ਹਮੇਸ਼ਾ ਜਵਾਨ ਰਹਿਣਾ ਤਾਂ ਇਨ੍ਹਾਂ ਚੀਜ਼ਾਂ ਤੋਂ ਰਹੋ ਦੂਰ
1. ਖੰਡ: ਜ਼ਿਆਦਾ ਖੰਡ ਖਾਣ ਨਾਲ ਸਕਿਨ ਦਾ ਕੋਲੇਜਨ (ਸਕਿਨ ਨੂੰ ਟਾਈਟ ਰੱਖਣ ਲਈ ਮਦਦਗਾਰ) ਡੈਮੇਜ਼ ਹੁੰਦਾ ਹੈ। ਇਸੇ ਕਾਰਨ ਝੁਰੜੀਆਂ ਪੈਂਦੀਆਂ ਹਨ।
2. ਨਮਕ: ਨਮਕ ‘ਚ ਮੌਜੂਦ ਸੋਡੀਅਮ ਕਾਫੀ ਥੱਕਿਆ ਹੋਇਆ ਲੁੱਕ ਦਿੰਦਾ ਹੈ। ਜ਼ਿਆਦਾ ਨਮਕ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਨ੍ਹੀਂ ਦਿਨੀਂ ਲੋਅ ਸੋਡੀਅਮ ਸਾਲਟ ਵੀ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਦਾ ਇਸਤੇਮਾਲ ਕਰਨਾ ਚੰਗਾ ਹੈ।
4. ਸਪਾਇਸੀ ਫੂਡ: ਜ਼ਿਆਦਾ ਸਪਾਇਸੀ ਫੂਡ ਖਾਣ ਨਾਲ ਬਲੱਡ ਵੈਸਲਜ਼ ਹਰਕਤ ਕਰਦੀਆਂ ਹਨ ਜਿਸ ਨਾਲ ਸਕਿਨ ਰੇਡੀਏਸ਼ਨ ਵਧਦੀ ਹੈ। ਸਕਿਨ ‘ਤੇ ਦਾਗ-ਧੱਬੇ ਵਧਦੇ ਹਨ। ਇਸ ਲਈ ਤਿੱਖਾ ਖਾਣਾ ਨਹੀਂ ਖਾਣਾ ਚਾਹੀਦਾ।
3. ਕਾਫੀ: ਕਾਫੀ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਦਾ ਅਸਰ ਸਭ ਤੋਂ ਪਹਿਲਾ ਸਕਿਨ ‘ਤੇ ਹੁੰਦਾ ਹੈ। ਸਕਿਨ ਦੀ ਚਮਕ ਚਲੇ ਜਾਂਦੀ ਹੈ। ਇਸ ਦਾ ਦੰਦਾਂ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਗਰੀਨ ਟੀ ਇਸ ਦਾ ਚੰਗਾ ਬਦਲ ਹੈ।
5. ਐਲਕੋਹਲ: ਹੈਲਦੀ ਲਿਵਰ ਦਾ ਮਤਲਬ ਹੁੰਦਾ ਹੈ ਹੈਲਥੀ ਸਕਿਨ। ਐਲਕੋਹਲ ਨਾਲ ਲਿਵਰ ‘ਚ ਟਾਕਸਿਨਜ਼ ਜਮ੍ਹਾ ਹੁੰਦੇ ਹਨ। ਇਸ ਨਾਲ ਮੁੰਹਾਸੇ ਤੇ ਝੁਰੜੀਆਂ ਵਧਦੀਆਂ ਹਨ। ਅਲਕੋਹਲ ਨਾਲ ਨੀਂਦ ਵੀ ਖਰਾਬ ਹੁੰਦੀ ਹੈ। ਨੀਂਦ ਦੀ ਖਰਾਬੀ ਨਾਲ ਚਿਹਰੇ ‘ਤੇ ਬੁਢਾਪੇ ਦੇ ਲੱਛਣ ਛੇਤੀ ਦਿੱਸਣ ਲੱਗਦੇ ਹਨ।