ਸਰਦੀ ਹੋਵੇ ਜਾਂ ਗਰਮੀਆਂ ਤੁਸੀਂ ਲੋਕਾਂ ਨੂੰ ਟੋਪੀਆਂ ਪਹਿਨਦੇ ਦੇਖੋਗੇ। ਟੋਪੀ ਦੀ ਵਰਤੋਂ ਨਾ ਸਿਰਫ ਸੂਰਜ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ, ਸਗੋਂ ਹੁਣ ਇੱਕ ਤਰ੍ਹਾਂ ਦਾ ਸਟਾਈਲ ਬਣ ਗਿਆ ਹੈ। ਹਾਲਾਂਕਿ ਇਸ ਨਾਲ ਜੁੜੀ ਇੱਕ ਦਿਲਚਸਪ ਗੱਲ ਹੈ, ਜਿਸ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।


ਤੁਸੀਂ ਦੇਖਿਆ ਹੋਵੇਗਾ ਕਿ ਟੋਪੀਆਂ 'ਤੇ ਬਟਨ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਬਟਨਾਂ ਦਾ ਕਾਰਨ ਕੀ ਹੈ ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ? ਅਸੀਂ ਦਾਅਵਾ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਟੋਪੀ ਪਹਿਨਦੇ ਹਨ ਪਰ ਜਿਆਦਤਰ ਲੋਕਾਂ ਨੂੰ ਇਸਦਾ ਅਸਲੀ ਨਾਮ ਨਹੀਂ ਪਤਾ ਹੋਵੇਗਾ।



ਇੱਕ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਟੋਪੀਆਂ ਦੇ ਉੱਪਰ ਬਟਨ ਹੁੰਦੇ ਹਨ ਉਨ੍ਹਾਂ ਨੂੰ ਬੇਸਬਾਲ ਕੈਪਸ ਕਿਹਾ ਜਾਂਦਾ ਹੈ ਕਿਉਂਕਿ ਖਿਡਾਰੀ ਬੇਸਬਾਲ ਖੇਡਾਂ ਦੌਰਾਨ ਅਜਿਹੀਆਂ ਕੈਪਾਂ ਪਹਿਨਦੇ ਹਨ ਪਰ ਤੁਸੀਂ ਦੇਖਿਆ ਹੋਵੇਗਾ ਕਿ ਖਿਡਾਰੀ ਕ੍ਰਿਕਟ 'ਚ ਵੀ ਇਸ ਤਰ੍ਹਾਂ ਦੀਆਂ ਕੈਪਾਂ ਪਹਿਨਦੇ ਹਨ। ਹਾਲਾਂਕਿ, ਅਜਿਹੇ ਬਟਨ ਉਨ੍ਹਾਂ ਟੋਪੀਆਂ 'ਤੇ ਨਹੀਂ ਬਣਾਏ ਗਏ ਹਨ। ਜੇਕਰ ਤੁਹਾਡੇ ਦਿਮਾਗ 'ਚ ਇਹ ਸਵਾਲ ਆਇਆ ਹੈ ਕਿ ਇਨ੍ਹਾਂ ਟੋਪੀਆਂ 'ਤੇ ਬਟਨ ਕਿਉਂ ਹੁੰਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੱਸਾਂਗੇ।


ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੱਪੜੇ ਜਾਂ ਇਸ ਤੋਂ ਕੋਈ ਚੀਜ਼ ਬਣਾਈ ਜਾਂਦੀ ਹੈ, ਤਾਂ ਕੱਪੜੇ ਨੂੰ ਵੱਖ-ਵੱਖ ਆਕਾਰਾਂ ਵਿਚ ਕੱਟ ਕੇ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ। ਟੋਪੀ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਵੱਖੋ-ਵੱਖਰੇ ਕੱਪੜੇ ਸਿਖਰ 'ਤੇ ਜੋੜੇ ਜਾਂਦੇ ਹਨ ਤੇ ਸਾਰੇ ਕੱਪੜਿਆਂ ਦੇ ਸਿਰੇ ਵਿਚਕਾਰ ਆਉਂਦੇ ਹਨ। ਜਦੋਂ ਉਸ ਥਾਂ 'ਤੇ ਸਿਲਾਈ ਕੀਤੀ ਜਾਂਦੀ ਹੈ ਤਾਂ ਉਹ ਹਿੱਸਾ ਖਰਾਬ ਦਿਖਾਈ ਦਿੰਦਾ ਹੈ। ਕੱਪੜਿਆਂ ਦੇ ਇਨ੍ਹਾਂ ਟੁਕੜਿਆਂ ਨੂੰ ਛੁਪਾਉਣ ਲਈ, ਚੋਟੀ 'ਤੇ ਇੱਕ ਬਟਨ ਰੱਖਿਆ ਜਾਂਦਾ ਹੈ।



ਟੋਪੀ ਦੇ ਬਟਨ ਨੂੰ ਕੀ ਕਿਹਾ ਜਾਂਦਾ ਹੈ?


ਕੈਪ ਦੇ ਉਸ ਬਟਨ ਨੂੰ 'ਸਕੈਚੀ' ਜਾਂ 'ਸਕੈਚੋ' ਵੀ ਕਿਹਾ ਜਾਂਦਾ ਹੈ। ਨਾਮ ਪੜ੍ਹ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਇੰਨਾ ਅਜੀਬ ਕਿਉਂ ਹੈ! ਇਹ ਨਾਂ ਦੇਣ ਦਾ ਸਿਹਰਾ ਬੇਸਬਾਲ ਖੇਡ ਕੁਮੈਂਟੇਟਰ ਬੌਬ ਬ੍ਰੇਨਲੀ ਨੂੰ ਜਾਂਦਾ ਹੈ, ਜੋ ਪਹਿਲਾਂ ਵੀ ਖਿਡਾਰੀ ਸਨ। ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸਨੇ ਇਹ ਨਾਮ ਪਹਿਲੀ ਵਾਰ 1980 ਵਿੱਚ ਆਪਣੇ ਇੱਕ ਸੈਨ ਫਰਾਂਸਿਸਕੋ ਜਾਇੰਟਸ ਟੀਮ ਦੇ ਸਾਥੀ ਜਿਸਦਾ ਨਾਮ ਮਾਈਕ ਕਰੂਕੋ ਸੀ, ਤੋਂ ਸੁਣਿਆ ਸੀ। ਮਾਈਕ ਨੇ ਇਹ ਸ਼ਬਦ 1984 ਵਿੱਚ ਪਿਟਸਬਰਗ ਬੁੱਕਸਟੋਰ ਵਿੱਚ ਸਿੰਗਲਟਸ ਨਾਮ ਦੀ ਇੱਕ ਕਿਤਾਬ ਵਿੱਚ ਪੜ੍ਹਿਆ, ਉਸ ਕਿਤਾਬ ਨੇ ਸਕੈਚੋ ਸ਼ਬਦ ਨੂੰ ਟੋਪੀ ਉੱਤੇ ਇੱਕ ਬਟਨ ਵਜੋਂ ਦਰਸਾਇਆ।