ਤੁਸੀਂ ਕਿੰਨੇ ਤੰਦਰੁਸਤ ਹੋ ਦੱਸੇਗਾ ਤੁਹਾਡੀਆਂ ਅੱਖਾਂ ਦਾ ਰੰਗ
ਅੱਖਾਂ ਦੁਆਲੇ ਸੋਜ- ਕਦੇ-ਕਦੇ ਅੱਖਾਂ ਦੇ ਆਸ-ਪਾਸ ਸੋਜ ਹੋ ਜਾਂਦੀ ਹੈ। ਅਜਿਹਾ ਉਸ ਵੇਲੇ ਹੁੰਦਾ ਹੈ ਜਦੋਂ ਤੁਸੀਂ ਸੋਡੀਅਮ ਦਾ ਵਧੇਰੇ ਸੇਵਨ ਕਰਦੇ ਹੋ। ਇਸ ਤੋਂ ਬਚਣ ਲਈ ਤੁਸੀਂ ਕੇਲਾ ਖਾ ਸਕਦੇ ਹੋ। ਪਾਣੀ ਜ਼ਿਆਦਾ ਪੀਣ ਨਾਲ ਵੀ ਅੱਖਾਂ ਦੇ ਆਸ-ਪਾਸ ਦੀ ਸੋਜ ਘਟਦੀ ਹੈ।
ਅੱਖਾਂ 'ਚ ਰੁੱਖਾਪਣ- ਤਕਨਾਲੋਜੀ ਦੇ ਇਸ ਦੌਰ 'ਚ ਅੱਜ ਦੇ ਨੌਜਵਾਨ ਕੰਪਿਊਟਰ ਤੇ ਸਮਾਰਟਫੋਨ ਤੋਂ ਬਹੁਤਾ ਦੂਰ ਨਹੀਂ ਹੋ ਸਕਦੇ। ਇਸ ਦੀ ਜ਼ਿਆਦਾ ਵਰਤੋਂ ਨਾਲ ਵੀ ਅੱਖਾਂ 'ਚ ਰੁੱਖਾਪਣ ਆ ਜਾਂਦਾ ਹੈ। ਕਿਸੇ ਦਵਾਈ ਦੇ ਰਿਐਕਸ਼ਨ ਨਾਲ ਵੀ ਅੱਖਾਂ 'ਚ ਰੁੱਖਾਪਣ ਆ ਸਕਦਾ ਹੈ। ਆਮ ਤੌਰ 'ਤੇ ਵਿਟਾਮਿਨ ਏ ਦੀ ਕਮੀ ਨਾਲ ਅਜਿਹਾ ਹੁੰਦਾ ਹੈ।
ਅੱਖਾਂ 'ਚ ਲਾਲੀ- ਅੱਖਾਂ 'ਚ ਲਾਲੀ ਹੋਣ 'ਤੇ ਕੋਈ ਬਿਮਾਰੀ ਹੋਵੇ ਇਹ ਜ਼ਰੂਰੀ ਤਾਂ ਨਹੀਂ। ਇਸ ਦਾ ਕਾਰਨ ਲਗਾਤਾਰ ਥਕਾਣ ਵੀ ਹੋ ਸਕਦੀ ਹੈ। ਜੇਕਰ ਲਾਲੀ ਦੇ ਨਾਲ ਸਿਰਦਰਦ ਜਾਂ ਅੱਖਾਂ 'ਚ ਖਿੱਚ ਪੈ ਰਹੀ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਅੱਖਾਂ ਦਾ ਪੀਲਾਪਣ- ਇਹ ਸਥਿਤੀ ਬੇਹੱਦ ਖਤਰਨਾਕ ਹੁੰਦੀ ਹੈ। ਇਹ ਕਈ ਬਿਮਾਰੀਆਂ ਦਾ ਸੰਕੇਤ ਹੈ। ਇਸ ਦਾ ਮੁੱਖ ਕਾਰਨ ਪੀਲੀਆ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਲਿਵਰ 'ਚ ਦਿੱਕਤ ਕਾਰਨ ਵੀ ਅੱਖਾਂ ਦਾ ਰੰਗ ਪੀਲਾ ਪੈ ਸਕਦਾ ਹੈ।
ਡਾਰਕ ਸਰਕਲ- ਅੱਖਾਂ ਦੇ ਆਸ-ਪਾਸ ਕਾਲੇਪਣ ਨੂੰ ਡਾਰਕ ਸਰਕਲਜ਼ ਕਿਹਾ ਜਾਂਦਾ ਹੈ। ਜੇਕਰ ਤੁਹਾਡੀਆਂ ਅੱਖਾਂ ਹੇਠਾਂ ਵੀ ਕਾਲੇ ਘੇਰੇ ਹਨ ਤਾਂ ਤੁਸੀਂ ਕਮਜ਼ੋਰ ਹੋ। ਡਾਰਕ ਸਰਕਲ ਹੋਣ ਦੀ ਸੂਰਤ 'ਚ ਤਹਨੂੰ ਥਾਇਰਾਇਡ ਵੀ ਹੋ ਸਕਦਾ ਹੈ। ਕਦੇ-ਕਦੇ ਖੂਨ 'ਚ ਰੈੱਡ ਬਲੱਡ ਸੈਲ ਦੀ ਕਮੀ ਕਰਾਨ ਵੀ ਡਾਰਕ ਸਰਕਲ ਹੋ ਜਾਂਦੇ ਹਨ।
ਤੁਹਾਡੀਆਂ ਅੱਖਾਂ ਦਾ ਰੰਗ ਤੁਹਾਡੀ ਸਿਹਤ ਦਾ ਰਾਜ਼ ਹੋ ਸਕਦਾ ਹੈ। ਤੁਸੀਂ ਕਿੰਨੇ ਤੰਦਰੁਸਤ ਹੋ ਇਸ ਦਾ ਅੰਦਾਜ਼ਾ ਤੁਹਾਡੀਆਂ ਅੱਖਾਂ ਦੇ ਰੰਗ ਤੇ ਅੱਖਾਂ ਦੀ ਪ੍ਰੇਸ਼ਾਨੀ ਤੋਂ ਲਾਇਆ ਜਾ ਸਕਦਾ ਹੈ।