ਹੁਣ ਨਹੀਂ ਹੱਥ ਨਾਲ ਟੂਥ-ਬਰਸ਼ ਕਰਨ ਲਈ ਲੋੜ, ਬੱਸ ਬਟਨ ਦਬਾਓ
ਐਮਾਬਰਸ਼ ਦੇ ਨਿਰਮਾਤਾ ਕਹਿੰਦੇ ਹਨ ਕਿ ਇਹ ਮਾਊਥਪੀਸ ਬੈਕਟੀਰੀਆ ਰੈਜ਼ਿਸਟੈਂਟ ਸਿਲੀਕਨ ਤੋਂ ਬਣਿਆ ਹੈ।
ਤੁਹਾਨੂੰ ਸਿਰਫ਼ ਇੱਕ ਬਟਨ ਪ੍ਰੈੱਸ ਕਰਨਾ ਹੈ। 10 ਸੈਕੰਡ ਇੰਤਜ਼ਾਰ ਕਰਨਾ ਹੈ ਤੇ ਤੁਹਾਨੂੰ ਬਿਲਕੁਲ ਸਾਫ਼ ਦੰਦ ਮਿਲ ਜਾਣਗੇ। ਦੇਖਣ 'ਚ ਇਹ ਇੱਕ ਬਰਿਸਲਜ਼ ਵਾਲਾ ਮਾਉਥ ਗਾਰਡ ਲੱਗਦਾ ਹੈ।
ਇਸ 'ਚ ਤਿੰਨ ਹਿੱਸੇ ਹਨ, ਇੱਕ ਸਿਲੀਕਨ ਦਾ ਮਾਊਥਪੀਸ, ਇੱਕ ਹੈਂਡ ਪੀਸ ਤੇ ਟੂਥਪੇਸਟ ਕੈਪਸੂਲ ਜਿਨ੍ਹਾਂ ਨੂੰ ਬੁਰਸ਼ ਕਰਦੇ ਸਮਾਂ ਇਕੱਠੇ ਲਾਉਣਾ ਹੋਵੇਗਾ।
ਇਸ ਦੇ ਦੋਨਾਂ ਵੱਲ 3ਡੀ ਬਰਿਸਲਜ਼ ਲੱਗੇ ਹਨ ਜੋ ਇੰਨੇ ਸਾਫ਼ਟ ਹਨ ਕਿ ਮਸੂੜ੍ਹਿਆਂ ਨੂੰ ਖ਼ਰਾਬ ਨਹੀਂ ਹੋਣ ਦਿੰਦੇ। ਇੰਨੇ ਹਾਰਡ ਹਨ ਕਿ ਤੁਹਾਡੇ ਦੰਦ ਚਮਕਾ ਦਿੰਦੇ ਹਨ।
ਤੁਹਾਨੂੰ ਸਿਰਫ਼ ਇੱਕ ਬਟਨ ਪ੍ਰੈੱਸ ਕਰਨਾ ਹੈ। 10 ਸੈਕੰਡ ਇੰਤਜ਼ਾਰ ਕਰਨਾ ਹੈ ਤੇ ਤੁਹਾਨੂੰ ਬਿਲਕੁਲ ਸਾਫ਼ ਦੰਦ ਮਿਲ ਜਾਣਗੇ। ਦੇਖਣ 'ਚ ਇਹ ਇੱਕ ਬਰਿਸਲਜ਼ ਵਾਲਾ ਮਾਉਥ ਗਾਰਡ ਲੱਗਦਾ ਹੈ।
ਕੰਪਨੀ ਮੁਤਾਬਕ ਐਮਾਬਰਸ਼ ਦੇ ਇਸਤੇਮਾਲ ਨਾਲ ਤੁਹਾਨੂੰ ਦੰਦ ਘਸਣ, ਕੁੱਲਾ ਕਰਨ ਤੇ ਫਲਾਸ ਕਰਨ ਦੇ ਤਰੱਦਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਚੰਡੀਗੜ੍ਹ: ਪਹਿਲੀ ਵਾਰ ਇੱਕ ਅਜਿਹਾ ਹੈਂਡਜ਼-ਫ੍ਰੀ ਟੂਥ-ਬਰਸ਼ ਆਇਆ ਹੈ ਜਿਸ ਨਾਲ ਦੰਦ ਸਾਫ਼ ਕਰਨ 'ਚ ਸਿਰਫ਼ 10 ਸੈਕੰਡ ਲੱਗਦੇ ਹਨ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਟੁੱਥ ਬੁਰਸ਼ ਦਾ ਇਸਤੇਮਾਲ ਕਰ ਤੁਸੀਂ ਆਪਣੀ ਜ਼ਿੰਦਗੀ ਦੇ 108 ਦਿਨ ਬਚਾ ਸਕਦੇ ਹੋ।