'ਮਰਦ ਨੂੰ ਹੀ ਹੁੰਦਾ ਦਰਦ', ਉਹ ਵੀ ਔਰਤਾਂ ਤੋਂ ਵੱਧ, ਤਾਜ਼ਾ ਖੋਜ 'ਚ ਖੁਲਾਸਾ
ਇਹ ਰਿਸਰਚ ਦਾ ਦਾਅਵਾ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਜਾਂ ਇਲਾਜ ਤੋਂ ਪਹਿਲਾਂ ਤੁਸੀ ਆਪਣੇ ਐਕਸਪਰਟ ਦੀ ਸਲਾਹ ਲੈ ਸਕਦੇ ਹੋ।
ਮੈਕਗਿਲ ਯੂਨੀਵਰਸਿਟੀ ਵੱਲੋਂ ਕੀਤੀ ਇਹ ਰਿਸਰਚ ਕਰੇਂਟ ਬਾਇਓਲੋਜੀ ਜਨਰਲ ‘ਚ ਛਪੀ ਹੈ।
ਵਿਗਿਆਨੀਆਂ ਨੇ ਵੀ ਕਿਹਾ ਕਿ ਇਹ ਕ੍ਰੋਨਿਕ ਪੇਨ ‘ਤੇ ਜ਼ਿਆਦਾ ਲਾਗੂ ਹੁੰਦਾ ਹੈ। ਜੇਕਰ ਦਰਦ ਇੱਕ ਥਾਂ ‘ਤੇ ਹੁੰਦਾ ਹੈ ਤਾਂ ਮਰਦਾਂ ਨੂੰ ਔਰਤਾਂ ਨਾਲੋਂ ਜ਼ਿਆਦਾ ਤਕਲੀਫ ਦਾ ਅਹਿਸਾਸ ਹੁੰਦਾ ਹੈ।
ਇੰਨਾ ਹੀ ਨਹੀਂ, ਰਿਸਰਚ ‘ਚ ਇਹ ਵੀ ਪਾਇਆ ਗਿਆ ਕਿ ਆਦਮੀਆਂ ਨੂੰ ਆਪਣੇ ਦਰਦ ਦਾ ਅਹਿਸਾਸ ਵੀ ਮਹਿਲਾਵਾਂ ਦੇ ਦਰਦ ਦੇ ਅਹਿਸਾਸ ਨਾਲੋਂ ਵੱਖਰਾ ਹੁੰਦਾ ਹੈ।
ਖੋਜ ‘ਚ ਪਾਇਆ ਗਿਆ ਕਿ ਜੇਕਰ ਆਦਮੀਆਂ ਨੂੰ ਪਹਿਲਾਂ ਦਰਦ ਵਾਲੀ ਥਾਂ ਦੁਬਾਰਾ ਦਰਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਮਾਮਲੇ ‘ਚ ਔਰਤਾਂ ਨਾਲੋਂ ਜ਼ਿਆਦਾ ਤਕਲੀਫ ਮਹਿਸੂਸ ਹੁੰਦੀ ਹੈ।
ਇਹ ਰਿਸਰਚ ਪਹਿਲਾਂ ਚੂਹਿਆਂ ‘ਤੇ ਤੇ ਫੇਰ ਇਨਸਾਨਾਂ ‘ਤੇ ਕੀਤੀ ਗਈ।
ਹਾਲ ਹੀ ‘ਚ ਆਈ ਰਿਸਰਚ ਮੁਤਾਬਕ, ਮਰਦਾਂ ਨੂੰ ਔਰਤਾਂ ਤੋਂ ਜ਼ਿਆਦਾ ਦਰਦ ਹੁੰਦਾ ਹੈ।
ਇੱਕ ਖੋਜ ‘ਚ ਪਾਇਆ ਗਿਆ ਕਿ ਕਿਸੇ ਵੀ ਕ੍ਰੋਨਿਕ ਪੇਨ ‘ਚ ਔਰਤਾਂ ਨਾਲੋਂ ਜ਼ਿਆਦਾ ਦਰਦ ਆਦਮੀਆਂ ਨੂੰ ਵੱਖ-ਵੱਖ ਤਰੀਕੇ ਨਾਲ ਹੁੰਦਾ ਹੈ।
ਆਮ ਤੌਰ ‘ਤੇ ਤੁਸੀਂ ਸੁਣਿਆ ਹੋਵੇਗਾ ਕਿ ‘ਮਰਦ ਨੂੰ ਦਰਦ ਨਹੀਂ ਹੁੰਦਾ’ ਪਰ ਅਜਿਹਾ ਨਹੀਂ ਹੈ। ਇਸ ਗੱਲ ਨੂੰ ਇੱਕ ਰਿਸਰਚ ਨੇ ਬਿਲਕੁਲ ਉਲਟ ਸਾਬਤ ਕੀਤਾ ਹੈ।