ਬ੍ਰਿਟਿਸ਼ ਵਿਗਿਆਨੀਆਂ ਵੱਲੋਂ ਦਿਮਾਗ਼ ਬਾਰੇ ਵੱਡੀ ਖੋਜ, ਇਲਾਜ ਦਾ ਖੁੱਲ੍ਹਿਆ ਨਵਾਂ ਰਾਹ
ਖੋਜੀਆਂ ਨੇ ਇਹ ਸਾਬਤ ਕੀਤਾ ਕਿ ਸਾਡੇ ਦਿਮਾਗ਼ 'ਚ ਪਾਏ ਜਾਣ ਵਾਲੇ ਰਸਾਇਣ ਨਿਉਰੋਟ੍ਰਾਂਸਮੀਟਰ 'ਚ ਅਣਚਾਹੀ ਸੋਚ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਇਹ ਨਿਊਰੋਟ੍ਰਾਂਸਮੀਟਰ ਸੰਦੇਸ਼ਾਂ ਨੂੰ ਗਾਬਾ ਨਾਂ ਦੇ ਨਰਵ ਸੈੱਲ 'ਚ ਪਾਸ ਕਰਦੇ ਹਨ। ਗਾਬਾ ਦਿਮਾਗ਼ ਦੇ ਮੁੱਖ ਨਿਰੋਧਾਤਮਕ ਨਿਊਰੋਟ੍ਰਾਂਸਮੀਟਰ ਹੁੰਦਾ ਹੈ। ਵਿਗਿਆਨੀਆਂ ਨੇ ਪਾਇਆ ਕਿ ਦਿਮਾਗ਼ ਦੀ ਯਾਦ ਨਾਲ ਜੁੜੇ ਹਿਪੋਕੈਂਪਸ ਹਿੱਸੇ 'ਚ ਗਾਬਾ ਦੀ ਮੌਜੂਦਗੀ ਹੁੰਦੀ ਹੈ। ਇਹ ਖਿਆਲਾਂ ਤੇ ਯਾਦਾਂ ਨੂੰ ਮੁੜ ਆਉਣ ਤੋਂ ਰੋਕਦਾ ਹੈ।
ਖੋਜੀਆਂ ਮੁਤਾਬਕ, ਦਿਮਾਗ਼ ਦੇ ਅਗਲੇ ਹਿੱਸੇ, ਜਿਸ ਨੂੰ ਪ੍ਰੀਫਰੰਟਲ ਕਾਰਟੈਕਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਦੀ ਸਾਡੀਆਂ ਵੱਖ ਵੱਖ ਕਿਰਿਆਵਾਂ 'ਚ ਅਹਿਮ ਭੂਮਿਕਾ ਹੁੰਦੀ ਹੈ। ਹਾਲ ਹੀ 'ਚ ਪਤਾ ਲੱਗਾ ਕਿ ਖਿਆਲਾਂ ਦੇ ਕੰਟਰੋਲ 'ਚ ਵੀ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਨਵੀਂ ਖੋਜ 'ਚ ਇਸ ਪ੍ਰਕਿਰਿਆ 'ਤੇ ਨਵੀਂ ਰੋਸ਼ਨੀ ਪਈ। ਇਸ ਨਾਲ ਜਾਹਿਰ ਹੋਇਆ ਕਿ ਪ੍ਰੀਫਰੰਟਲ ਕਾਰਟੈਕਸ ਸਾਡੇ ਵਿਚਾਰਾਂ ਨੂੰ ਰੋਕ ਸਕਦਾ ਹੈ।
ਬਰਤਾਨੀਆ ਦੀ ਕੈਂਬਰਿਜ ਯੂਨੀਵਰਸਿਟੀ ਦੇ ਖੋਜੀ ਮਾਈਕਲ ਐਂਡਰਸਨ ਨੇ ਕਿਹਾ, ਖ਼ੁਦ ਨੂੰ ਸਿਹਤਮੰਦ ਰੱਖਣ ਲਈ ਖ਼ਿਆਲਾਂ ਜਾਂ ਵਿਚਾਰਾਂ ਨੂੰ ਕਾਬੂ ਕਰਨ ਦੀ ਸਾਡੀ ਬੁਨਿਆਦੀ ਸਮਰੱਥਾ ਹੁੰਦੀ ਹੈ। ਜਦੋਂ ਇਹ ਸਮਰੱਥਾ ਵਿਗੜ ਜਾਂਦੀ ਹੈ ਤਾਂ ਬੁਰੇ ਖ਼ਿਆਲ, ਚਿੰਤਾ, ਡਰ ਤੇ ਮੱਤ ਭਰਮ ਜਿਹੇ ਲੱਛਣਾਂ ਦੇ ਕਾਰਨ ਬਣਦੇ ਹਨ। ਇਹ ਸਾਰੇ ਪੀਟੀਐਸਡੀ, ਡਿਪ੍ਰੈਸ਼ਨ, ਸਿਜ਼ੋਫ੍ਰੇਨੀਆ ਤੇ ਵਿਅਗ੍ਰਤਾ ਜਿਹੇ ਮਾਨਸਿਕ ਰੋਗਾਂ ਦੇ ਪ੍ਰਮੁੱਖ ਲੱਛਣ ਹਨ।
ਲੰਡਨ: ਵਿਗਿਆਨੀਆਂ ਨੇ ਦਿਮਾਗ਼ 'ਚ ਇੱਕ ਅਜਿਹੇ ਅਹਿਮ ਰਸਾਇਣ ਦੀ ਪਛਾਣ ਕੀਤੀ ਹੈ ਜੋ ਬੁਰੀਆਂ ਜਾਂ ਅਣਚਾਹੀਆਂ ਯਾਦਾਂ ਨੂੰ ਰੋਕਣ 'ਚ ਮਦਦ ਕਰਦਾ ਹੈ। ਇਸ ਖੋਜ ਨਾਲ ਪੋਸਟ ਟ੍ਰਾਉਮੈਟਿਕ ਸਟ੍ਰੈਸ ਡਿਸਆਰਡਰ (ਪੀਟੀਐਸਡੀ), ਡਿਪ੍ਰੈਸ਼ਨ (ਤਣਾਅ) ਜਾਂ ਸਿਜ਼ੋਫ੍ਰੇਨੀਆ ਜਿਹੀਆਂ ਮਾਨਸਿਕ ਬਿਮਾਰੀਆਂ ਨਾਲ ਪੀੜਤ ਰੋਗੀਆਂ ਦੇ ਇਲਾਜ ਦਾ ਨਵਾਂ ਰਾਹ ਖੁੱਲ੍ਹ ਸਕਦਾ ਹੈ।