ਲੰਮਾ ਸਮਾਂ ਬਹਿ ਕੇ ਕੰਮ ਕਰਨਾ ਬੇਹੱਦ ਖ਼ਤਰਨਾਕ!
ਪਰ ਅਮਰੀਕਨ ਜਰਨਲ ਆਫ ਨਰਸਿੰਗ ਮੁਤਾਬਕ ਕਿਸੇ ਵੀ ਕਸਰਤ ਨਾਲ ਲੰਮਾ ਸਮਾਂ ਬਹਿ ਕੇ ਹੋਣ ਵਾਲੇ ਨੁਕਸਾਨ ਨੂੰ ਘੱਟ ਨਹੀਂ ਕੀਤਾ ਜਾ ਸਕਦਾ।
ਕੁਝ ਲੋਕਾਂ ਦਾ ਦਾਅਵਾ ਹੈ ਕਿ ਉਹ ਲੰਮਾ ਸਮਾਂ ਬਹਿ ਕੇ ਕੰਮ ਕਰਨ ਤੋਂ ਬਾਅਦ ਕਸਰਤ ਕਰਕੇ ਇਸ ਨੁਕਸਾਨ ਦੀ ਭਰਪਾਈ ਕਰ ਲੈਂਦੇ ਹਨ।
ਹਾਲ ਹੀ 'ਚ ਕੀਤੇ ਇਕ ਅਧਿਐਨ 'ਚ ਪਾਇਆ ਗਿਆ ਕਿ ਲੰਮੇ ਸਮੇਂ ਤੱਕ ਬਹਿ ਕੇ ਕੰਮ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਇਆਨੇਸ ਨੇ ਦੱਸਿਆ ਕਿ ਲੰਮਾ ਸਮਾਂ ਬੈਠੇ ਰਹਿਣ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ 'ਚ ਨਰਸਾਂ ਦੀ ਅਹਿਮ ਭੂਮਿਕਾ ਹੈ।
ਅਮਰੀਕਾ 'ਚ ਰੀਓ ਗ੍ਰਾਂਦੇ ਵੈਲੀ 'ਚ ਯੂਨੀਵਰਸਿਟੀ ਆਫ ਟੈਕਸਾਸ ਦੀ ਲਿੰਡਾ ਇਆਨੇਸ ਨੇ ਇਹ ਜਾਣਕਾਰੀ ਦਿੱਤੀ।
ਵਿਗਿਆਨੀਆਂ ਨੇ ਦੱਸਿਆ ਕਿ ਲਗਾਤਾਰ ਬੈਠ ਕੇ ਕੰਮ ਕਰਨ ਲਈ ਸਭ ਤੋਂ ਪ੍ਰਭਾਵੀ ਤੇ ਪ੍ਰੈਕਟੀਕਲ ਤਰੀਕਾ ਕੀ ਹੋ ਸਕਦਾ ਹੈ ਇਸ 'ਤੇ ਅਧਿਐਨ ਕਰਨ ਦੀ ਲੋੜ ਹੈ।
ਜੇਕਰ ਤੁਸੀਂ ਲੰਮੇ ਸਮੇਂ ਤੱਕ ਬਹਿ ਕੇ ਕੰਮ ਕਰਦੇ ਰਹਿੰਦੇ ਹੋ ਤੇ ਕੋਈ ਬ੍ਰੇਕ ਨਹੀਂ ਲੈਂਦੇ ਤਾਂ ਇਸ ਨਾਲ ਤਹਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।