Gulf of Alaska - ਅਸੀਂ ਬਚਪਨ ਤੋਂ ਸਕੂਲੀ ਕਿਤਾਬਾਂ ਵਿੱਚ ਪੜ੍ਹਦੇ ਆਏ ਹਾਂ ਕਿ ਧਰਤੀ ਦਾ 70 ਫੀਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਇਸ ਵਿੱਚ ਸਮੁੰਦਰ ਤੋਂ ਲੈ ਕੇ ਬਰਫੀਲੇ ਚੱਟਾਨਾਂ ਅਤੇ ਨਦੀਆਂ ਤੱਕ ਸਭ ਕੁਝ ਸ਼ਾਮਿਲ ਹੈ। ਸੰਸਾਰ ਵਿੱਚ ਕੁੱਲ 5 ਸਾਗਰ ਹਨ, ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ। ਇਨ੍ਹਾਂ ਸਮੁੰਦਰਾਂ ਦੀ ਡੂੰਘਾਈ ਵਿੱਚ ਬਹੁਤ ਸਾਰੇ ਰਾਜ਼ ਛੁਪੇ ਹੋਏ ਹਨ। ਪਰ ਅੱਜ ਅਸੀਂ ਤੁਹਾਨੂੰ ਇਨ੍ਹਾਂ ਸਮੁੰਦਰਾਂ ਦਾ ਇੱਕ ਅਜਿਹਾ ਰਾਜ਼ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ।
ਦੱਸ ਦਈਏ ਕਿ ਅਲਾਸਕਾ ਦੀ ਖਾੜੀ ਵਿੱਚ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਦੋ ਮਹਾਸਾਗਰ ਸਾਫ਼ ਤੌਰ 'ਤੇ ਮਿਲਦੇ ਨਜ਼ਰ ਆ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਕ ਥਾਂ 'ਤੇ ਆਉਣ ਦੇ ਬਾਵਜੂਦ ਦੋ ਸਮੁੰਦਰਾਂ ਦੇ ਪਾਣੀ ਦੇ ਰੰਗ ਰਲਦੇ ਨਹੀਂ ਹਨ ਅਤੇ ਵੱਖ-ਵੱਖ ਰੰਗਾਂ ਵਿਚ ਦਿਖਾਈ ਦਿੰਦੇ ਹਨ। ਇਸ 'ਚ ਗਲੇਸ਼ੀਅਰ 'ਚੋਂ ਨਿਕਲਣ ਵਾਲੇ ਪਾਣੀ ਦਾ ਰੰਗ ਹਲਕਾ ਨੀਲਾ ਦਿਖਾਈ ਦਿੰਦਾ ਹੈ, ਜਦਕਿ ਨਦੀਆਂ 'ਚੋਂ ਨਿਕਲਣ ਵਾਲੇ ਪਾਣੀ ਦਾ ਰੰਗ ਗੂੜ੍ਹਾ ਨੀਲਾ ਦਿਖਾਈ ਦਿੰਦਾ ਹੈ।
ਕੁਝ ਲੋਕ ਸਮੁੰਦਰ ਦੇ ਇਨ੍ਹਾਂ ਦੋ ਰੰਗਾਂ ਨੂੰ ਕੁਦਰਤ ਦਾ ਚਮਤਕਾਰ ਕਹਿੰਦੇ ਹਨ। ਕੁਝ ਲੋਕ ਇਸ ਨੂੰ ਧਾਰਮਿਕ ਆਸਥਾ ਨਾਲ ਜੋੜਦੇ ਹਨ ਅਤੇ ਇਸ ਨੂੰ ਰੱਬ ਦਾ ਚਮਤਕਾਰ ਕਹਿੰਦੇ ਹਨ। ਹਾਲਾਂਕਿ ਵਿਗਿਆਨੀਆਂ ਦਾ ਤਰਕ ਇਸ ਤੋਂ ਬਿਲਕੁਲ ਵੱਖਰਾ ਹੈ।
ਨਾਲ ਹੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਮਹਾਸਾਗਰਾਂ ਦੇ ਨਾ ਮਿਲਣ ਦਾ ਕਾਰਨ ਲੂਣ ਅਤੇ ਤਾਜ਼ੇ ਪਾਣੀ ਦੀ ਵੱਖ-ਵੱਖ ਘਣਤਾ, ਤਾਪਮਾਨ ਅਤੇ ਖਾਰਾਪਣ ਹੈ। ਵਿਗਿਆਨੀਆਂ ਮੁਤਾਬਕ ਜਿੱਥੇ ਦੋ ਸਮੁੰਦਰ ਮਿਲਦੇ ਹਨ, ਉੱਥੇ ਝੱਗ ਦੀ ਕੰਧ ਬਣ ਜਾਂਦੀ ਹੈ। ਉਹਨਾਂ ਅਨੁਸਾਰ ਵੱਖ-ਵੱਖ ਘਣਤਾ ਕਾਰਨ ਦੋਵੇਂ ਇੱਕ ਦੂਜੇ ਨੂੰ ਮਿਲਦੇ ਤਾਂ ਹਨ, ਪਰ ਇਨ੍ਹਾਂ ਦਾ ਪਾਣੀ ਨਹੀਂ ਰਲਦਾ।
ਇਸਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਸੂਰਜ ਦੀ ਰੌਸ਼ਨੀ ਵੱਖ-ਵੱਖ ਘਣਤਾ ਵਾਲੇ ਪਾਣੀ 'ਤੇ ਪੈਂਦੀ ਹੈ ਤਾਂ ਉਸ ਦਾ ਰੰਗ ਬਦਲ ਜਾਂਦਾ ਹੈ। ਇਸ ਤੋਂ ਜਾਪਦਾ ਹੈ ਕਿ ਦੋਵੇਂ ਸਮੁੰਦਰ ਮਿਲਦੇ ਹਨ, ਪਰ ਇਨ੍ਹਾਂ ਦਾ ਪਾਣੀ ਇੱਕ ਦੂਜੇ ਨਾਲ ਨਹੀਂ ਰਲਦਾ।