ਵਿਆਹੇ ਜੋੜੇ ਇਸ ਲਈ ਹੁੰਦੇ ਵੱਧ ਫਿੱਟ ਤੇ ਤੋਰ 'ਚ ਰਹਿੰਦੀ ਹੈ ਬਰਕਤ
ਖੋਜ ਵਿੱਚ ਕਿਹਾ ਗਿਆ ਹੈ ਕਿ ਵਿਆਹ ਖ਼ਤਮ ਹੋਣ ਅਤੇ ਨੌਜਵਾਨ ਜੋੜਿਆਂ ਦੀ ਜ਼ਿੰਦਗੀ ਵਿੱਚ ਉਥਲ-ਪੁਥਲ ਦਾ ਸਿੱਧਾ ਅਸਰ ਸਰੀਰ 'ਤੇ ਪੈਂਦਾ ਹੈ ਤੇ ਸਿਹਤ ਖ਼ਰਾਬ ਰਹਿੰਦੀ ਹੈ। ਇੰਨਾ ਹੀ ਨਹੀਂ ਅਜਿਹੇ ਲੋਕਾਂ ਦੀਆਂ ਸਰੀਰਕ ਕਿਰਿਆ ਵੀ ਘੱਟ ਜਾਂਦੀ ਹੈ।
ਲੰਦਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ 60 ਦੀ ਉਮਰ ਵਾਲੇ 20,000 ਲੋਕਾਂ 'ਤੇ ਇਹ ਖੋਜ ਕੀਤੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਅਣਵਿਆਹੇ ਲੋਕ ਤੇ ਤਲਾਕਸ਼ੁਦਾ ਲੋਕ ਵਿਆਹੇ ਹੋਇਆਂ ਮੁਕਾਬਲੇ ਸੁਸਤ ਸਨ।
ਇਸ ਦਾ ਕਾਰਨ ਇਹ ਵੀ ਹੈ ਕਿ ਵਿਆਹੇ ਜੋੜਿਆਂ ਦਾ ਹਮਸਫ਼ਰ ਵੱਧ ਖਿਆਲ ਰੱਖਣ ਲਈ ਹਰਦਮ ਮੌਜੂਦ ਹੁੰਦਾ ਹੈ, ਇਸ ਲਈ ਉਹ ਵੱਧ ਸਿਹਤਮੰਦ ਵੀ ਹੁੰਦੇ ਹਨ।
ਇਸ ਦਾ ਸਭ ਤੋਂ ਵੱਡਾ ਕਾਰਨ ਦੱਸਦਿਆਂ ਖੋਜਕਰਤਾ ਕਹਿੰਦੇ ਹਨ ਕਿ ਵਿਆਹੁਤਾ ਲੋਕਾਂ ਦੀ ਸਿਹਤ ਵਿੱਚ ਵਾਧਾ ਮੁੱਖ ਤੌਰ 'ਤੇ ਕਾਰਨ ਉਨ੍ਹਾਂ ਦੇ ਆਰਥਕ ਪੱਧਰ ਵਿੱਚ ਹੋਏ ਵਾਧੇ ਤੇ ਬਿਹਤਰ ਜੀਵਨ ਜੀਊਣਾ ਹਨ।
ਖੋਜ ਵਿੱਚ ਕਿਹਾ ਗਿਆ ਹੈ ਕਿ ਅਣਵਿਆਹੇ ਲੋਕਾਂ ਦੀ ਤੁਲਨਾ ਵਿੱਚ ਵਿਆਹੁਤਾ ਲੋਕ ਸੌਖਿਆਂ ਹੀ ਬੁਢਾਪੇ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਨ ਤੇ ਲੰਮਾਂ ਸਮਾਂ ਜਿਊਂਦੇ ਰਹਿ ਸਕਦੇ ਹਨ।
ਹਾਲ ਹੀ ਵਿੱਚ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ ਵਿਆਹੁਤਾ ਲੋਕ ਵੱਧ ਫਿੱਟ ਰਹਿੰਦੇ ਹਨ ਅਤੇ ਉਹ ਤੇਜ਼ੀ ਰਫ਼ਤਾਰ ਨਾਲ ਚੱਲਦੇ ਹਨ। ਚੀਜ਼ਾਂ ਨੂੰ ਫੜਨ ਵਿੱਚ ਵੀ ਉਨ੍ਹਾਂ ਦੀ ਪਕੜ ਮਜ਼ਬੂਤ ਹੁੰਦੀ ਹੈ। ਅਜਿਹਾ ਕਿਉਂ ਕਿਹਾ ਗਿਆ ਤੇ ਇਸ ਦੇ ਪਿੱਛੇ ਕੀ ਕਾਰਨ ਹਨ, ਜਾਣੋ ਅਗਲੀਆਂ ਸਲਾਈਡਜ਼ ਵਿੱਚ।