✕
  • ਹੋਮ

ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ....

ਏਬੀਪੀ ਸਾਂਝਾ   |  02 Nov 2017 11:01 AM (IST)
ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ....
1

ਨਵੀਂ ਦਿੱਲੀ : ਸਿਰਫ਼ ਸਰਦੀਆਂ ਵਿਚ ਨਹੀਂ ਸਗੋਂ ਗਰਮੀਆਂ ਵਿਚ ਵੀ ਅਖਰੋਟ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਗੱਲ ਦਾ ਖੁਲਾਸਾ 'ਰੋਗਾਂ ਦੀ ਰੋਕਥਾਮ ਅਤੇ ਸਿਹਤ ਲਈ ਅਖਰੋਟ ਦੇ ਫ਼ਾਇਦੇ' ਵਿਸ਼ੇ 'ਤੇ ਸੈਮੀਨਾਰ ਵਿੱਚ ਹੋਇਆ।

2

'ਇਸ ਸੰਮੇਲਨ ਨੇ ਅਧਿਐਨ ਦੇ ਨਵੇਂ ਖੇਤਰਾਂ ਨੂੰ ਜਾਣਨ, ਸਿਹਤ ਸਬੰਧੀ ਚਿੰਤਾਵਾਂ ਬਾਰੇ ਚਰਚਾ ਕਰਨ ਅਤੇ ਭਾਰਤੀਆਂ ਦੀ ਸਿਹਤ ਜੀਵਨ ਸ਼ੈਲੀ ਵਿਚ ਅਖਰੋਟ ਦੇ ਯੋਗਦਾਨ ਬਾਰੇ ਵਿਚਾਰ ਕਰਨ ਲਈ ਗਤੀ ਪ੍ਰਦਾਨ ਕੀਤੀ ਹੈ।'

3

ਮਾਹਰਾਂ ਮੁਤਾਬਕ ਅਖਰੋਟ ਵਿਚ ਵੱਖ ਵੱਖ ਕਿਸਮ ਦੇ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਸਦਕਾ ਇਹ ਸਾਰਾ ਸਾਲ ਵਰਤੋਂ ਲਈ ਮੇਵਾ ਹੈ।

4

ਮਾਹਰਾਂ ਨੇ ਕਿਹਾ ਕਿ ਅਖਰੋਟ ਦੀ ਵਰਤੋਂ ਦਿਲ ਦੇ ਰੋਗਾਂ, ਕੈਂਸਰ, ਉਮਰ ਨਾਲ ਜੁੜੀਆਂ ਬੀਮਾਰੀਆਂ ਅਤੇ ਸ਼ੂਗਰ ਜਿਹੀਆਂ ਸਮੱÎਸਆਵਾਂ ਦੇ ਮਾਮਲੇ ਵਿਚ ਹਾਂਪੱਖੀ ਨਤੀਜੇ ਦਿੰਦੀ ਹੈ।

5

ਸੈਮੀਨਰ ਵਿੱਚ ਕਾਰਡੀਓਲੋਜੀਕਲ ਸੁਸਾਇਟੀ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਡਾ. ਐਚ. ਕੇ. ਚੋਪੜਾ ਨੇ ਕਿਹਾ ਨੇ ਦੱਸਿਆ ਕਿ ਕਿ ਅਖਰੋਟ ਇਕੋ ਇਕ ਅਜਿਹਾ ਸੁੱਕਾ ਮੇਵਾ ਹੈ ਜਿਸ ਵਿਚ ਬਹੁਤ ਸਾਰੇ ਫ਼ਾਇਦੇਮੰਦ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਫ਼ਾਇਬਰ, ਮੈਗਨੀਸ਼ੀਅਮ ਆਦਿ।

6

ਪੋਸ਼ਕ ਤੱਤਾਂ ਦੀ ਵੰਨ-ਸੁਵੰਨਤਾ ਅਤੇ ਮੁੱਖ ਖਾਣਿਆਂ ਵਿਚ ਮਿਸ਼ਰਣ ਦੀ ਯੋਗਤਾ ਨਾਲ ਅਖਰੋਟ ਪੂਰੇ ਸਾਲ ਵਰਤੋਂ ਲਈ ਆਦਰਸ਼ ਹੈ।

  • ਹੋਮ
  • ਸਿਹਤ
  • ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ....
About us | Advertisement| Privacy policy
© Copyright@2026.ABP Network Private Limited. All rights reserved.