Body temperature: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਸਮੇਂ ਦੇ ਨਾਲ ਗਰਮੀ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਜਲਵਾਯੂ ਤਬਦੀਲੀ ਜਾਂ ਐਲ ਨੀਨੋ ਦੇ ਪ੍ਰਭਾਵ ਕਾਰਨ ਗਰਮੀ ਦੇ ਕਈ ਰਿਕਾਰਡ ਟੁੱਟ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਡੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠਿਆ ਹੋਵੇਗਾ ਕਿ ਮਨੁੱਖੀ ਸਰੀਰ ਕਿੰਨੀ ਗਰਮੀ ਨੂੰ ਸਹਿ ਸਕਦਾ ਹੈ?


ਜੇਕਰ ਅਸੀਂ ਇੱਕ ਸਿਹਤਮੰਦ ਵਿਅਕਤੀ ਦੇ ਸਰੀਰ ਦੇ ਤਾਪਮਾਨ ਦੀ ਗੱਲ ਕਰੀਏ, ਤਾਂ ਉਸਦੇ ਸਰੀਰ ਦਾ ਸਾਧਾਰਨ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਭਾਰਤ ਵਿੱਚ ਇੱਕ ਵਿਅਕਤੀ ਦਾ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਕੀ ਹੈ।


ਮਨੁੱਖੀ ਸਰੀਰ ਦਾ ਤਾਪਮਾਨ ਕਿੰਨਾ ਉੱਚਾ ਹੋ ਸਕਦਾ ਹੈ?


ਜੇਕਰ ਕੋਈ ਵਿਅਕਤੀ ਸਿਹਤਮੰਦ ਹੈ ਤਾਂ ਉਸਦੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੋ ਸਕਦਾ ਹੈ। ਜਦਕਿ ਹੀਟਸਟ੍ਰੋਕ ਨਾਲ ਉਸਦੇ ਸਰੀਰ ਦਾ ਤਾਪਮਾਨ 41 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਇਹ ਇੱਕ ਬਹੁਤ ਹੀ ਘਾਤਕ ਸਥਿਤੀ ਹੈ, ਜਿਸ ਨੂੰ ਕਾਬੂ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਕਾਰਨ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਹੀਟ ਸਟ੍ਰੋਕ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।


ਮਨੁੱਖੀ ਸਰੀਰ ਨੂੰ ਕਿਸ ਤਾਪਮਾਨ 'ਤੇ ਹੋਣ ਲੱਗਦੀਆਂ ਹਨ ਸਮੱਸਿਆਵਾਂ ?


ਭਾਰਤ ਵਿੱਚ ਲੋਕ ਜਿਸ ਤਾਪਮਾਨ ਵਿੱਚ ਰਹਿੰਦੇ ਹਨ ਉਸ ਹਿਸਾਨ ਨਾਲ ਦੇਖੀਏ ਤਾਂ 40 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਵਿਅਕਤੀ ਦੇ ਸਰੀਰ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੇਕਰ ਅਸੀਂ ਭਾਰਤੀ ਮੌਸਮ 'ਤੇ ਨਜ਼ਰ ਮਾਰੀਏ ਤਾਂ ਜੇਕਰ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਤਾਂ ਇਹ ਘਾਤਕ ਸਿੱਧ ਹੋਵੇਗਾ। ਮਨੁੱਖੀ ਸਰੀਰ ਲਈ ਆਦਰਸ਼ ਤਾਪਮਾਨ ਦੀ ਗੱਲ ਕਰੀਏ ਤਾਂ ਕਈ ਅਧਿਐਨਾਂ ਅਨੁਸਾਰ ਇਹ 36 ਤੋਂ 37.5 ਤੱਕ ਹੋ ਸਕਦਾ ਹੈ।


ਮੌਸਮ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਤਾਪਮਾਨ 


ਇੱਕ ਵਿਅਕਤੀ ਵੱਧ ਤੋਂ ਵੱਧ ਕਿੰਨਾ ਤਾਪਮਾਨ ਝੇਲ ਸਕਦਾ ਹੈ ਉਹ  ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਕਿਸ ਦੇਸ਼ ਵਿੱਚ ਰਹਿ ਰਿਹਾ ਹੈ ਅਤੇ ਉੱਥੇ ਦਾ ਮੌਸਮ ਕਿਹੋ ਜਿਹਾ ਹੈ। ਉਦਾਹਰਣ ਲਈ, ਭਾਰਤ ਵਿੱਚ ਲੋਕ ਵੱਧ ਤੋਂ ਵੱਧ 45 ਡਿਗਰੀ ਸੈਲਸੀਅਸ ਤਾਪਮਾਨ ਨੂੰ ਸਹਿ ਸਕਦੇ ਹਨ, ਜਦਕਿ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਵੀ 25-30 ਡਿਗਰੀ ਸੈਲਸੀਅਸ ਨੂੰ ਅੱਤ ਦੀ ਗਰਮੀ ਮੰਨਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਕਿਸੇ ਵਿਅਕਤੀ ਦੀ ਤਾਪਮਾਨ ਸਹਿਣ ਦੀ ਸਮਰੱਥਾ ਵੀ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ।