✕
  • ਹੋਮ

ਅਧੂਰੀ ਨੀਂਦ ਕਰਵਾ ਸਕਦੀ ਅਰਬਾਂ ਦਾ ਨੁਕਸਾਨ

ਏਬੀਪੀ ਸਾਂਝਾ   |  06 Jun 2018 05:42 PM (IST)
ਅਧੂਰੀ ਨੀਂਦ ਕਰਵਾ ਸਕਦੀ ਅਰਬਾਂ ਦਾ ਨੁਕਸਾਨ
1

ਇਸ ਕਾਰਨ ਸਿਹਤ ’ਤੇ ਤਾਂ ਅਸਰ ਹੁੰਦਾ ਹੀ ਹੈ ਪਰ ਇਸ ਨਾਲ ਆਰਥਿਕ ਪੱਖ ਵੀ ਜੁੜੇ ਹੁੰਦੇ ਹਨ। ਜਿਸ ਵਿੱਚ ਇਸ ਦੀ ਸਿਹਤ, ਸੁਰੱਖਿਆ ਤੇ ਉਤਪਾਦਨ ਤੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ।

2

ਖੋਜੀਆਂ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਅਧੂਰੀ ਨਾਂਈ ਦੀ ਬਿਮਾਰੀ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚੋਂ ਕੁਝ ਨੀਂਦ ਦੇ ਵਿਕਾਰਾਂ, ਕੰਮ ਨੂੰ ਪੂਰਾ ਕਰਨ ਦੇ ਦਬਾਅ, ਸਮਾਜ ਜਾਂ ਪਰਿਵਾਰਿਕ ਗਤੀਵਿਧੀਆਂ ਤੇ ਹੋਰ ਲਾਪਰਵਾਹੀਆਂ ਦੀ ਵਜ੍ਹਾ ਕਰ ਕੇ ਹੈ।

3

ਖੋਜ ਵਿੱਚ ਕਿਹਾ ਗਿਆ ਹੈ ਕਿ ਸਮਾਨ ਅਰਥ ਵਿਵਸਥਾ ਵਾਲੇ ਹੋਰ ਦੇਸ਼ਾਂ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਹੈ।

4

ਖੋਜ ਦੇ ਨਤੀਜੇ ਪ੍ਰਕਾਸ਼ਿਤ ਵੀ ਕੀਤੇ ਗਏ। ਪਤਾ ਲੱਗਾ ਕਿ ਆ ਆਸਟਰੇਲੀਆ ਵਿੱਚ 2016-17 ਲਈ ਅਧੂਰੀ ਨੀਂਦ ਦੀ ਕੁੱਲ ਕੀਮਤ 45.21 ਆਰਬ ਡਾਲਰ ਰਹੀ।

5

ਖੋਜ ਲਈ ਵੈਸਟਰਨ ਆਸਟਰੇਲੀਆ ਯੂਨੀਵਰਸਿਟੀ ਦੇ ਡੇਵਿਡ ਹਿਲਮੈਨ ਤੇ ਉਸ ਦੇ ਸਹਿਯੋਗੀਆਂ ਨੇ ਆਸਟਰੇਲੀਆ ਵਿੱਚ ਸੀਮਤ ਨੀਂਦ ਦੇ ਆਰਥਿਕ ਨਤੀਜਿਆਂ ਨੂੰ ਮਾਪਣ ਦੀ ਕੋਸ਼ਿਸ਼ ਕੀਤੀ।

6

ਖੋਜ ਵਿੱਚ ਪਤਾ ਲੱਗਾ ਹੈ ਕਿ ਅਧੂਰੀ ਨੀਂਦ ਵਿੱਤੀ ਤੇ ਗੈਰ-ਵਿੱਤੀ ਕੀਮਤਾਂ ਨਾਲ ਜੁੜੀ ਹੋਈ ਹੈ। ਦੁਨੀਆ ਭਰ ਵਿੱਚ ਵਿਆਪਕ ਤੌਰ ’ਤੇ ਲੋਕ ਨੀਂਦ ਤੋਂ ਪ੍ਰਭਾਵਿਤ ਹੋ ਰਹੇ ਹਨ।

7

ਉਕਤ ਤੱਥ ਖੋਜ ਦੇ ਦੋਵੇ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਉ।

  • ਹੋਮ
  • ਸਿਹਤ
  • ਅਧੂਰੀ ਨੀਂਦ ਕਰਵਾ ਸਕਦੀ ਅਰਬਾਂ ਦਾ ਨੁਕਸਾਨ
About us | Advertisement| Privacy policy
© Copyright@2026.ABP Network Private Limited. All rights reserved.