✕
  • ਹੋਮ

ਮਹਿਲਾਵਾਂ ਸਾਵਧਾਨ! ਮੇਕਅੱਪ ਦੇ ਇਸ ਤਰੀਕੇ ਨਾਲ ਜਾ ਸਕਦੀ ਅੱਖਾਂ ਦੀ ਰੌਸ਼ਨੀ

ਏਬੀਪੀ ਸਾਂਝਾ   |  04 Aug 2019 07:21 PM (IST)
1

ਆਪਣੀਆਂ ਅੱਖਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮਸਕਾਰਾ ਵੀ ਲਾਇਆ ਜਾ ਸਕਦਾ ਹੈ ਪਰ ਮਸਕਾਰਾ ਹਮੇਸ਼ਾ ਆਈਲਾਈਨਰ ਤੋਂ ਬਾਅਦ ਹੀ ਲਾਓ।

2

ਜੇ ਚਿਹਰੇ 'ਤੇ ਮਾਸਚੁਰਾਈਜ਼ਰ ਲਾਇਆ ਹੈ ਤਾਂ ਉਸ ਦੇ ਤੁਰੰਤ ਬਾਅਦ ਆਈਲਾਈਨਰ ਨਾ ਲਾਓ। ਨਹੀਂ ਤਾਂ ਇਹ ਚੰਗਾ ਨਹੀਂ ਲੱਗੇਗਾ ਤੇ ਇਹ ਫੈਲ ਵੀ ਸਕਦਾ ਹੈ।

3

ਹਮੇਸ਼ਾ ਚੰਗੀ ਕੰਪਨੀ ਦੇ ਆਈਲਾਈਨਰ ਹੀ ਵਰਤੋ। ਕਿਸੇ ਵੀ ਤਰ੍ਹਾਂ ਦੇ ਆਈਲਾਈਨਰ ਲਾਉਣ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ।

4

ਅੱਖਾਂ ਕਾਫੀ ਨਾਜ਼ੁਕ ਹੁੰਦੀਆਂ ਹਨ, ਅਜਿਹੇ ਵਿੱਚ ਉਸ ਦੇ ਮੇਕਅੱਪ ਨੂੰ ਲੈ ਕੇ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇ ਤੁਸੀਂ ਵੀ ਮੇਕਅੱਪ ਕਰਦੇ ਹੋ ਤਾਂ ਚੰਗੇ ਤੇ ਭਰੋਸੇਮੰਦ ਬਰਾਂਡ ਹੀ ਵਰਤੋ।

5

ਆਈਲਾਈਨਰ 'ਤੇ ਕੀਤੀ ਗਈ ਖੋਜ ਤੋਂ ਸਾਫ ਹੋ ਚੁੱਕਿਆ ਹੈ ਕਿ ਜੇ ਇਸ ਦੀ ਵਰਤੋਂ ਸਾਵਧਾਨੀ ਨਾਲ ਨਾ ਕੀਤੀ ਜਾਏ, ਜਾਂ ਵਧੀਆ ਕੁਆਲਟੀ ਦਾ ਆਈਲਾਈਨਰ ਨਾ ਇਸਤੇਮਾਲ ਕੀਤਾ ਜਾਏ ਤਾਂ ਇਸ ਨਾਲ ਅੱਖਾਂ ਨੂੰ ਖ਼ਤਰਾ ਹੋ ਸਕਦਾ ਹੈ।

6

ਅੱਖਾਂ ਵਿੱਚ ਆਈਲਾਈਨਰ ਸਹੀ ਤਰੀਕੇ ਨਾਲ ਲੱਗਾ ਹੋਏ ਤਾਂ ਅੱਖਾਂ ਦੀ ਖ਼ੂਬਸੂਰਤੀ ਬੇਸ਼ੱਕ ਵਧ ਜਾਂਦੀ ਹੈ ਪਰ ਗ਼ਲਤ ਤਰੀਕੇ ਨਾਲ ਲਾਇਆ ਗਿਆ ਆਈਲਾਈਨਰ ਅੱਖਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।

  • ਹੋਮ
  • ਸਿਹਤ
  • ਮਹਿਲਾਵਾਂ ਸਾਵਧਾਨ! ਮੇਕਅੱਪ ਦੇ ਇਸ ਤਰੀਕੇ ਨਾਲ ਜਾ ਸਕਦੀ ਅੱਖਾਂ ਦੀ ਰੌਸ਼ਨੀ
About us | Advertisement| Privacy policy
© Copyright@2026.ABP Network Private Limited. All rights reserved.