✕
  • ਹੋਮ

ਚਾਹ ਦੇ ਸ਼ੌਕੀਨ ਸਾਵਧਾਨ! ਹੋ ਸਕਦੀ ਜਾਨਲੇਵਾ ਬਿਮਾਰੀ

ਏਬੀਪੀ ਸਾਂਝਾ   |  01 Jul 2019 07:25 PM (IST)
1

ਜੇ ਤੁਸੀਂ ਚਾਹ ਨੂੰ ਦੂਜੀ ਵਾਰ ਗਰਮ ਕਰਕੇ ਪੀਂਦੇ ਹੋ ਤਾਂ ਇਹ ਵੀ ਸਿਹਤ ਲਈ ਠੀਕ ਨਹੀਂ। ਅਜਿਹਾ ਕਰਨ ਨਾਲ ਪੇਟ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ।

2

ਕਈ ਲੋਕਾਂ ਨੂੰ ਕੜਕ ਚਾਹ ਪੀਣਾ ਪਸੰਦ ਹੁੰਦਾ ਹੈ। ਇਸ ਲਈ ਚਾਹ ਨੂੰ ਕਾਫੀ ਉਬਾਲਦੇ ਹਨ, ਪਰ ਦੱਸ ਦੇਈਏ ਜ਼ਿਆਦਾ ਉਬਲੀ ਚਾਹ ਸਿਹਤ ਲਈ ਨੁਕਸਾਨਦੇਹ ਹੈ।

3

ਖਾਣੇ ਦੇ ਤੁਰੰਤ ਬਾਅਦ ਚਾਹ ਪੀਣ ਦੀ ਗਲਤੀ ਨਾ ਕਰੋ। ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।

4

ਖੋਜ ਮੁਤਾਬਕ ਖਾਲੀ ਪੇਟ ਚਾਹ ਪੀਣ ਨਾਲ ਗੈਸ ਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜੇ ਤੁਸੀਂ ਖ਼ਾਲੀ ਪੇਟ ਚਾਹ ਪੀਂਦੇ ਹੋ ਤਾਂ ਤੁਹਾਡੀ ਉਮਰ ਵੀ ਘੱਟ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਵੇਰੇ ਚਾਹ ਪੀਣ ਲੱਗਿਆਂ ਉਸ ਨਾਲ ਬਿਸਕਿਟ ਜਾਂ ਕੋਈ ਹੋਰ ਚੀਜ਼ ਜ਼ਰੂਰ ਖਾਓ।

5

ਕਈ ਲੋਕ ਤਾਂ ਦਿਨ ਵਿੱਚ 7-8 ਕੱਪ ਚਾਹ ਪੀ ਜਾਂਦੇ ਹਨ, ਜੇ ਤੁਸੀਂ ਵੀ ਇਨ੍ਹਾਂ ਲੋਕਾਂ ਵਿੱਚੋਂ ਹੋ ਤਾਂ ਕੁਝ ਗੱਲਾਂ ਦਾ ਧਿਆਸਨ ਜ਼ਰੂਰ ਰੱਖੋ। ਇਹ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ। ਚਾਹ ਪੀਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖੋ।

6

ਚਾਹ ਦੇ ਸ਼ੌਕੀਨਾਂ ਦੇ ਦਿਨ ਦੀ ਸ਼ੁਰੂਆਤ ਬਗੈਰ ਚਾਹ ਦੇ ਅਧੂਰੀ ਰਹਿੰਦੀ ਹੈ। ਜਿਨ੍ਹਾਂ ਨੂੰ ਚਾਹ ਦੀ ਆਦਤ ਹੁੰਦੀ ਹੈ, ਉਹ ਅੱਖ ਖੁੱਲ੍ਹਦਿਆਂ ਹੀ ਚਾਹ ਭਾਲਦੇ ਹਨ। ਸਾਡੇ ਦੇਸ਼ ਵਿੱਚ ਜੇ ਕੋਈ ਮਹਿਮਾਨ ਘਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਚਾਹ ਪਿਆਈ ਜਾਂਦੀ ਹੈ। ਪਰ ਖਾਲੀ ਪੇਟ ਚਾਹ ਪੀਣਾ ਜਾਨਲੇਵਾ ਵੀ ਹੋ ਸਕਦਾ ਹੈ।

  • ਹੋਮ
  • ਸਿਹਤ
  • ਚਾਹ ਦੇ ਸ਼ੌਕੀਨ ਸਾਵਧਾਨ! ਹੋ ਸਕਦੀ ਜਾਨਲੇਵਾ ਬਿਮਾਰੀ
About us | Advertisement| Privacy policy
© Copyright@2026.ABP Network Private Limited. All rights reserved.