✕
  • ਹੋਮ

ਜੇਕਰ ਤੁਸੀਂ ਰੋਜ਼ ਬੈਠਦੇ AC ਵਿੱਚ ਤਾਂ ਇਹ ਗੱਲਾਂ ਤੁਹਾਨੂੰ ਪਹੁੰਚਾ ਸਕਦੀਆਂ ਹਸਪਤਾਲ

ਏਬੀਪੀ ਸਾਂਝਾ   |  30 Aug 2016 02:05 PM (IST)
1

ਲੰਬੀ ਬਿਮਾਰੀ ਲਈ ਘਾਤਕ: ਜੇਕਰ ਤੁਸੀਂ ਕਿਸੇ ਪੁਰਾਣੀ ਬਿਮਾਰੀ ਨਾਲ ਪੀੜਤ ਹੋ ਤਾਂ ਏਅਰ ਕੰਡੀਸ਼ਨ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਏਅਰ ਕੰਡੀਸ਼ਨ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਤੇ ਅਰਥ ਰਾਈਟਸ ਦੇ ਲੱਛਣ ਵਧ ਜਾਂਦੇ ਹਨ। ਨਾਲ ਹੀ ਇਲਾਜ ਨੂੰ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ।

2

ਬਲੱਡ ਸਰਕੂਲੇਸ਼ਨ ਵਿੱਚ ਰੁਕਾਵਟ: AC ਦੀ ਠੰਢੀ ਹਵਾ ਦੇ ਕਾਰਨ ਬਲੱਡ ਨਰਵਸ ਸਿਕੁੜਣ ਲੱਗਦੀ ਹੇ ਇਸ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਤੋਂ ਕੰਮ ਨਹੀਂ ਹੋ ਪਾਉਂਦਾ।

3

ਜੋੜਾਂ ਦੇ ਦਰਦ: ਠੰਢ ਦਾ ਸਿੱਧਾ ਪ੍ਰਭਾਵ ਜੋੜਾਂ ਤੇ ਹੁੰਦਾ ਹੈ ਜਿਵੇਂ ਗੋਡਿਆਂ, ਹੱਥ ਤੇ ਗਰਦਨ। ਲਗਾਤਾਰ ਇਸ ਹਾਲਤ ਚ ਰਹਿਣ ਨਾਲ ਵੱਡੀ ਬਿਮਾਰੀ ਦਾ ਖ਼ਤਰਾ ਵੀ ਹੋ ਸਕਦਾ ਹੈ।

4

ਦਿਮਾਗ਼ ਉੱਤੇ ਬੁਰਾ ਅਸਰ: AC ਦੇ ਤਾਪਮਾਨ ਬਹੁਤ ਘੱਟ ਹੋਣ ਦੇ ਕਾਰਨ ਬਰੇਨ ਸੇਲਸ ਸਿਕੁੜਣ ਲੱਗਦੀ ਹੈ ਇਸ ਦਾ ਬਰੇਨ ਉੱਤੇ ਬੁਰਾ ਅਸਰ ਪੈਂਦਾ ਹੈ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।

5

ਮੋਟਾਪਾ ਦਾ ਕਾਰਨ: ਅਲਬਾਮਾ ਯੂਨੀਵਰਸਿਟੀ (Clinical Nutrition Research Center at the University of Alabama in Birmingham) ਦੀ ਖੋਜ ਅਨੁਸਾਰ ਏ.ਸੀ, ਵਰਤੋਂ ਨਾਲ ਮੋਟਾਪਾ ਵਧਦਾ ਹੈ। ਅਸਲ ਵਿਚ ਠੰਢੀ ਜਗ੍ਹਾ ‘ਤੇ ਸਾਡੇ ਸਰੀਰ ਦੀ ਊਰਜਾ ਦੀ ਖਪਤ ਨਹੀਂ ਹੁੰਦੀ। ਜਿਸ ਨਾਲ ਸਰੀਰ ਦੀ ਚਰਬੀ ਵਧਦੀ ਹੈ। ਖ਼ੋਜੀ ਕਹਿੰਦੇ ਹਨ ਕਿ ਲਗਾਤਾਰ ਇੱਕੋ ਤਾਪਮਾਨ ਵਿਚ ਨਾ ਬੈਠੋ।

6

ਚਮੜੀ ਨੂੰ ਨੁਕਸਾਨ: ਏਅਰ ਕੰਡੀਸ਼ਨ ਨਾਲ ਹਵਾ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ। ਇਹ ਕਮੀ ਸੁੱਕੀ ਤੇ ਪਰਤਦਾਰ ਚਮੜੀ ਦਾ ਕਾਰਨ ਬਣਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਸਮੇਂ ਏਅਰ ਕੰਡੀਸ਼ਨ ਵਾਲੀਆਂ ਥਾਵਾਂ ਉੱਤੇ ਰਹਿੰਦੇ ਹੋ ਤਾਂ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਭਰਪੂਰ ਮਾਤਰਾ ਵਿੱਚ ਪਾਣੀ ਤੇ ਆਪਣੀ ਚਮੜੀ ਨੂੰ ਮੋਆਇਸਰਾਈਜ ਕਰਨਾ ਨਾ ਭੁੱਲੋ।

7

ਸਾਹ ਦੀ ਸਮੱਸਿਆ: ਏਅਰ ਕੰਡੀਸ਼ਨ ਦੀ ਸਫ਼ਾਈ ਲੰਮੇ ਸਮੇਂ ਬਾਅਦ ਹੋਣ ਕਾਰਨ ਇਸ ਵਿੱਚ ਮਿੱਟੀ ਤੇ ਘੱਟਾ ਇਕੱਠਾ ਹੋ ਕੇ ਕਮਰੇ ਦੇ ਚਾਰੇ ਪਾਸੇ ਫੈਲਦਾ ਹੈ। ਇਹ ਐਲਰਜੀ ਵਧਾਉਣ ਨਾਲ ਸਾਰੀ ਪ੍ਰਕਾਰ ਦੀਆਂ ਸਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਨਾਲ ਏਅਰ ਕੰਡੀਸ਼ਨ ਹਵਾ ਨਾਲ ਜੁੜੇ ਰੋਗਾਂ ਨੂੰ ਫੈਲਾਉਣ ਦਾ ਕੰਮ ਕਰਦਾ ਹੈ। ਇਸ ਨਾਲ ਇੱਕੋ ਸਮੇਂ ਕਈ ਲੋਕ ਨੂੰ ਲਾਗ ਲੱਗ ਸਕਦੀ ਹੈ। ਏ.ਸੀ. ਫ਼ਿਲਟਰ ਦੇ ਗੰਦਾ ਹੋਣ ਕਾਰਨ ਵੀ ਸਾਹ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਗਲੇ ਵਿੱਚ ਖ਼ਰਾਸ਼ ਤੇ ਛਿੱਕਾਂ ਦੀ ਸਮੱਸਿਆ ਹੋ ਜਾਂਦੀ ਹੈ।

8

ਸਹਿਣਸ਼ੀਲਤਾ ਵਿੱਚ ਕਮੀ: ਜਿਹੜੇ ਲੋਕ ਏਅਰ ਕੰਡੀਸ਼ਨ ਕਮਰਿਆਂ ਵਿੱਚ ਜ਼ਿਆਦਾ ਸਮਾਂ ਰਹਿੰਦੇ ਹਨ। ਉਨ੍ਹਾਂ ਵਿੱਚ ਪ੍ਰਤੀ ਸਹਿਣਸ਼ੀਲਤਾ ਘੱਟ ਹੁੰਦੀ ਹੈ। ਜ਼ਿਆਦਾ ਸਮੇਂ ਵਿੱਚ ਏ.ਸੀ. ਵਿੱਚ ਰਹਿਣ ਨਾਲ ਸਰੀਰ ਨੂੰ ਗਰਮ ਤਾਪਮਾਨ ਨਾਲ ਸੁਮੇਲਤਾ ਬਠਾਉਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਸਮੱਸਿਆ ਗਰਮ ਜਲਵਾਯੂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਆਉਂਦੀ ਹੈ।

9

ਸਿਰਦਰਦ ਦੀ ਸਮੱਸਿਆ: ਦਫ਼ਤਰ ਵਿੱਚ ਏਅਰ ਕੰਡੀਸ਼ਨ ਹੇਠ ਕੰਮ ਕਰਨ ਵਾਲੇ ਲੋਕ ਅਕਸਰ ਸਿਰਦਰਦ ਦਾ ਸ਼ਿਕਾਰ ਰਹਿੰਦੇ ਹਨ। ਅਜਿਹਾ ਤਾਪਮਾਨ ਨੂੰ ਘੱਟ ਰੱਖਣ ਨਾਲ ਹੁੰਦਾ ਹੈ। ਇਸ ਦੇ ਨਾਲ ਹੀ ਬੜੀ ਆਸਾਨੀ ਨਾਲ ਥਕਾਵਟ, ਖਾਂਸੀ ਤੇ ਫਲੂ ਵੀ ਹੋ ਜਾਂਦਾ ਹੈ।

10

ਅੱਖਾਂ ਦੀ ਸਮੱਸਿਆ: ਏਅਰ ਕੰਡੀਸ਼ਨ ਦੀ ਖ਼ੁਸ਼ਕ ਹਵਾ ਤੁਹਾਡੀ ਚਮੜੀ ਦੇ ਨਾਲ ਅੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਅੱਖਾਂ ਵਿੱਚ ਖੁਜਲੀ, ਜਲਨ ਤੇ ਕਨਟੈਂਟ ਲੈਨਜ਼ ਦੇ ਅੱਖਾਂ ਵਿੱਚ ਚਿਪਕਣ ਦਾ ਕਾਰਨ ਬਣਦੀ ਹੈ। ਏ.ਸੀ. ਨਾਲ ਅੱਖਾਂ ਦੀ ਸਮੱਸਿਆ ਜਿਵੇਂ ਕੰਜਕਟਿਵਾਈਟਿਸ ਤੇ ਬਲੇਫੇਰਾਈਟਿਸ ਵੀ ਹੁੰਦੀ ਹੈ।

11

ਚੰਡੀਗੜ੍ਹ: ਤੁਸੀਂ ਆਰਾਮ ਤੇ ਠੰਢ ਦਾ ਅਨੰਦ ਲੈਣ ਲਈ ਏਅਰ ਕੰਡੀਸ਼ਨ ‘ਤੇ ਹਜ਼ਾਰਾਂ ਰੁਪਏ ਖ਼ਰਚਦੇ ਹੋ ਪਰ ਤੁਹਾਨੂੰ ਦੱਸ ਦਈਏ ਆਰਾਮ ਦੇਣ ਵਾਲੇ ਏ.ਸੀ. ਤੁਹਾਡੇ ਸਰੀਰ ਨੂੰ ਖੋਰਾ ਲਾ ਰਹੇ ਹਨ। ਜੀ ਹਾਂ! ਇਹ ਸਿਹਤ ਨੂੰ ਵੱਡਾ ਨੁਕਸਾਨ ਪਹੁੰਚ ਰਹੇ ਹਨ। ਏਅਰ ਕੰਡੀਸ਼ਨ ਦੇ ਸਸਤੇ ਹੋਣ ਨਾਲ ਇਸ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ। ਅੱਜ ਤਕਰੀਬਨ ਹਰ ਘਰ ਤੇ ਦਫ਼ਤਰ ਵਿੱਚ ਇਸ ਦੀ ਮੌਜੂਦਗੀ ਦੇਖੀ ਜਾ ਸਕਦੀ ਹੈ। ਦਫ਼ਤਰ ਵਿੱਚ ਤੁਸੀਂ ਆਪਣੇ ਦਿਨ ਦੇ ਕਈ ਘੰਟੇ ਬਤੀਤ ਕਰਦੇ ਹੋ। ਅਜਿਹੇ ‘ਚ ਲਗਾਤਾਰ ਏ.ਸੀ. ਹੇਠਾਂ ਬੈਠਣਾ ਲਾਜ਼ਮੀ ਹੈ। ਜਾਣਦੇ ਹਾਂ ਕਿ ਇਸ ਦੇ ਸਾਡੇ ਸਰੀਰ ਨੂੰ ਕੀ ਨੁਕਸਾਨ ਹਨ।

12

ਆਵਾਜ਼ ਪ੍ਰਦੂਸ਼ਣ: ਏਅਰ ਕੰਡੀਸ਼ਨ ਸ਼ਾਂਤ ਰਹਿਣ ਵਾਲੀ ਮਸ਼ੀਨ ਨਹੀਂ ਹੈ। ਇਹ ਏਅਰ ਉੱਪਰ ਨਿਰਭਰ ਕਰਦਾ ਹੈ ਕਿ ਘੱਟ ਗੂੰਜਣ ਨਾਲ ਹਵਾ ਨੂੰ ਸੁੱਟੇਗਾ ਜਾਂ ਗਰਜਣ ਨਾਲ। ਇਹ ਗੂੰਜ ਕਮਰੇ ਵਿੱਚ ਆਵਾਜ਼ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।

  • ਹੋਮ
  • ਸਿਹਤ
  • ਜੇਕਰ ਤੁਸੀਂ ਰੋਜ਼ ਬੈਠਦੇ AC ਵਿੱਚ ਤਾਂ ਇਹ ਗੱਲਾਂ ਤੁਹਾਨੂੰ ਪਹੁੰਚਾ ਸਕਦੀਆਂ ਹਸਪਤਾਲ
About us | Advertisement| Privacy policy
© Copyright@2025.ABP Network Private Limited. All rights reserved.