Weight Gain After Marriage: ਤੁਹਾਨੂੰ ਪਤਾ ਹੀ ਹੋਵੇਗਾ ਕਿ ਜ਼ਿਆਦਾਤਰ ਜੋੜਿਆਂ ਦਾ ਭਾਰ ਵਿਆਹ ਤੋਂ ਬਾਅਦ ਵਧਣਾ ਸ਼ੁਰੂ ਹੋ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੁੰਡੇ ਜਾਂ ਕੁੜੀ 'ਚੋਂ ਵਿਆਹ ਤੋਂ ਬਾਅਦ ਕਿਸਦਾ ਭਾਰ ਤੇਜ਼ੀ ਨਾਲ ਵਧਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਆਹ ਤੋਂ ਬਾਅਦ ਕਿਸਦਾ ਭਾਰ ਤੇਜ਼ੀ ਨਾਲ ਵਧਦਾ ਹੈ ਅਤੇ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ।


ਭਾਰ ਵਧਣਾ


ਵਿਆਹ ਤੋਂ ਬਾਅਦ ਭਾਰ ਵਧਣਾ ਆਮ ਗੱਲ ਹੈ। ਦਰਅਸਲ, ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਕਈ ਬਦਲਾਅ ਆਉਂਦੇ ਹਨ। ਖਾਣ-ਪੀਣ ਦੀਆਂ ਆਦਤਾਂ ਬਦਲਦੀਆਂ ਹਨ, ਸਰੀਰਕ ਗਤੀਵਿਧੀਆਂ ਘੱਟ ਜਾਂਦੀਆਂ ਹਨ ਅਤੇ ਕਈ ਵਾਰ ਤਣਾਅ ਵੀ ਵਧ ਜਾਂਦਾ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਹਾਰਮੋਨਲ ਬਦਲਾਅ ਵੀ ਹੁੰਦੇ ਹਨ। ਪਰ ਸਵਾਲ ਇਹ ਹੈ ਕਿ ਮੁੰਡੇ ਅਤੇ ਕੁੜੀ 'ਚੋਂ ਕਿਸ ਦਾ ਭਾਰ ਤੇਜ਼ੀ ਨਾਲ ਵਧਦਾ ਹੈ? ਤੁਹਾਨੂੰ ਦੱਸ ਦੇਈਏ ਕਿ ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਮਰਦਾਂ ਦੇ ਮੁਕਾਬਲੇ ਤੇਜ਼ੀ ਨਾਲ ਵਧਦਾ ਹੈ, ਇਸ ਦੇ ਪਿੱਛੇ ਖਾਣ-ਪੀਣ ਦੀਆਂ ਆਦਤਾਂ ਅਤੇ ਹਾਰਮੋਨਸ 'ਚ ਬਦਲਾਅ ਸ਼ਾਮਲ ਹੁੰਦਾ ਹੈ।


ਸਰੀਰ ਵਿੱਚ ਹਾਰਮੋਨਲ ਬਦਲਾਅ


ਵਿਆਹ ਤੋਂ ਬਾਅਦ ਖੁਸ਼ੀਆਂ ਦੇ ਨਾਲ-ਨਾਲ ਕਈ ਨਵੀਆਂ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਰੁਟੀਨ ਵੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਅਤੇ ਕਈ ਵਾਰ ਤਣਾਅ ਵੀ ਹੁੰਦਾ ਹੈ। ਜਦੋਂ ਤਣਾਅ ਹੁੰਦਾ ਹੈ, ਤਾਂ ਸਾਡੇ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ, ਖਾਸ ਕਰਕੇ ਕੋਰਟੀਸੋਲ ਨਾਮਕ ਹਾਰਮੋਨ ਵੱਧ ਜਾਂਦਾ ਹੈ। ਇਹ ਹਾਰਮੋਨ ਭਾਰ ਵਧਾਉਦਾ ਹੈ ਕਿਉਂਕਿ ਇਹ ਭੁੱਖ ਵਧਾਉਂਦਾ ਹੈ ਅਤੇ ਸਰੀਰ 'ਚ ਜ਼ਿਆਦਾ ਚਰਬੀ ਜਮ੍ਹਾ ਹੋਣ ਲੱਗਦੀ ਹੈ। ਇਸ ਲਈ ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ।


ਵਿਆਹ ਤੋਂ ਬਾਅਦ ਕਈ ਘਰਾਂ 'ਚ ਕੁੜੀਆਂ ਨੂੰ ਖਾਣ-ਪੀਣ ਦੀਆਂ ਚੀਜਾਂ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ। ਖਾਸ ਕਰਕੇ ਵਿਆਹ ਤੋਂ ਬਾਅਦ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਭਾਰ ਵਧਣ ਪਿੱਛੇ ਇਹ ਵੀ ਇੱਕ ਕਾਰਨ ਹੈ। ਕਿਉਂਕਿ ਸਰੀਰਕ ਗਤੀਵਿਧੀਆਂ ਘਟਣ ਨਾਲ ਅਤੇ ਭੋਜਨ ਦੀ ਮਾਤਰਾ ਵਧਣ ਨਾਲ ਵੀ ਸਰੀਰ 'ਚ ਚਰਬੀ ਵਧਦੀ ਹੈ।


 ਚਰਬੀ ਤੋਂ ਬਚਣ ਦਾ ਤਰੀਕਾ


• ਸਰੀਰ ਵਿਚ ਵਧਦੀ ਚਰਬੀ ਨੂੰ ਕਈ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ। ਇਸ ਵਿੱਚ ਰੋਜ਼ਾਨਾ ਕਸਰਤ ਕਰਨਾ ਸ਼ਾਮਲ ਹੈ। ਮਾਹਰਾਂ ਅਨੁਸਾਰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ  30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਇਹ ਤੁਹਾਡੇ ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ।
• ਚਰਬੀ ਤੋਂ ਬਚਣ ਲਈ ਸੰਤੁਲਿਤ ਭੋਜਨ ਖਾਣਾ ਵੀ ਜ਼ਰੂਰੀ ਹੈ। ਭੋਜਨ ਵਿੱਚ ਤਾਜ਼ੇ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰਨਾ ਵੀ ਚਰਬੀ ਨੂੰ ਵਧਣ ਤੋਂ ਰੋਕਦਾ ਹੈ। ਕਿਉਂਕਿ ਤਲੇ ਹੋਏ ਭੋਜਨ ਅਤੇ ਮਠਿਆਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਭਾਰ ਵਧਾਉਂਦੇ ਹਨ।
• ਯੋਗਾ ਜਾਂ ਧਿਆਨ ਰੋਜ਼ਾਨਾ ਕਰਨਾ ਚਾਹੀਦਾ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਤਣਾਅ ਘੱਟ ਹੋਣ ਨਾਲ ਚਰਬੀ ਵੀ ਨਹੀਂ ਵਧਦੀ।