✕
  • ਹੋਮ

ਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ

ਏਬੀਪੀ ਸਾਂਝਾ   |  28 Jul 2019 06:01 PM (IST)
1

ਨਾਰੀਅਲ ਤੇਲ, ਨਿੰਮ ਦੇ ਤੇਲ, ਲੌਂਗ ਦੇ ਤੇਲ, ਪਿਪਰਮਿੰਟ ਤੇਲ ਤੇ ਨੀਲਗਿਰੀ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਤੇ ਬੋਤਲ ਵਿੱਚ ਭਰ ਕੇ ਰੱਖ ਲਉ। ਰਾਤ ਨੂੰ ਸੌਂਣ ਵੇਲੇ ਚਮੜੀ 'ਤੇ ਲਾਉ। ਇਹ ਤਰੀਕਾ ਬਾਜ਼ਾਰ ਦੀ ਕਰੀਮ ਨਾਲੋਂ ਕਿਤੇ ਵੱਧ ਕਾਰਗਰ ਹੈ।

2

ਸੌਂਣ ਵੇਲੇ ਕੁਝ ਦੂਰੀ 'ਤੇ ਕਪੂਰ ਵਿੱਚ ਮਿਲਾਏ ਗਏ ਤੇਲ ਦਾ ਦੀਵਾ ਬਾਲ਼ ਲਓ। ਇਸ ਨਾਲ ਵੀ ਮੱਛਰ ਬਿਲਕੁਲ ਨਹੀਂ ਭਟਕਣਗੇ।

3

ਸਿਰਫ ਦੋ ਮਿੰਟਾਂ ਵਿੱਚ ਮੱਛਰਾਂ ਨੂੰ ਭਜਾਉਣਾ ਹੈ ਤਾਂ ਨਿੰਮ ਦੇ ਤੇਲ, ਕਪੂਰ ਤੇ ਤੇਜ਼ ਪੱਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਨਿੰਮ ਦੇ ਤੇਲ ਵਿੱਚ ਕਪੂਰ ਨੂੰ ਮਿਲਾ ਕੇ ਇੱਕ ਸਪਰੇਅ ਬੋਤਲ ਵਿੱਚ ਭਰ ਲਉ। ਹੁਣ ਇਸ ਮਿਸ਼ਰਣ ਨੂੰ ਤੇਜ਼ ਪੱਤਿਆਂ 'ਤੇ ਸਪਰੇਅ ਕਰੋ ਤੇ ਤੇਜ਼ ਪੱਤਿਆਂ ਨੂੰ ਸਾੜ ਦਿਓ। ਇਸ ਧੂੰਏਂ ਨਾਲ ਘਰ ਦੇ ਸਾਰੇ ਮੱਛਰ ਤੁਰੰਤ ਭੱਜ ਜਾਣਗੇ। ਇਹ ਧੂੰਆਂ ਸਿਹਤ ਲਈ ਵੀ ਬਿਵਕੁਲ ਹਾਨੀਕਾਰਕ ਨਹੀਂ।

4

ਜੇ ਤੁਹਾਡੇ ਘਰ ਵਿੱਚ ਕੌਇਲ, ਮੈਟ ਜਾਂ ਮਾਸਕੀਟੋ ਲਿਕਵਡ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ? ਇਸ ਸਥਿਤੀ ਵਿੱਚ ਮੱਛਰਾਂ ਤੋਂ ਬਚਾਅ ਦੇ 3 ਘਰੇੂ ਤੇ ਕਾਰਗਰ ਉਪਾਅ ਤੁਹਾਡੀ ਸਮੱਸਿਆ ਦੂਰ ਕਰ ਸਕਦੇ ਹਨ।

5

ਘਰਾਂ ਦੀਆਂ ਛੱਤਾਂ 'ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਮੱਛਰਾਂ ਨੂੰ ਸੱਦਾ ਦਿੰਦਾ ਹੈ। ਇਸ ਲਈ ਬਾਰਸ਼ ਦੇ ਮੌਸਮ ਦਾ ਮਤਲਬ ਮੱਠਰ ਤੇ ਕਈ ਖ਼ਤਰਨਾਕ ਬਿਮਾਰੀਆਂ ਹਨ ਜੋ ਜਾਨਲੇਵਾ ਵੀ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ।

  • ਹੋਮ
  • ਸਿਹਤ
  • ਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ
About us | Advertisement| Privacy policy
© Copyright@2026.ABP Network Private Limited. All rights reserved.