ਹੈਰਾਨੀਜਨਕ..! ਸੈਕਸ ਹਾਰਮੋਨ ਤੋਂ ਲੈ ਕੇ ਇੰਸੂਲਿਨ ਤਕ ਵਧਾ ਸਕਦਾ ਵਧੇਰਾ ਵਜ਼ਨ

ਟੈਸਟੋਸਟੇਰੌਨ- ਇਸ ਨੂੰ ਸੈਕਸ ਹਾਰਮੋਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਰਦਾਂ ਵਿੱਚ ਵੱਧ ਤੇ ਔਰਤਾਂ ਵਿੱਚ ਘੱਟ ਪਾਇਆ ਜਾਂਦਾ ਹੈ। ਇਹ ਸੈਕਸ ਇੱਛਾ ਨੂੰ ਕਾਬੂ ਕਰਦਾ ਹੈ। ਇਹ ਚਰਬੀ ਨੂੰ ਪੰਘਾਰਦਾ ਹੈ ਤੇ ਮਸਲਜ਼ ਨੂੰ ਮਜ਼ਬੂਤ ਕਰਦਾ ਹੈ। ਤਣਾਅ ਲੈਣ ਤੇ ਖ਼ਰਾਬ ਲਾਈਫ਼ਸਟਾਈਲ ਕਾਰਨ ਟੈਸਟੋਸਟੇਰੌਨ ਪੱਧਰ ਘੱਟ ਹੋ ਜਾਂਦਾ ਹੈ, ਜਿਸ ਨਾਲ ਵਜ਼ਨ ਵਧਦਾ ਹੈ। ਇਸ ਤੋਂ ਬਚਣ ਲਈ ਫਾਈਬਰ ਯਾਨੀ ਰੇਸ਼ੇਦਾਰ ਭੋਜਨ ਖਾਓ, ਸ਼ਰਾਬ ਦਾ ਸੇਵਨ ਨਾ ਕਰੋ ਤੇ ਰੋਜ਼ ਕਸਰਤ ਕਰੋ।
ਇੰਸੂਲਿਨ- ਇਹ ਪੈਂਕ੍ਰਿਆਜ਼ ਵਿੱਚ ਹੁੰਦਾ ਹੈ ਜੋ ਕਿ ਸੈੱਲਾਂ ਤਕ ਗਲੂਕੋਜ਼ ਪਹੁੰਚਾਉਂਦਾ ਹੈ। ਇਸ ਨੂੰ ਊਰਜਾ ਤੇ ਚਰਬੀ ਨੂੰ ਸਾਂਭ ਕੇ ਰੱਖਣ ਲਈ ਵਰਤਿਆ ਜਾਂਦਾ ਹੈ। ਇਹ ਸਿੱਧੇ ਤੌਰ 'ਤੇ ਬਲੱਡ ਗਲੂਕੋਜ਼ ਨੂੰ ਕਾਬੂ ਵਿੱਚ ਰੱਖਦਾ ਹੈ। ਜਦ ਇੰਸੂਲਿਨ ਪੱਧਰ ਵਿੱਚ ਵਾਧਾ ਹੁੰਦਾ ਹੈ ਤਾਂ ਮਸਲਜ਼ ਸੈੱਲ ਗਲੂਕੋਜ਼ ਬਾਊਂਡ ਸੈਲਜ਼ ਨੂੰ ਪਛਾਣ ਨਹੀਂ ਪਾਉਂਦੇ। ਇਸ ਨਾਲ ਬਲੱਡ ਸ਼ੂਗਰ ਵਧ ਜਾਂਦਾ ਹੈ ਤੇ ਵਜ਼ਨ ਵਧ ਸਕਦਾ ਹੈ। ਇਸ ਤੋਂ ਬਚਣ ਲਈ ਫਲੇਕਸੀਡਜ਼, ਸਬਜ਼ੀਆਂ, ਫਲ ਖਾਓ ਤੇ ਦੇਰ ਰਾਤ ਨੂੰ ਪਤੌੜ (ਸਨੈਕਸ) ਖਾਣ ਤੋਂ ਬਚੋ ਤੇ ਨਾਲ ਹੀ ਸ਼ਰਾਬ ਦਾ ਸੇਵਨ ਨਾ ਕਰੋ।
ਥਾਇਰੌਇਡ ਹਾਰਮੋਨਜ਼- ਇਹ ਗ੍ਰੰਥੀ ਤੁਹਾਡੇ ਗਲ਼ ਦੇ ਆਲ਼ੇ-ਦੁਆਲ਼ੇ ਹੁੰਦਾ ਹੈ। ਇਹ ਟੀ3, ਟੀ4 ਕੈਲਿਸਟੋਨਿਨ ਪੈਦਾ ਕਰਦਾ ਹੈ ਜੋ ਸਰੀਰ ਦੇ ਮੈਟਾਬੌਲਿਜ਼ਮ ਪਾਚਨ ਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਂਦਾ ਹੈ। ਜੇਕਰ ਥਾਇਰੌਇਡ ਹਾਰਮੋਨ ਪੈਦਾ ਨਹੀਂ ਹੋਵੇਗਾ ਤਾਂ ਥਾਇਰੌਇਡ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਵਜ਼ਨ ਵਧ ਸਕਦਾ ਹੈ। ਇਸ ਨੂੰ ਕਾਬੂ ਵਿੱਚ ਰੱਖਣ ਲਈ ਵਿਟਾਮਿਨ ਡੀ ਦਾ ਸੇਵਨ ਕਰੋ, ਖਾਣਾ ਪਕਾ ਕੇ ਖਾਓ ਤੇ ਜੰਕ ਫੂਡ ਤੋਂ ਪਰਹੇਜ਼ ਕਰੋ।
ਐਸਟ੍ਰੋਜਨ- ਇਹ ਨੋਟ ਕੀਤਾ ਗਿਆ ਹੈ ਕਿ ਐਸਟ੍ਰੋਜਨ ਦਾ ਘੱਟ ਤੇ ਜ਼ਿਆਦਾ ਪੱਧਰ ਵਜ਼ਨ ਵਧਾ ਸਕਦਾ ਹੈ। ਐਸਟ੍ਰੋਜਨ ਦੇ ਸਰੀਰ ਵਿੱਚ ਵਾਧੂ ਮਾਤਰਾ ਵਿੱਚ ਪੈਦਾ ਹੋਣ ਪਿੱਛੇ ਜ਼ਿਆਦਾ ਖਾਣ ਦੀ ਆਦਤ ਹੈ। ਆਮ ਤੌਰ 'ਤੇ ਸਰੀਰ ਜ਼ਰੂਰਤ ਦੇ ਹਿਸਾਬ ਨਾਲ ਐਸਟ੍ਰੋਜਨ ਪੈਦਾ ਕਰਦਾ ਹੈ, ਪਰ ਐਸਟ੍ਰੋਜਨ ਭਰਪੂਰ ਖਾਣਾ ਖਾਣ ਨਾਲ ਨਾ ਸਿਰਫ ਤਣਾਅ ਵਧਦਾ ਹੈ, ਬਲਕਿ ਗਲੂਕੋਜ਼ ਪੱਧਰ ਵੀ ਵਧ ਜਾਂਦਾ ਹੈ। ਐਸਟ੍ਰੋਜਨ ਨੂੰ ਕਾਬੂ ਰੱਖਣ ਲਈ ਸ਼ਰਾਬ ਦਾ ਸੇਵਨ ਘੱਟ ਕਰੋ, ਪ੍ਰੋਸੈਸਡ ਦੀ ਬਜਾਏ ਤਾਜ਼ਾ ਮੀਟ ਖਾਓ, ਰੋਜ਼ਾਨਾ ਕਸਰਤ ਕਰੋ ਤੇ ਤਾਜ਼ੇ ਫਲ ਤੇ ਹਰੀਆਂ ਸਬਜ਼ੀਆਂ ਹੀ ਖਾਓ।
ਕੀ ਤੁਸੀਂ ਜਾਣਦੇ ਹੋ ਕਿ ਸਰੀਰ ਵਿੱਚ ਹਾਰਮੋਨਜ਼ ਦੇ ਅਸੰਤੁਲਨ ਨਾਲ ਸਰੀਰ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਸਿਰਫ਼ ਗਰਭ ਅਵਸਥਾ ਬਲਕਿ ਮਾਨਸਿਕ ਤੇ ਸਰੀਰਕ ਟੁੱਟ ਭੱਜ ਹੁੰਦੀ ਹੈ। ਇੰਨਾ ਹੀ ਨਹੀਂ, ਹਾਰਮੋਨਜ਼ ਦਾ ਪੱਧਰ ਵਧਣ ਕਾਰਨ ਵਜ਼ਨ ਵੀ ਵਧ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਹੜਾ ਹਾਰਮੋਨ ਤੁਹਾਡਾ ਵਜ਼ਨ ਵਧਾਉਂਦਾ ਹੈ।