ਸੱਪ ਨੂੰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ, ਇਕੱਲੇ ਭਾਰਤ ਵਿਚ ਸੱਪਾਂ ਦੀਆਂ 350 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਵਾਧਾ ਅਜੇ ਜਾਰੀ ਹੈ। ਹਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਭਾਰਤ ਦਾ ਇੱਕ ਰਾਜ ਅਜਿਹਾ ਵੀ ਹੈ ਜਿੱਥੇ ਇੱਕ ਵੀ ਸੱਪ ਨਹੀਂ ਪਾਇਆ ਜਾਂਦਾ,ਆਓ ਅੱਜ ਅਸੀਂ ਜਾਣਦੇ ਹਾਂ ਕਿ ਉਹ ਰਾਜ ਕਿਹੜਾ ਹੈ?


ਸੱਪ ਭਾਰਤ ਵਿਚ ਜ਼ਿਆਦਾਤਰ ਥਾਵਾਂ 'ਤੇ ਪਾਏ ਜਾਂਦੇ ਹਨ। ਪਰ ਭਾਰਤ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਸੱਪ ਬਿਲਕੁਲ ਨਹੀਂ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰਾਜ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ  'ਸਨੇਕ ਫਰੀ'  ਰਾਜ ਦਾ ਦਰਜਾ ਦਿੱਤਾ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਪਾਏ ਜਾਣ ਵਾਲੇ ਸੱਪਾਂ ਵਿੱਚੋਂ ਸਿਰਫ 17% ਜ਼ਹਿਰੀਲੇ ਜਾਂ ਵਿਸ਼ੈਲੇ ਹੁੰਦੇ ਹਨ। ਬਾਕੀ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ।


ਕਿਹੜਾ ਹੈ ਉਹ ਰਾਜ ?


ਤੁਹਾਨੂੰ ਦੱਸ ਦੇਈਏ ਕਿ ਕੇਰਲ ਅਜਿਹਾ ਰਾਜ ਹੈ ਜਿੱਥੇ ਸੱਪਾਂ ਦੀਆਂ ਸਭ ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਪਰ ਲਕਸ਼ਦੀਪ ਇਕ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿੱਥੇ ਇਕ ਵੀ ਸੱਪ ਨਹੀਂ ਮਿਲਦਾ। ਤੁਹਾਨੂੰ ਦੱਸ ਦੇਈਏ ਕਿ ਲਕਸ਼ਦੀਪ ਦੀ ਕੁੱਲ ਆਬਾਦੀ ਸਿਰਫ 64000 ਦੇ ਕਰੀਬ ਹੈ।


ਜਾਣਕਾਰੀ ਮੁਤਾਬਕ ਲਕਸ਼ਦੀਪ 'ਚ 36 ਟਾਪੂ ਹਨ ਪਰ ਇਨ੍ਹਾਂ 'ਚੋਂ ਸਿਰਫ 10 ਟਾਪੂਆਂ 'ਤੇ ਹੀ ਲੋਕ ਰਹਿੰਦੇ ਹਨ। ਇਸ ਵਿੱਚ ਕਵਾਰੱਤੀ, ਅਗਾਤੀ, ਅਮੀਨੀ, ਕਦਮਮਤ, ਕਿਲਾਤਨ, ਚੇਤਲਾਟ, ਬਿਤਰਾ, ਅੰਦੋਹ, ਕਲਪਾਨੀ ਅਤੇ ਮਿਨੀਕੋਏ ਆਈਲੈਂਡ ਸ਼ਾਮਲ ਹਨ।


ਲਕਸ਼ਦੀਪ ਅਜਿਹਾ ਰਾਜ ਹੈ ਜਿੱਥੇ ਸੱਪ ਨਹੀਂ ਮਿਲਦੇ।  flora and fauna of lakshadweep ਦੇ ਅਨੁਸਾਰ ਲਕਸ਼ਦੀਪ 'ਸਨੇਕ ਫਰੀ' ਰਾਜ ਹੈ। ਇਸ ਤੋਂ ਇਲਾਵਾ ਇਹ ਰੇਬੀਜ਼ ਫਰੀ ਰਾਜ ਵੀ ਹੈ, ਕਿਉਂਕਿ ਇੱਥੇ ਕੁੱਤੇ ਵੀ ਨਹੀਂ ਪਾਏ ਜਾਂਦੇ।


ਉਂਜ ਇੱਥੇ ਕਾਂ ਵਰਗੇ ਪੰਛੀ ਬਹੁਤਾਤ ਵਿੱਚ ਪਾਏ ਜਾਂਦੇ ਹਨ। ਇਸ ਟਾਪੂ 'ਤੇ ਸਿਰੇਨੀਆ ਜਾਂ 'ਸਮੁੰਦਰੀ ਗਾਂ' ਪਾਈ ਜਾਂਦੀ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।