ਹੁਣ ਪਿੱਠ ਤੇ ਗੋਡਿਆਂ ਦਾ ਦਰਦ ਦੂਰ ਕਰੇਗਾ ਇਹ ਰੋਬੋਟ
ਸਿੰਗਾਪੁਰ 'ਚ ਪਾਰੰਪਰਕ ਤੌਰ ਉੱਤੇ ਪਿੱਠ ਦਾ ਦਰਦ ਜਾਂ ਕਮਰ ਦੇ ਦਰਦ ਦਾ ਇਲਾਜ 45 ਤੋਂ 75 ਡਾਲਰ ਤੱਕ ਜਾ ਸਕਦਾ ਹੈ। ਜਿਸ 'ਚ 20 ਮਿੰਟ ਦਾ ਮਸਾਜ ਸ਼ਾਮਿਲ ਹੈ। ਜਦੋਂ ਕਿ ਨੋਵਾ ਹੈਲਥ ਟੀ.ਸੀ. ਐਮ ਕਲੀਨਿਕ 'ਚ ਇਕ ਮਰੀਜ਼ ਨੂੰ ਇਹੀ ਕੰਸਲਟੇਸ਼ਨ 50 ਡਾਲਰ 'ਚ ਉਪਲੱਬਧ ਹੋਵੇਗੀ। ਜਿਸ 'ਚ 40 ਮਿੰਟ ਦਾ ਮਸਾਜ ਵੀ ਸ਼ਾਮਿਲ ਹੈ। ਇਹ ਖਰਚ ਭਾਰਤੀ ਮੁਦਰਾ 'ਚ ਲੱਗਭੱਗ 3500 ਰੁਪਏ ਹੁੰਦਾ ਹੈ।
ਇਸ ਰੋਬੋਟ ਨੂੰ ਵਿਕਸਿਤ ਕਰਨ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਅਜਿਹੇ ਰੋਬੋਟਸ ਦੇ ਵਿਕਾਸ ਨਾਲ ਹੈਲਥਕੇਅਰ ਇੰਡਸਟਰੀ 'ਚ ਆਉਣ ਵਾਲੇ ਮਨੁੱਖੀ ਸਰੋਤਾਂ ਦੀ ਕਮੀ ਤੋਂ ਵੀ ਨਿਪਟਣ 'ਚ ਮਦਦ ਮਿਲੇਗੀ।
ਐਮਾ ਦਾ ਵਿਕਾਸ ਨੈਨਯਾਂਗ ਟੈਕਨੋਲਾਜੀਕਲ ਯੂਨੀਵਰਸਿਟੀ ਦੇ ਅੰਦਰ ਕੰਮ ਕਰ ਰਹੀ ਇਕ ਟੈਕਨੋਲਾਜੀ ਸਟਾਰਟਅਪ ਕੰਪਨੀ ਏ. ਆਈ. ਟ੍ਰੀਟ. ਨੇ ਕੀਤਾ ਹੈ। ਇਸ ਫੋਟੋ ਵਿੱਚ ਨੈਨਯਾਂਗ ਟੈਕਨੋਲਾਜੀਕਲ ਯੂਨੀਵਰਸਿਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਇਸ ਖੋਜ ਦੀ ਡੇਮੋ ਦੇਖ ਰਹੇ ਹਨ।
ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਜਿਸ ਦੇ ਨਾਲ ਕਿ ਮਸਾਜ ਲੈਣ ਵਾਲੇ ਨੂੰ ਇਨਸਾਨੀ ਹੱਥਾਂ ਅਤੇ ਅੰਗੂਠੇ ਦਾ ਅਨੁਭਵ ਹੋਵੇ। ਇਸ ਦੀ ਮਦਦ ਨਾਲ ਫਿਜੀਯੋਥੈਰੇਪੀ ਵੀ ਕੀਤੀ ਜਾ ਸਕਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਐਮਾ ਨੇ ਜਿਨ੍ਹਾਂ ਮਰੀਜ਼ਾਂ ਨੂੰ ਮਸਾਜ ਦਿੱਤਾ ਹੈ ਉਹ ਇਹ ਕਹਿੰਦੇ ਹੈ ਕਿ ਐਮਾ ਦਾ ਮਸਾਜ ਬਿਲਕੁੱਲ ਅਜਿਹਾ ਹੈ ਜਿਵੇਂ ਹੱਥਾਂ ਨਾਲ ਮਸਾਜ ਕੀਤਾ ਜਾ ਰਿਹਾ ਹੋਵੇ। ਐਮਾ 'ਚ ਲੱਗੇ ਸੈਂਸਰ ਕਮਰ ਅਤੇ ਮਾਸ ਦੀ ਅਕੜਨ ਦੀ ਪਹਿਚਾਣ ਕਰਦੇ ਹਨ। ਇਸ ਦੇ ਨਾਲ-ਨਾਲ ਮਰੀਜ਼ ਦੀ ਰਿਕਵਰੀ ਦਾ ਵੀ ਧਿਆਨ ਰੱਖਣ 'ਚ ਐਮਾ ਸਮਰਥਾਵਾਨ ਹੈ।
ਸਿੰਗਾਪੁਰ: ਹੁਣ ਇਨਸਾਨ ਦੇ ਪਿੱਠ ਤੇ ਗੋਡਿਆਂ ਦੀ ਮਸਾਜ ਰੋਬੋਟ ਕਰੇਗਾ। ਜੀ ਹਾਂ ਸਿੰਗਾਪੁਰ 'ਚ ਇਕ ਵਿਸ਼ੇਸ਼ ਪ੍ਰਕਾਰ ਦਾ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਪਿੱਠ ਅਤੇ ਗੋਡਿਆਂ ਦੇ ਮਸਾਜ ਦਾ ਐਕਸਪਰਟ ਹੈ। ਇਸ ਰੋਬੋਟ ਦਾ ਨਾਮ ਐਮਾ ਦਿੱਤਾ ਗਿਆ ਹੈ ਜਿਸ ਨੇ ਸੋਮਵਾਰ ਨੂੰ ਕੰਮ ਸ਼ੁਰੂ ਕੀਤਾ ਹੈ। ਇਸ ਦੇ ਨਾਮ ਐਮਾ ਦਾ ਮਤਲੱਬ ਹੈ ਐਕਸਪਰਟ ਮੈਨੀਪੁਲੇਟਿਵ ਮਸਾਜ ਆਟੋਮੈਸ਼ਨ ਹੈ।