ਵਿੱਚ ਸੁਰੱਖਿਅਤ ਬਾਹਰ ਨਿਕਲ ਸਕੋ।

ਜੇਕਰ ਤੁਸੀਂ ਅਜਿਹੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਜਾਂਦੇ ਹੋ, ਤਾਂ ਪਹਿਲਾਂ ਤੋਂ ਹੀ ਬਾਹਰ ਨਿਕਲਣ ਵਾਲੇ ਗੇਟ ਜਾਂ ਵਿਕਲਪਕ ਰਸਤਾ ਦੇਖ ਲਓ। ਤੁਹਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭੀੜ ਵਾਲੇ ਖੇਤਰਾਂ ਵਿੱਚ ਸੈਲਫੀ ਲੈਣ ਤੋਂ ਬਚੋ, ਖਾਸ ਕਰਕੇ ਜਦੋਂ ਭੀੜ ਹੋਵੇ, ਉਸ ਵੇਲੇ ਤੁਸੀਂ ਡਿੱਗ ਸਕਦੇ ਹੋ ਅਤੇ ਦਰੜੇ ਜਾ ਸਕਦੇ ਹੋ ਅਤੇ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ।