ਮੂੰਹ ਦੀ ਬਦਬੋ ਤੋਂ ਪਛਾਣੋ ਇਨ੍ਹਾਂ ਬਿਮਾਰੀਆਂ ਦੇ ਲੱਛਣ
ਦੰਦਾਂ ਦੀ ਬਿਮਾਰੀ: ਸਹੀ ਤਰੀਕੇ ਨਾਲ ਬੁਰਸ਼ ਨਾਲ ਕਰਨ ਨਾਲ ਦੰਦਾਂ ‘ਚ ਬੈਕਟੀਰੀਆ ਇਕੱਠੇ ਹਾ ਜਾਂਦੇ ਜਨ ਅਤੇ ਬਦਬੋ ਆਉਣ ਲੱਗ ਜਾਂਦੀ ਹੈ।
ਖੁਸ਼ਕੀ: ਸਲਾਈਵਾ ਯਾਨੀ ਕਿ ਥੁੱਕ ਸਾਡੇ ਮੂੰਹ ਨੂੰ ਸਾਫ਼ ਸੁਥਰਾ ਰੱਖਦਾ ਹੈ। ਮੂੰਹ ‘ਚ ਸਲਾਈਵਾ ਘੱਟ ਹੋਣ ਕਾਰਨ ਜੇਰੋਸਟੋਮੀਆ ਜਾਂ ਡ੍ਰਾਈ ਮਾਊਥ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਅਤੇ ਮੂੰਹ ਵਿੱਚੋਂ ਬਦਬੋ ਆਉਣ ਲੱਗਦੀ ਹੈ।
ਮਸੂੜਿਆਂ ਦੀ ਸਮੱਸਿਆ: ਮਸੂੜਿਆਂ ‘ਚ ਪੇਰੀਓਡੋਂਟਲ ਸਮੱਸਿਆ ਹੋਣ ਕਾਰਨ ਵੀ ਮੂੰਹ ਤੋਂ ਬਦਬੂ ਆਉਣ ਲੱਗ ਜਾਂਦੀ ਹੈ। ਪੇਰੀਓਡੋਂਟਲ ਕਾਰਨ ਬੈਕਟੀਰਿਆ 'ਚੋਂ ਨਿੱਕਲਣ ਵਾਲੇ ਚਿਪਚਿਪੇ ਤੱਤ ਕਰਕੇ ਵੀ ਇਹ ਸਮੱਸਿਆ ਹੁੰਦੀ ਹੈ।
ਕੈਂਸਰ: ਲੰਬੇ ਸਮੇਂ ਤੋਂ ਸਿਗਰਟਨੋਸ਼ੀ ਕਰਨ ਅਤੇ ਤੰਬਾਕੂ ਖਾਣ ਵਾਲੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੋ ਜਾਂਦਾ ਹੈ। ਅਜਿਹੇ ‘ਚ ਮੂੰਹ ਤੋਂ ਤੇਜ਼ ਬਦਬੂ ਵੀ ਆਉਣ ਲੱਗ ਜਾਂਦੀ ਹੈ।
ਇਨਡਾਈਜੇਸ਼ਨ: ਸਰੀਰ ‘ਚ ਮੈਟਾਬਾਲਿਜ਼ਮ ਸਹੀ ਨਾ ਹੋਣ ਕਾਰਨ ਬਦਹਜ਼ਮੀ ਹੋ ਜਾਂਦੀ ਹੈ। ਅਜਿਹੇ ‘ਚ ਮੂੰਹ ਚੋਂ ਵੀ ਬਦਬੋ ਆਉਣ ਲੱਗ ਜਾਂਦੀ ਹੈ।
ਫੇਫੜਿਆਂ ‘ਚ ਇਨਫੈਕਸ਼ਨ: ਮੂੰਹ 'ਚੋਂ ਆਉਣ ਵਾਲੀ ਬਦਬੋ ਦਾ ਇੱਕ ਕਾਰਨ ਫੇਫੜਿਆਂ ‘ਚ ਇਨਫੈਸ਼ਨਕ ਵੀ ਹੁੰਦਾ ਹੈ।
ਲਿਵਰ ਇਨਫ਼ੈਕਸ਼ਨ: ਜੇਕਰ ਜਿਗਰ ‘ਚ ਇਨਫੈਕਸ਼ਨ ਹੋਵੇ ਤਾਂ ਵੀ ਮੂੰਹ ਤੋਂ ਬਦਬੋ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ।
ਡਾੲਬੀਟੀਜ਼: ਡਾਈਬੀਟੀਜ਼ ਕਰਕੇ ਬੌਡੀ ‘ਚ ਪਾਚਨ ਤੰਤਰ ਯਾਨੀ ਮੈਟਾਬੌਲੀਕ ਤਬਦੀਲੀਆਂ ਆਉਣ ਲੱਗ ਜਾਂਦੀਆਂ ਹਨ। ਇਸ ਕਰਕੇ ਮੂੰਹ ਤੋਂ ਬਦਬੋ ਆਉਣ ਲੱਗ ਜਾਂਦੀ ਹੈ।