Every Year New Husband: ਭਾਰਤ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਦੇਸ਼ ਦੇ ਪੇਂਡੂ ਲੋਕ ਬਹੁਤ ਪਛੜੇ ਹੋਏ ਹਨ। ਉਨ੍ਹਾਂ ਨੂੰ ਆਧੁਨਿਕ ਸੱਭਿਆਚਾਰ ਬਾਰੇ ਕੁਝ ਪਤਾ ਨਹੀਂ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਮੂਰਖ ਅਤੇ ਪਛੜਿਆ ਹੋਇਆ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸ਼ਹਿਰਾਂ ਵਿਚ ਜਾ ਕੇ ਲੋਕ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਪੈਂਦੇ ਹਨ।


ਇਸ ਤੋਂ ਬਾਅਦ ਉਹ ਪਿੰਡ ਵਾਲਿਆਂ ਨਾਲ ਕਰਨਾ ਬੰਦ ਕਰ ਦਿੰਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਪਿੰਡ ਵਿੱਚ ਪੈਦਾ ਹੁੰਦੇ ਹਨ ਪਰ ਜਦੋਂ ਉਹ  ਸ਼ਹਿਰ ਵਿੱਚ ਰਹਿਣ ਲੱਗ ਪੈਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਆਉਣ ਨੂੰ ਵੀ ਸ਼ਰਮ ਆਉਂਦੀ ਹੈ। ਪਰ ਭਾਰਤ ਵਿੱਚ ਕੁਝ ਅਜਿਹੇ ਵੀ ਪਿੰਡ ਹਨ, ਜਿੱਥੇ ਦੇ ਨਿਯਮਾਂ ਅੱਗੇ ਅੱਜ ਦੇ ਆਧੁਨਿਕ ਸ਼ਹਿਰ ਵੀ ਫੇਲ੍ਹ ਹੋ ਜਾਂਦੇ ਹਨ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਸ਼ਹਿਰਾਂ ਤੋਂ ਵੀ ਆਧੁਨਿਕ ਗਰਾਸੀਆ ਕਬੀਲੇ ਦੀ ਕਰ ਰਹੇ ਹਾਂ।


ਇਹ ਵੀ ਪੜ੍ਹੋ: Aadhaar Card 'ਚ ਔਨਲਾਈਨ ਅਪਡੇਟ ਨਹੀਂ ਕਰਵਾ ਸਕਦੇ ਆਹ ਚੀਜ਼, ਜਾਣ ਲਓ ਆਪਣੇ ਕੰਮ ਦੀ ਗੱਲ


ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਦਾ ਟ੍ਰੈਂਡ ਕਾਫੀ ਵੱਧ ਗਿਆ ਹੈ। ਮੈਟਰੋ ਸਿਟੀ ਵਿੱਚ ਕੰਮ ਕਰਨ ਗਏ ਮੁੰਡੇ-ਕੁੜੀਆਂ ਹੁਣ ਇਕੱਠੇ ਰਹਿਣ ਲੱਗ ਪਏ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਜਸਥਾਨ ਵਿੱਚ ਇੱਕ ਅਜਿਹਾ ਪਿੰਡ ਹੈ। ਜਿੱਥੇ ਲੋਕ ਕਈ ਸਦੀਆਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ।



ਦਰਅਸਲ, ਗਰਾਸੀਆ ਕਬੀਲੇ ਦੇ ਲੋਕ ਕਈ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਨੂੰ ਤਰਜੀਹ ਦਿੰਦੇ ਆ ਰਹੇ ਹਨ। ਇਹ ਲੋਕ ਸਿਰਫ ਇਕ ਸ਼ਰਤ 'ਤੇ ਵਿਆਹ ਕਰਦੇ ਹਨ। ਜਦੋਂ ਕਿਸੇ ਔਰਤ ਦੇ ਬੱਚੇ ਹੁੰਦੇ ਹਨ, ਇਸ ਤੋਂ ਬਾਅਦ ਉਹ ਆਪਣਾ ਲਿਵ-ਇਨ ਪਾਰਟਨਰ ਵੀ ਬਦਲ ਸਕਦੀ ਹੈ। ਇਸ ਦੇ ਨਾਲ ਹੀ ਇਸ ਕਬੀਲੇ ਵਿੱਚ ਔਰਤਾਂ ਦਾ ਦਰਜਾ ਮਰਦਾਂ ਨਾਲੋਂ ਬਹੁਤ ਉੱਚਾ ਹੈ। ਔਰਤ ਖੁਦ ਫੈਸਲਾ ਕਰਦੀ ਹੈ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ ਅਤੇ ਕਿਸ ਨਾਲ ਨਹੀਂ।



ਗਰਾਸੀਆ ਕਬੀਲੇ ਦੇ ਲੋਕਾਂ ਵਿੱਚ ਹਰ ਸਾਲ ਗੌਰ ਮੇਲਾ ਲੱਗਦਾ ਹੈ। ਇਸ ਵਿੱਚ ਜਿਸ ਨੂੰ ਜਿਹੜਾ ਬੰਦਾ ਵਧੀਆ ਲੱਗਦਾ ਹੈ, ਉਸ ਨਾਲ ਚਲਾ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਮੁੰਡਾ-ਕੁੜੀ ਵਾਪਸ ਆਉਂਦੇ ਹਨ ਤਾਂ ਮੁੰਡੇ ਵਾਲੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕੁਝ ਪੈਸੇ ਦਿੰਦੇ ਹਨ। ਹਰ ਸਾਲ ਲੱਗਣ ਵਾਲੇ ਇਸ ਮੇਲੇ ਵਿੱਚ ਕੁੜੀਆਂ ਆਪਣਾ ਪਾਰਟਨਰ ਬਦਲ ਸਕਦੀਆਂ ਹਨ। ਮਹਿਲਾ ਕਿਸੇ ਮਰਦ ਨਾਲ ਉਦੋਂ ਹੀ ਵਿਆਹ ਕਰਦੀ ਹੈ, ਜਦੋਂ ਉਸ ਦੇ ਬੱਚੇ ਹੋ ਜਾਂਦੇ ਹਨ। 


ਇਹ ਵੀ ਪੜ੍ਹੋ: Health: ਬੱਚੇਦਾਨੀ ਦਾ ਆਪਰੇਸ਼ਨ ਹੋਣ ਤੋਂ ਬਾਅਦ ਔਰਤਾਂ ਨੂੰ ਵਰਤਣੀਆਂ ਚਾਹੀਦੀਆਂ ਆਹ ਸਾਵਧਾਨੀਆਂ, ਰਿਕਵਰੀ ਲਈ ਬਹੁਤ ਜ਼ਰੂਰੀ