46 ਸਾਲ ਪਹਿਲਾਂ ਅੱਜ ਦੇ ਦਿਨ ਭਾਰਤ ਮੂਹਰੇ ਪਾਕਿਸਤਾਨ ਨੇ ਟੇਕ ਦਿੱਤੇ ਸੀ ਗੋਡੇ
ਏਬੀਪੀ ਸਾਂਝਾ | 16 Dec 2017 05:25 PM (IST)
1
1971 'ਚ ਅੱਜ ਦੇ ਦਿਨ ਹੀ ਪਾਕਿਸਤਾਨ ਦੇ 93000 ਫੌਜੀਆਂ ਨੇ ਭਾਰਤੀ ਫੌਜ ਮੂਹਰੇ ਗੋਡੇ ਟੇਕੇ ਸੀ। 1971 'ਚ ਭਾਰਤ ਹੱਥੋਂ ਪਾਕਿਸਤਾਨ ਦੀ ਕਰਾਰੀ ਹਾਰ ਨਾਲ ਨਵਾਂ ਦੇਸ਼ ਬੰਗਲਾਦੇਸ਼ ਬਣਿਆ ਸੀ। ਇਸ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਨ।
2
ਇਸ 'ਚ 3 ਸਿੱਖ ਰੈਜਿਮੇਂਟ ਦੇ ਨਾਲ ਨਾਲ 4 ਰਾਜਪੁਤ ਰੈਜਿਮੇਂਟ ਤੇ 19 ਜਾਟ ਰੈਜਿਮੇਂਟ ਦੇ ਜਵਾਨਾਂ ਤੇ ਅਧਿਕਾਰਆਂ ਨੇ ਸ਼ਹੀਦ ਜਵਾਨਾਂ ਨੂੰ ਸਲਾਮੀ ਦਿੱਤੀ।
3
3 ਸਿੱਖ ਰੈਜੀਮੈਂਟ 96 ਬ੍ਰਿਗੇਡ ਤੀਬੜੀ ਕੈਂਟ ਵੱਲੋਂ ਬੈਟਲ ਆਨਰ ਡੇਰਾ ਬਾਬਾ ਨਾਨਕ 'ਤੇ ਵਿਜੇ ਦਿਵਸ ਸਮਾਰੋਹ ਕਰਵਾਇਆ ਗਿਆ।
4
ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
5
ਭਾਰਤ-ਪਾਕਿਸਤਾਨ ਦੀ ਜੰਗ 'ਚ 3900 ਭਾਰਤੀ ਜਵਾਨ ਸ਼ਹੀਦ ਤੇ 9851 ਜ਼ਖਮੀ ਹੋ ਗਏ ਸੀ।
6
16 ਦਸੰਬਰ ਨੂੰ ਭਾਰਤ ਹਰ ਸਾਲ ਵਿਜੇ ਦਿਵਸ ਵਜੋਂ ਮਨਾਉਂਦਾ ਹੈ।