ਇਸ ਪਿੰਡ ਦੇ ਵਾਸੀ ਹੀ ਨਹੀਂ ਸਾਰੇ ਜਾਨਵਰ ਹੀ ਹੋਏ ਨੇਤਰਹੀਣ

ਬਲੈਕ ਫਲਾਈ ਨੂੰ ਬਫੈਲੋ ਨੈਟ ਵੀ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਬਲੈਕ ਫਲਾਈਸ ਵੀ ਕਿਹਾ ਜਾਂਦਾ ਹੈ। ਇਹ ਸੁਰਮੇਰੰਗੀ, ਭੂਰੀ ਤੇ ਪੀਲੇ ਰੰਗ ਦੀ ਹੁੰਦੀ ਹੈ।
ਖੋਜਕਾਰਾਂ ਦਾ ਦਅਵਾ ਹੈ ਕਿ ਬਲੈਕ ਫਲਾਈ ਦੇ ਡੰਗ 'ਚ ਜ਼ਹਿਰ ਹੁੰਦਾ ਹੈ। ਉਸ ਦੇ ਕੱਟਣ ਨਾਲ ਸਰੀਰ 'ਚ ਜਰਾਸੀਮ ਫੈਲ ਜਾਂਦੇ ਹਨ ਤੇ ਅੱਖਾਂ ਦੀਆਂ ਨਾੜੀਆਂ 'ਤੇ ਅਸਰ ਪੈਂਦਾ ਹੈ। ਇਸ ਨਾਲ ਲੋਕ ਨੇਤਰਹੀਣ ਹੋ ਜਾਂਦੇ ਹਨ।
ਇਸ ਭੇਤ 'ਤੇ ਕਾਫੀ ਖੋਜ ਕੀਤੀ ਗਈ ਤੇ ਨਤੀਜਾ ਇਹ ਆਇਆ ਕਿ ਇਸ ਪਿੰਡ ਦੇ ਲੋਕ ਨੇਤਰਹੀਣ ਇਸ ਲਈ ਹਨ ਕਿਉਂਕਿ ਇਨ੍ਹਾਂ ਨੂੰ ਬਲੈਕ ਫਲਾਈ ਯਾਨੀ ਮੱਖੀ ਨੇ ਡੰਗ ਲਿਆ ਸੀ।
ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਪਿੰਡ ਦੇ ਲੋਕ ਨੇਤਰਹੀਣ ਇਸ ਲਈ ਹਨ ਕਿਉਂਕਿ ਉਨ੍ਹਾਂ ਨੇ 'ਲਾਵਜੁਏਜਾ' ਨਾਂਅ ਦੇ ਦਰੱਖਤ ਨੂੰ ਦੇਖ ਲਿਆ ਸੀ। ਇਸ ਦਰੱਖਤ ਨੂੰ ਦੇਖਣ ਤੋਂ ਬਾਅਦ ਲੋਕਾਂ ਤੇ ਪੰਛੀਆਂ ਦੀ ਨਿਗ੍ਹਾ ਚਲੀ ਗਈ।
ਇਸ ਪਿੰਡ 'ਚ ਜੋਪੋਟੋਕ ਜਨਜਾਤੀ ਦੇ ਲੋਕ ਰਹਿੰਦੇ ਹਨ ਜਿੱਥੇ ਮੁਸ਼ਕਿਲ ਨਾਲ 70 ਘਰ ਹੋਣਗੇ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਕਿਸੇ ਵੀ ਘਰ 'ਚ ਖਿੜਕੀ ਨਹੀਂ ਹੈ।
'ਟਿਲਟੇਪਕ' ਨਾਂਅ ਦਾ ਇਕ ਪਿੰਡ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਉੱਥੋਂ ਦੇ ਸਾਰੇ ਜੀਵ ਖਾਸ ਤੌਰ 'ਤੇ ਪੰਛੀ ਤੇ ਇਨਸਾਨ ਨੇਤਰਹੀਣ ਹੁੰਦੇ ਹਨ। ਇਹ ਦਾਅਵਾ ਖੋਜ ਵਿੱਚ ਕੀਤਾ ਗਿਆ ਹੈ।
ਵਾਤਾਵਰਣ ਤੇ ਆਲੇ-ਦੁਆਲੇ ਹੋਣ ਵਾਲੀਆਂ ਘਟਨਾਵਾਂ ਦਾ ਸਿਹਤ 'ਤੇ ਬਹੁਤ ਅਸਰ ਪੈਂਦਾ ਹੈ। ਇਸ ਦਾ ਅਸਰ ਆਉਣ ਵਾਲੀਆਂ ਕਈ ਪੀੜ੍ਹੀਆਂ ਤਕ ਰਹਿੰਦਾ ਹੈ।