Smoked Biscuits : ਦੁਨੀਆ ਵਿੱਚ ਕਈ ਅਜੀਬ ਚੀਜ਼ਾਂ ਹਨ। ਜਿਸ ਨੂੰ ਦੇਖਣ ਅਤੇ ਜਾਣਨ ਤੋਂ ਬਾਅਦ ਅਕਸਰ ਹੈਰਾਨੀ ਹੁੰਦੀ ਹੈ। ਇਸੇ ਤਰ੍ਹਾਂ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਸ ਨੂੰ ਇਨਸਾਨ ਨੇ ਅਜੀਬ ਬਣਾ ਦਿੱਤਾ ਹੈ। ਲੋਕ ਆਮ ਤੌਰ 'ਤੇ ਬਿਸਕੁਟ ਨੂੰ ਚਾਹ ਵਿੱਚ ਡੁਬੋ ਕੇ ਖਾਂਦੇ ਹਨ ਜਾਂ ਬਿਨਾਂ ਕਿਸੇ ਚੀਜ਼ ਵਿੱਚ ਡੁਬੋਏ ਸਿੱਧੇ ਖਾਂਦੇ ਹਨ। ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਬਿਸਕੁਟ ਹਨ।
ਇੱਥੇ ਚਾਕਲੇਟ ਬਿਸਕੁਟ, ਵਨੀਲਾ ਬਿਸਕੁਟ ਅਤੇ ਹੋਰ ਬਹੁਤ ਸਾਰੇ ਸੁਆਦ ਹਨ। ਜੋ ਕਿ ਵੱਖ-ਵੱਖ ਚੀਜ਼ਾਂ ਤੋਂ ਬਣਾਏ ਜਾਂਦੇ ਹਨ। ਪਰ ਅੱਜ ਕੱਲ੍ਹ ਲੋਕਾਂ ਵਿੱਚ ਬਾਜ਼ਾਰ ਧੂਏ ਵਾਲੇ ਬਿਸਕੁਟ ਖਾਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਜਿਸ ਕਾਰਨ ਕੁਝ ਦਿਨ ਪਹਿਲਾਂ ਇੱਕ ਬੱਚੇ ਦੀ ਸਿਹਤ ਵੀ ਖਰਾਬ ਹੋ ਗਈ ਸੀ । ਆਓ ਜਾਣਦੇ ਹਾਂ ਕਿ ਸਮੋਕਡ ਬਿਸਕੁਟ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਹ ਕਿਵੇਂ ਬਣਦੇ ਹਨ।
ਕਿਵੇਂ ਦੇ ਹੁੰਦੇ ਹਨ Smoke Biscuits?
ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ, Smoke Biscuits ਖਾਣ ਤੋਂ ਬਾਅਦ ਮੂੰਹ ਵਿੱਚੋਂ ਧੂੰਆਂ ਨਿਕਲਦਾ ਹੈ। ਜਿਵੇਂ ਸਿਗਰਟ ਪੀਣ ਤੋਂ ਬਾਅਦ ਨਿਕਲਦਾ ਹੈ। ਦੁਕਾਨਦਾਰਾਂ ਨੇ ਧੂੰਏਂ ਵਾਲੇ ਬਿਸਕੁਟ ਆਮ ਬਿਸਕੁਟਾਂ ਨਾਲੋਂ ਮਹਿੰਗੇ ਕਰ ਦਿੱਤੇ ਹਨ। ਜੇਕਰ ਤੁਲਨਾ ਕੀਤੀ ਜਾਵੇ ਤਾਂ ਇਹ ਕੁਝ ਹੱਦ ਤੱਕ ਅੱਗ ਪਾਨ ਵਰਗਾ ਹੈ। ਉਦਾਹਰਣ ਵਜੋਂ, ਜਦੋਂ ਲੋਕ ਅੱਗ ਲੱਗੇ ਹੋਏ ਪਾਨ ਦੇ ਪੱਤੇ ਨੂੰ ਖਾਂਦੇ ਹਨ, ਤਾਂ ਇਸ ਨੂੰ ਖਾਣ ਤੋਂ ਬਾਅਦ ਉਨ੍ਹਾਂ ਦੇ ਮੂੰਹ ਵਿੱਚੋਂ ਧੂੰਆਂ ਨਿਕਲਦਾ ਹੈ। ਇਸੇ ਤਰ੍ਹਾਂ ਇਸ ਬਿਸਕੁਟ ਨੂੰ ਖਾਣ ਤੋਂ ਬਾਅਦ ਲੋਕਾਂ ਦੇ ਮੂੰਹ 'ਚੋਂ ਧੂੰਆਂ ਨਿਕਲਦਾ ਹੈ। ਪਰ ਦਿੱਖਣ ਵਿੱਚ ਇਹ ਸਿਗਰਟ ਦੇ ਧੂੰਏਂ ਵਰਗਾ ਹੁੰਦਾ ਹੈ। ਇਸ ਲਈ ਇਸਨੂੰ ਸਮੋਕਡ ਬਿਸਕੁਟ ਕਿਹਾ ਜਾਂਦਾ ਹੈ।
ਕਿਵੇਂ ਬਣਦੇ ਹਨ Smoke Biscuits?
Smoke Biscuits ਕਿਸੇ ਵੱਖਰੇ ਤਰੀਕੇ ਨਾਲ ਤਿਆਰ ਨਹੀਂ ਕੀਤੇ ਜਾਂਦੇ ਹਨ। ਇਹ ਆਮ ਬੇਕਡ ਬਿਸਕੁਟ ਹੀ ਹੁੰਦੇ ਹਨ, ਜਿਹਨਾਂ ਨੂੰ ਤਰਲ ਨਾਈਟ੍ਰੋਜਨ ਵਿੱਚ ਡੁੱਬੋਇਆ ਜਾਂਦਾ ਹੈ। ਬਿਸਕੁਟ ਨੂੰ ਤਰਲ ਨਾਈਟ੍ਰੋਜਨ ਵਿੱਚ ਡੁਬੋ ਕੇ ਨਾਲ ਦੀ ਨਾਲ ਖਾਣ ਲਈ ਦਿੱਤਾ ਜਾਂਦਾ ਹੈ। ਇਸ ਲਈ ਖਾਣ ਵਾਲੇ ਦੇ ਮੂੰਹ ਵਿੱਚੋਂ ਨਿਕਲਦੇ ਧੂੰਆਂ ਨਿਕਲਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤਰਲ ਨਾਈਟ੍ਰੋਜਨ ਦਾ Boiling Point ਬਹੁਤ ਘੱਟ ਹੁੰਦਾ ਹੈ। ਜਿਵੇਂ ਹੀ ਇਹ ਮੂੰਹ ਅੰਦਰਲੇ ਉੱਚ ਤਾਪਮਾਨ 'ਚ ਜਾਂਦਾ ਹੈ ਤਾਂ ਇਸ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ।