✕
  • ਹੋਮ

ਭਾਰਤ ਦੇ 89 ਫੀਸਦੀ ਲੋਕ ਤਣਾਅ ਦੇ ਸ਼ਿਕਾਰ

ਏਬੀਪੀ ਸਾਂਝਾ   |  10 Jul 2018 02:33 PM (IST)
1

ਸਭ ਤੋਂ ਵੱਧ ਗਿਰਾਵਟ ਸਰੀਰਕ ਖੇਤਰ ਵਿੱਚ ਵੇਖੀ ਗਈ ਜੋ ਵਜ਼ਨ ਤੇ ਪੋਸ਼ਣ ਪ੍ਰਬੰਧਾਂ ਵਿੱਚ ਦਰਸਾਈ ਗਈ। ਇਸ ਤੋਂ ਬਾਅਦ ਨੀਂਦ ਸਬੰਧੀ ਪਰਿਵਰਤਨਾਂ ਦਾ ਸਥਾਨ ਰਿਹਾ।

2

ਖੋਜ ਨਤੀਜਿਆਂ ਮੁਤਾਬਕ ਭਾਰਤ ਲਗਾਤਾਰ ਚੌਥੇ ਸਾਲ ਸੰਪੂਰਨ ਗਲੋਬਲ ਹੈਲਥ ਇੰਡੈਕਸ ਵਿੱਚ ਸਭ ਤੋਂ ਉੱਪਰ ਰਿਹਾ। ਇਸ ਸਾਲ ਭਾਰਤ ਵਿੱਚ ਸਰੀਰਕ, ਸਮਾਜਿਕ ਤੇ ਪਰਿਵਾਰਕ ਸਿਹਤ ਵਿੱਚ ਹਲਕੀ ਜਿਹੀ ਗਿਰਾਵਟ ਵੇਖਣ ਨੂੰ ਮਿਲੀ ਜਦਕਿ ਕਾਰਜ ਤੇ ਵਿੱਤੀ ਸਿਹਤ ਆਸ਼ਾਵਾਦੀ ਰਹੀ।

3

ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਚੀਨ, ਬ੍ਰਾਜ਼ੀਲ ਤੇ ਇੰਡੋਨੇਸ਼ੀਆ ਸਣੇ 23 ਦੇਸ਼ਾਂ ਵਿੱਚ ਇਹ ਸਰਵੇਖਣ ਕੀਤਾ ਗਿਆ। ਇਸ ਵਿੱਚ 14,467 ਆਨਲਾਈਨ ਇੰਟਰਵਿਊ ਲਈਆਂ ਗਈਆਂ ਸੀ।

4

ਇਹ ਰਿਪੋਰਟ ਸਿਗਨਾ ਟੀਟੀਕੇ ਹੈਲਥ ਇੰਸ਼ੋਰੈਂਸ ਨੇ ਸੋਮਵਾਰ ਨੂੰ ਆਪਣੇ ਸਿਗਨਾ ‘360 ਡਿਗਰੀ ਵੇਲ-ਬਇੰਗ ਸਰਵੇਖਣ- ਫਿਊਚਰ ਅਸ਼ਿਓਰਡ’ ਵਿੱਚ ਦਿੱਤੀ।

5

ਇਸ ਦੇ ਇਲਾਵਾ ਅੱਠਾਂ ਵਿੱਚੋਂ ਇੱਕ ਜਣੇ ਨੂੰ ਤਣਾਅ ਨਾਲ ਨਜਿੱਠਣ ਲਈ ਗੰਭੀਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

6

ਵਿਕਸਤ ਤੇ ਕਈ ਉੱਭਰਦੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਤਣਾਅ ਦਾ ਪੱਧਰ ਵੱਧ ਹੈ। ਭਾਰਤ ਦੀ ਲਗਪਗ 89 ਫੀਸਦੀ ਆਬਾਦੀ ਦਾ ਕਹਿਣਾ ਹੈ ਕਿ 86 ਫੀਸਦੀ ਦੇ ਆਲਮੀ ਪੱਧਰ ਦੀ ਤੁਲਨਾ ਵਿੱਚ ਉਹ ਤਣਾਅ ਤੋਂ ਵਧੇਰੇ ਪੀੜਤ ਹਨ।

7

ਇਹ ਤੱਥ ਖੋਜ ਦੇ ਆਧਾਰ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

  • ਹੋਮ
  • ਸਿਹਤ
  • ਭਾਰਤ ਦੇ 89 ਫੀਸਦੀ ਲੋਕ ਤਣਾਅ ਦੇ ਸ਼ਿਕਾਰ
About us | Advertisement| Privacy policy
© Copyright@2026.ABP Network Private Limited. All rights reserved.