ਅੰਡਾ ਮਾਸਾਹਾਰੀ ਜਾਂ ਸ਼ਾਕਾਹਾਰੀ? ਵਿਗਿਆਨੀਆਂ ਨੇ ਲੱਭ ਲਿਆ ਜਵਾਬ..
ਅੰਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ, ਆਖ਼ਰ ਇਸ ਬਹਿਸ ਦਾ ਵਿਗਿਆਨੀਆਂ ਜਵਾਬ ਲੱਭ ਲਿਆ ਹੈ। ਵਿਗਿਆਨੀਆਂ ਨੇ ਆਪਣੇ ਜਵਾਬ 'ਚ ਸਪਸ਼ਟ ਕੀਤਾ ਹੈ ਕਿ ਅੰਡਾ ਨਿਰੋਲ ਸ਼ਾਕਾਹਾਰੀ ਹੈ।
ਚਿੱਟਾ ਹਿੱਸੇ 'ਚ ਸਿਰਫ਼ ਪ੍ਰੋਟੀਨ ਹੁੰਦੀ ਹੈ, ਜਦਕਿ ਜ਼ਰਦੀ 'ਚ ਪ੍ਰੋਟੀਨ, ਕਲੈਸਟ੍ਰੋਲ ਤੇ ਫੈਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਮਿਲਣ ਵਾਲੇ ਜ਼ਿਆਦਾਤਰ ਅੰਡੇ ਜੋ ਅਸੀਂ ਰੋਜ਼ਾਨਾ ਖਾਂਦੇ ਹਾਂ ਉਨ੍ਹਾਂ 'ਚ ਭਰੂਣ ਨਹੀਂ ਹੁੰਦਾ।
ਵਿਗਿਆਨੀਆਂ ਨੇ ਇਸ ਸਬੰਧੀ ਵੇਰਵਾ ਦਿੰਦਿਆਂ ਦੱਸਿਆ ਕਿ ਅੰਡੇ ਦੇ ਤਿੰਨ ਹਿੱਸੇ ਹੁੰਦੇ ਹਨ, ਪਹਿਲਾ ਬਾਹਰੀ ਹਿੱਸਾ (ਐੱਗਸ਼ੈੱਲ), ਦੂਜਾ ਜ਼ਰਦੀ (ਐੱਗਯੌਲਕ) ਤੇ ਤੀਜਾ ਚਿੱਟਾ ਹਿੱਸਾ (ਐੱਗਵਾਈਟ)।
ਪੋਲਟਰੀ ਫਾਰਮ 'ਚ ਜਦ ਮੁਰਗੀ 6 ਮਹੀਨੇ ਦੀ ਹੋ ਜਾਂਦੀ ਹੈ ਤਾਂ ਉਹ ਆਪਣੇ-ਆਪ ਹੀ ਦਿਨ 'ਚ ਇਕ ਵਾਰ ਜਾਂ ਦੋ ਵਾਰ ਅੰਡਾ ਦੇਣਾ ਸ਼ੁਰੂ ਕਰ ਦਿੰਦੀ ਹੈ।
ਨਵੀਂ ਦਿੱਲੀ- ਕਈ ਸ਼ਾਕਾਹਾਰੀ ਲੋਕ ਅੰਡੇ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾਂਦੇ ਕਿਉਂਕਿ ਉਨ੍ਹਾਂ ਕਹਿੰਦੇ ਹਨ ਕਿ ਅੰਡਾ ਮੁਰਗੀ ਦਿੰਦੀ ਹੈ ਇਸ ਲਈ ਇਹ ਮਾਸਾਹਾਰੀ ਹੈ ਪਰ ਜੇਕਰ ਇਸ ਤਰਾਂ ਹੈ ਤਾਂ ਦੁੱਧ ਵੀ ਜਾਨਵਰ ਹੀ ਦਿੰਦਾ ਹੈ, ਫਿਰ ਉਹ ਕਿਵੇਂ ਸ਼ਾਕਾਹਾਰੀ ਹੈ।