40 ਫੀਸਦੀ ਔਰਤਾਂ ਯੌਨ ਪ੍ਰੇਸ਼ਾਨੀ 'ਚ ਘਿਰੀਆਂ, ਡਾਕਟਰਾਂ ਨੇ ਲੱਭਿਆ ਸੌਖਾ ਇਲਾਜ
ਇਸ ਇਲਾਜ ਦਾ ਫ਼ਾਇਦਾ- ਇਲਾਜ ਦਾ ਮੁੱਖ ਮਕਸਦ ਕੋਸ਼ਕਾਵਾਂ ਦੇ ਵਾਧੇ ਵਿੱਚ ਤੇਜ਼ੀ ਲਿਆਉਣਾ ਤੇ ਇੰਜੈਕਟਟੇਡ ਹਿੱਸੇ ਨੂੰ ਸੰਵੇਦਨਸ਼ੀਲ ਬਣਾਉਣਾ ਹੈ। ਇਸ ਦਾ ਅਸਰ ਕਰੀਬ ਇੱਕ ਸਾਲ ਤੱਕ ਰਹਿੰਦਾ ਹੈ। ਇਸ ਪ੍ਰਕਿਰਿਆ ਦੇ ਬਾਅਦ ਔਰਗਿਜ਼ਮ ਜ਼ਿਆਦਾ ਮਜ਼ਬੂਤ ਤੇ ਜਲਦੀ ਹੁੰਦਾ ਹੈ। ਕੁਦਰਤੀ ਲੁਬਰੀਕੇਸ਼ਨ ਤੇ ਉਤੇਜਨਾ ਪਹਿਲਾਂ ਨਾਲੋਂ ਬਿਹਤਰ ਹੁੰਦੀ ਹੈ। ਲੋਕਲ ਏਨੇਸਥੈਟਿਕ ਪ੍ਰਕਿਰਿਆ ਤਹਿਤ ਇਸ ਵਿੱਚ 40 ਮਿੰਟ ਲੱਗਦੇ ਹਨ ਤੇ ਔਰਤਾਂ ਓ-ਸ਼ਾਟ ਲੈਣ ਦੇ ਬਾਅਦ ਆਰਾਮ ਨਾਲ ਘਰ ਜਾ ਸਕਦੀ ਹੈ।
ਜਿਹੜਾ ਪਲੇਟਲੇਟ ਰੀਚ ਪਲਾਜ਼ਮਾ (ਪੀਆਰਪੀ) ਬਣਾਉਂਦਾ ਹੈ। ਇਸ ਮਗਰੋਂ ਇਸ ਨੂੰ ਯੋਨੀ ਦੇ ਵਿਸ਼ੇਸ਼ ਹਿੱਸੇ ਵਿੱਚ ਪੁੱਜਦਾ ਕੀਤਾ ਜਾਂਦਾ ਹੈ। ਔਰਤ ਸਿਰਫ਼ ਇਸ ਦਾ ਇੱਕ ਸ਼ਾਟ ਲੈ ਸਕਦੀ ਹੈ ਜਾਂ ਫਿਰ ਇਸ ਤੋਂ ਜ਼ਿਆਦਾ ਸ਼ਾਟ ਲਈ ਵੀ ਆ ਸਕਦੀ ਹੈ। ਇਸ ਨੂੰ ਮੌਜੂਦਾ ਪੀਆਰਪੀ ਤੋਂ ਹੀ ਤਿਆਰ ਕੀਤਾ ਜਾਵੇਗਾ।
ਕਿਵੇਂ ਕੀਤਾ ਜਾਂਦਾ ਇਲਾਜ- ਇਸ ਪ੍ਰਕਿਰਿਆ ਵਿੱਚ ਪਲੇਟਲੇਟ ਰੀਚ ਪਲਾਜ਼ਮਾ (ਪੀਆਰਪੀ) ਨੂੰ ਮਰੀਜ਼ ਦੇ ਬਲੱਡ ਤੋਂ ਕੱਢਿਆ ਜਾਂਦਾ ਹੈ ਤੇ ਕਿਲਟੋਰਿਸ ਦੇ ਨੇੜੇ ਦੇ ਹਿੱਸੇ ਤੇ ਯੋਨੀ ਦੇ ਨੇੜੇ ਕਰ ਦਿੱਤਾ ਜਾਂਦਾ ਹੈ। ਸ਼ਾਟ ਵਿੱਚ ਮਰੀਜ਼ ਦੀ ਬਾਂਹ ਨਾਲ ਕੱਢੇ ਗਏ ਬਲੱਡ ਪਲੇਟਲੇਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵੱਲੋਂ ਕੱਢੇ ਗਏ ਬਲੱਡ ਨੂੰ ਸੈਂਟ੍ਰੀਫਿਊਜ ਲਈ ਰੱਖ ਦਿੱਤਾ ਜਾਂਦਾ ਹੈ।
ਓ-ਸ਼ਾਟ ਦਾ ਇਸਤੇਮਾਲ- ਔਰਤਾਂ ਵਿੱਚ ਔਰਗਿਜ਼ਮ ਦੀ ਪ੍ਰੇਸ਼ਾਨੀ ਬਹੁਤ ਹੀ ਸਾਧਾਰਨ ਦਿੱਕਤ ਹੈ ਤੇ ਹੁਣ ਇਸ ਨੂੰ ਓ-ਸ਼ਾਟ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਓ-ਸ਼ਾਟ ਜਾ ਔਰਗਿਜ਼ਮ ਸ਼ਾਟ ਦਾ ਇਸਤੇਮਾਲ ਔਰਤਾਂ ਵਿੱਚ ਯੌਨ ਸਬੰਧੀ ਪ੍ਰੇਸ਼ਾਨੀਆਂ ਦੇ ਇਲਾਜ ਤੇ ਔਰਗਿਜ਼ਮ ਹਾਸਲ ਕਰਨ ਵਿੱਚ ਮਦਦ ਕਰਨ ਵਿੱਚ ਕੀਤਾ ਜਾਂਦਾ ਹੈ।
ਨਵੀਂ ਦਿੱਲੀ: ਅੱਜ ਦੇ ਦੌਰ ਵਿੱਚ ਵੱਡੀ ਗਿਣਤੀ ਵਿੱਚ ਅਜਿਹੀਆਂ ਕੰਮਕਾਜੀ ਔਰਤਾਂ ਹਨ ਜਿਹੜੀਆਂ ਸੈਕਸ ਦੌਰਾਨ ਔਰਗਿਜ਼ਮ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਸਰੀਰਕ ਤੇ ਮਾਨਸਿਕ ਹਾਲਤ, ਤਣਾਅ, ਦਵਾਈਆਂ ਤੇ ਬਿਮਾਰੀ ਪਰ ਹੁਣ ਅਜਿਹੀਆਂ ਔਰਤਾਂ ਲਈ ਖ਼ੁਸ਼ਖ਼ਬਰੀ ਹੈ। ਉਹ ਓ-ਸ਼ਾਟ ਇਲਾਜ ਨਾਲ ਸੈਕਸ ਦਾ ਅਨੰਦ ਉਠਾ ਸਕਦੀਆਂ ਹਨ।
ਕੀ ਕਹਿੰਦੇ ਡਾਕਟਰ- ਅਪੋਲੋ ਹਸਪਤਾਲ ਦੇ ਕਾਸਮੈਟਿਕ ਪਲਾਸਟਿਕ ਸਰਜਨ ਤੇ ਐਂਡ੍ਰੋਲੋਜਿਸਟ ਡਾ. ਅਨੂਪ ਧੀਰ ਨੇ ਕਿਹਾ ਕਿ ਕਰੀਬ 40 ਫ਼ੀਸਦੀ ਔਰਤਾਂ ਨੂੰ ਯੌਨ ਸਬੰਧੀ ਗੜਬੜੀਆਂ ਦੀ ਵਜ੍ਹਾ ਨਾਲ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ। ਉਹ ਸੈਕਸ ਦਾ ਭਰਪੂਰ ਅਨੰਦ ਨਹੀਂ ਉਠਾ ਸਕਦੀਆਂ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਸਾਡਾ ਸਮਾਜ ਉਨ੍ਹਾਂ ਖੁੱਲ੍ਹਾ ਨਹੀਂ ਤੇ ਬਹੁਤ ਘੱਟ ਔਰਤਾਂ ਹੀ ਇਸ ਮਾਮਲੇ ਵਿੱਚ ਮੈਡੀਕਲ ਹੈਲਪ ਲੈਂਦੀਆਂ ਹਨ।