✕
  • ਹੋਮ

ਖੋਜ: ਸਲਾਦ 'ਚ ਸੋਇਆ ਤੇਲ ਮਿਲਾ ਕੇ ਖਾਣਾ ਬੜਾ ਫਾਇਦੇਮੰਦ

ਏਬੀਪੀ ਸਾਂਝਾ   |  11 Oct 2017 02:02 PM (IST)
1

ਸੋਇਆ ਤੇਲ ਵਿਟਾਮਿਨ ਏ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਵੀ ਵਧਾਉਂਦਾ ਹੈ।

2

ਇਸ ਦੇ ਕਈ ਫਾਇਦੇ ਹੁੰਦੇ ਹਨ। ਨਾਲ ਹੀ ਕੈਂਸਰ ਤੇ ਅੱਖ ਦੀ ਬਿਮਾਰੀ ਦੇ ਖ਼ਤਰਿਆਂ ਤੋਂ ਵੀ ਬਚਿਆ ਜਾ ਸਕਦਾ ਹੈ।

3

ਮਾਹਿਰਾਂ ਨੇ ਦੱਸਿਆ ਕਿ ਸਲਾਦ 'ਚ ਚਾਰ ਤਰ੍ਹਾਂ ਦੇ ਕੈਰੋਟੇਨਾਇਡ (ਅਲਫਾ ਤੇ ਬੀਟਾ ਕੈਰੋਟਿਨ, ਲਿਊਟਿਨ ਤੇ ਲਾਇਕੋਪੀਨ), ਵਿਟਾਮਿਨ ਈ ਦੇ ਦੋ ਰੂਪ ਤੇ ਵਿਟਾਮਿਨ ਕੇ ਪਾਏ ਜਾਂਦੇ ਹਨ।

4

ਇਸ ਨਾਲ ਸਲਾਦ 'ਚ ਮਿਲਣ ਵਾਲੇ ਪੋਸ਼ਕ ਤੱਤਾਂ ਨੂੰ ਜ਼ਿਆਦਾ ਮਾਤਰਾ 'ਚ ਸਰੀਰ 'ਚ ਪਹੁੰਚਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਅੱਠ ਤਰ੍ਹਾਂ ਦੇ ਪੋਸ਼ਕ ਤੱਤਾਂ ਨੂੰ ਸਰੀਰ ਬਿਹਤਰ ਤਰੀਕੇ ਨਾਲ ਗ੍ਰਹਿਣ ਕਰਦਾ ਹੈ।

5

ਆਯੋਵਾ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਸਲਾਦ ਦੀ ਡਰੈਸਿੰਗ ਕਰਕੇ ਉਸ 'ਚ ਥੋੜ੍ਹਾ ਸੋਇਆਬੀਨ ਤੇਲ ਮਿਲਾਉਣ ਨਾਲ ਉਹ ਸਿਹਤ ਲਈ ਹੋਰ ਜ਼ਿਆਦਾ ਗੁਣਕਾਰੀ ਹੋ ਜਾਂਦਾ ਹੈ।

6

ਚੰਡੀਗੜ੍ਹ: ਖਾਣਪੀਣ 'ਚ ਸਲਾਦ ਦਾ ਸੇਵਨ ਆਮ ਹੈ। ਸਿਹਤ ਲਈ ਇਹ ਬਹੁਤ ਲਾਭਦਾਇਕ ਵੀ ਹੁੰਦਾ ਹੈ। ਅਮਰੀਕੀ ਵਿਗਿਆਨਕਾਂ ਨੇ ਸਲਾਦ ਨੂੰ ਹੋਰ ਪੌਸ਼ਟਿਕ ਬਣਾਉਣ ਦਾ ਤਰੀਕਾ ਲੱਭਿਆ ਹੈ।

  • ਹੋਮ
  • ਸਿਹਤ
  • ਖੋਜ: ਸਲਾਦ 'ਚ ਸੋਇਆ ਤੇਲ ਮਿਲਾ ਕੇ ਖਾਣਾ ਬੜਾ ਫਾਇਦੇਮੰਦ
About us | Advertisement| Privacy policy
© Copyright@2026.ABP Network Private Limited. All rights reserved.