✕
  • ਹੋਮ

ਜ਼ਿਆਦਾ ਟੀਵੀ ਦੇਖਣ ਨਾਲ ਅੱਖਾਂ ਨੂੰ ਹੀ ਨਹੀਂ ਸਗੋਂ ਇਹ ਹੈ ਸਭ ਤੋਂ ਵੱਡਾ ਖਤਰਾ!

ਏਬੀਪੀ ਸਾਂਝਾ   |  14 Nov 2017 04:53 PM (IST)
ਜ਼ਿਆਦਾ ਟੀਵੀ ਦੇਖਣ ਨਾਲ ਅੱਖਾਂ ਨੂੰ ਹੀ ਨਹੀਂ ਸਗੋਂ ਇਹ ਹੈ ਸਭ ਤੋਂ ਵੱਡਾ ਖਤਰਾ!
1

ਚੰਡੀਗੜ੍ਹ: ਜ਼ਿਆਦਾ ਟੀਵੀ ਦੇਖਣ ਨਾਲ ਸਾਡੀਆਂ ਅੱਖਾਂ ਤੇ ਦਿਲ ਨੂੰ ਤਾਂ ਨੁਕਸਾਨ ਪਹੁੰਚਦਾ ਹੀ ਹੈ, ਇਸ ਨਾਲ ਸਰੀਰ ਵਿੱਚ ਖੂਨ ਦਾ ਕਲਾਟ ਬਣਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਇੱਕ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਟੀਵੀ ਦੇਖਣ ਵਾਲੇ ਲੋਕਾਂ ਦੇ ਪੈਰ, ਹੱਥ, ਕਮਰ ਤੇ ਫੇਫੜਿਆਂ ਦੀਆਂ ਨਸਾਂ 'ਚ ਖੂਨ ਦੇ ਕਲਾਟ ਬਣਨ ਲੱਗਦੇ ਹਨ। ਇਸ ਬਿਮਾਰੀ ਨੂੰ ਵੀਨਸ ਥ੍ਰਾਮਬੋਐਮਬੋਲਿਜਮ (ਵੀਟੀਈ) ਕਿਹਾ ਜਾਂਦਾ ਹੈ।

2

ਇਸ ਦੀ ਥਾਂ ਜੇਕਰ ਤੁਸੀਂ ਟ੍ਰੈਡਮਿਲ 'ਤੇ ਚੱਲਦੇ ਹੋਏ ਟੀਵੀ ਦੇਖੋ ਤਾਂ ਵੀਟੀਈ ਹੋਣ ਦਾ ਖ਼ਤਰਾ ਆਪਣੇ ਆਪ ਹੀ ਘੱਟ ਹੋ ਜਾਵੇਗਾ।

3

ਖੋਜਕਰਤਾਵਾਂ ਨੇ 45 ਤੋਂ 64 ਸਾਲ ਦੇ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕਰਕੇ ਇਹ ਸਿੱਟਾ ਕੱਢਿਆ ਹੈ। ਜ਼ਿਆਦਾ ਟੀਵੀ ਦੇਖਣ ਵਾਲੇ ਲੋਕਾਂ 'ਚ ਵੀਟੀਈ ਹੋਣ ਦਾ ਖ਼ਤਰਾ ਕਦੇ ਨਹੀਂ ਜਾਂ ਘੱਟ ਟੀਵੀ ਦੇਖਣ ਵਾਲੇ ਲੋਕਾਂ ਦੇ ਮੁਕਾਬਲੇ 1.8 ਗੁਣਾ ਤਕ ਜ਼ਿਆਦਾ ਹੁੰਦਾ ਹੈ। ਅਮਰੀਕਾ ਦੀ ਵੇਰਮੋਂਟ ਯੂਨੀਵਰਸਿਟੀ ਦੀ ਮੈਰੀ ਕਸ਼ਮੈਨ ਨੇ ਕਿਹਾ ਕਿ ਟੀਵੀ ਦੇਖਣ ਤੋਂ ਜ਼ਿਆਦਾ ਖ਼ਤਰਨਾਕ ਹੈ ਲੇਟ ਕੇ ਜਾਂ ਸਥਿਰ ਹੋ ਕੇ ਟੀਵੀ ਦੇਖਣਾ।

4

ਟੀਵੀ ਦੇਖਣ ਦੌਰਾਨ ਅੱਧਾ ਘੰਟਾ ਘੁੰਮਣਾ ਵੀ ਫਾਇਦੇਮੰਦ ਹੋਵੇਗਾ। ਹਰ ਸਾਲ ਅਮਰੀਕਾ 'ਚ ਕਰੀਬ ਤਿੰਨ ਤੋਂ ਛੇ ਲੱਖ ਲੋਕ ਵੀਟੀਈ ਦੇ ਸ਼ਿਕਾਰ ਹੋ ਜਾਂਦੇ ਹਨ ਪਰ ਜੇਕਰ ਸਿਹਤ ਤੇ ਸੰਤੁਲਤ ਖਾਣਾ ਲੈਣ ਨਾਲ ਸਰੀਰਕ ਕੰਮ ਕੀਤਾ ਜਾਵੇ ਵੀਟੀਈ ਦਾ ਖਤਰਾ ਟੱਲ ਸਕਦਾ ਹੈ।

  • ਹੋਮ
  • ਸਿਹਤ
  • ਜ਼ਿਆਦਾ ਟੀਵੀ ਦੇਖਣ ਨਾਲ ਅੱਖਾਂ ਨੂੰ ਹੀ ਨਹੀਂ ਸਗੋਂ ਇਹ ਹੈ ਸਭ ਤੋਂ ਵੱਡਾ ਖਤਰਾ!
About us | Advertisement| Privacy policy
© Copyright@2026.ABP Network Private Limited. All rights reserved.