ਹੁਣ ਰੋਬੋਟ ਕਰੇਗਾ ਇਲਾਜ, ਡਾਕਟਰ ਦੀ ਨਹੀਂ ਲੋੜ !

ਇਸ ਖੋਜ ਦਾ ਪ੍ਰਕਾਸ਼ਨ 'ਫ਼ਰੰਟੀਅਰ ਇਨ ਰੋਬੋਟਿਕਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ' ਨਾਮੀ ਜਰਨਲ ਵਿਚ ਹੋਇਆ ਹੈ। ਇਸ ਵਿਚ ਕਿਹਾ ਗਿਆ ਕਿ ਮਹੱਤਵਪੂਰਨ ਮੌਕਿਆਂ 'ਤੇ ਇਨਸਾਨ ਤੇ ਰੋਬੋਟ ਪ੍ਰਭਾਵੀ ਤਰੀਕੇ ਨਾਲ ਤਾਲਮੇਲ ਕਰਕੇ ਕੰਮ ਕਰ ਸਕਦੇ ਹਨ।
ਖੋਜ ਵਿਚ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਰੋਬੋਟ ਸਰਜਰੀ ਕਰਨ ਅਤੇ ਮਨੁੱਖਾਂ ਦਾ ਇਲਾਜ ਕਰਨ ਵਰਗੇ ਕੰਮ ਕਰਦੇ ਦਿਖਾਈ ਦੇਣਗੇ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰੋਬੋਟ ਇਨਸਾਨਾਂ ਵਾਂਗ ਥੱਕਦੇ ਨਹੀਂ ਹਨ ਅਤੇ ਇਸ ਨਾਲ ਗ਼ਲਤੀ ਦੀ ਗੁੰਜਾਇਸ਼ ਦੀ ਵੀ ਕਮੀ ਰਹੇਗੀ ਅਤੇ ਸਿਹਤ ਸਹੂਲਤਾਂ ਵਿਚ ਸੁਧਾਰ ਹੋਵੇਗਾ।
ਅਗਲੀ ਵਾਰ ਤੁਸੀਂ ਨਰਸਿੰਗ ਹੋਮ ਵਿਚ ਜਾਓ ਤਾਂ ਹੈਰਾਨ ਨਾ ਹੋਣਾ ਜੇਕਰ ਉੱਥੇ ਤੁਹਾਡਾ ਇਲਾਜ ਰੋਬੋਟ ਕਰਨ। ਇਟਲੀ ਦੇ ਵਿਗਿਆਨੀ ਪਾਲਿਟੈਕੀਨੀਕੋ ਡੀ ਮਿਲਾਨੋ ਕੀ ਏਲੇਨਾ ਡੀ ਮਾਮੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਗਈ
ਲੰਡਨ: ਤਕਨਾਲੋਜੀ ਦੇ ਜ਼ਮਾਨੇ ਵਿਚ ਮਨੁੱਖ ਨੇ ਆਪਣੇ ਤਕਰੀਬਨ ਸਾਰੇ ਕੰਮਾਂ ਲਈ ਮਸ਼ੀਨਾਂ ਵਿਕਸਿਤ ਕਰ ਲਈਆਂ ਹਨ। ਆਲਮ ਇਹ ਹੈ ਕਿ ਹੁਣ ਇਹ ਮਸ਼ੀਨਾਂ ਮਨੁੱਖਾਂ ਦੀ ਥਾਂ ਲੈ ਰਹੀਆਂ ਹਨ।