ਸਾਬਕਾ ਸਬ ਇੰਸਪੈਕਟਰ ਹੁਕਮ ਸਿੰਘ 'ਤੇ ਗੋਲ਼ੀਆਂ ਚਲਾਉਣ ਵਾਲੇ ਗੈਂਗਸਟਰ ਗ੍ਰਿਫ਼ਤਾਰ, ਵੇਖੋ ਪੁਲਿਸ ਮੁਕਾਬਲੇ ਦੀਆਂ ਤਸਵੀਰਾਂ
ਸੁਨਾਰੀਆ ਪਿੰਡ ਕੋਲ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਪੁਲਿਸ ਨੇ ਦੋਵਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਹਾਲਾਂਕਿ ਗੋਲ਼ੀ ਲੱਗਣ ਕਰਕੇ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ।
ਰੋਹਤਕ: ਸਾਬਕਾ ਸਬ ਇੰਸਪੈਕਟਰ ਹੁਕਮ ਸਿੰਘ 'ਤੇ ਗੋਲ਼ੀਆਂ ਚਲਾਉਣ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਰਿਟਾਇਰਡ ਏਐਸਆਈ ਹੁਕਮ ਸਿੰਘ 'ਤੇ ਗੋਲ਼ੀਆਂ ਮਾਰ ਕੇ ਜਾਨਲੇਵਾ ਹਮਲਾ ਹੋਇਆ ਸੀ।
ਮੁਕਾਬਲਾ ਖੇਤਾਂ ਵਿੱਚ ਬਣੇ ਟਿਊਬਵੈਲ 'ਤੇ ਇੱਕ ਕੋਠੇ ਵਿੱਚ ਹੋਇਆ। ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਤੇ ਕਈ ਕਾਰਤੂਸ ਵੀ ਬਰਾਮਦ ਕੀਤੇ।
ਪੁਲਿਸ ਨੇ ਘਟਨਾ ਸਥਾਨ ਤੋਂ ਇੱਸ ਦੇਸੀ ਤਮੰਚਾ, 315 ਬੋਰ ਦੀਆਂ ਤਿੰਨ ਗੋਲ਼ੀਆਂ, ਇੱਕ ਦੇਸੀ ਪਿਸਤੌਲ ਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਟਿਊਬਵੈਲ 'ਤੇ ਬਣੇ ਕੋਠੇ ਵਿੱਚੋਂ ਬਦਮਾਸ਼ਾਂ ਦੇ ਕੱਪੜੇ ਤੇ ਨਸ਼ੇ ਦਾ ਸਾਮਾਨ ਮਿਲਿਆ ਹੈ।
ਮੁਕਾਬਲੇ ਦੇ ਬਾਅਦ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਐਫਐਸਐਲ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ।
ਉਸ ਨੂੰ ਟ੍ਰੋਮਾ ਸੈਂਟਰ ਵਿੱਚ ਦਾਕਲ ਕਰਵਾਇਆ ਗਿਆ ਹੈ। ਦੂਜੇ ਬਦਮਾਸ਼ ਦਾ ਨਾਂ ਮੋਹਿਤ ਚੁਲਿਆਣਾ ਹੈ ਜੋ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।
ਰੋਹਤਕ ਸੀਆਈਏ-1 ਦੀ ਟੀਮ ਨੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ। ਜ਼ਖ਼ਮੀ ਬਦਮਾਸ਼ ਦਾ ਨਾਂ ਪੰਕਜ ਬੁੱਧਵਾਰ ਹੈ।
ਇਹ ਦੋਵੇਂ ਜਣੇ ਉਸੇ ਕੇਸ ਵਿੱਚ ਨਾਮਜ਼ਦ ਸਨ। ਸਵੇਰੇ ਕਰੀਬ 4 ਵਜੇ ਸੁਨਾਰੀਆ ਦੇ ਖੇਤਾਂ ਵਿੱਚ ਕਰਾਸ ਫਾਇਰਿੰਗ ਦੇ ਬਾਅਦ ਦੋਵੇਂ ਬਦਮਾਸ਼ ਕਾਬੂ ਕਰ ਲਏ ਗਏ।
ਹੁਕਮ ਸਿੰਘ ਸੈਰ ਕਰਨ ਲਈ ਅਜੇ ਘਰ ਤੋਂ ਥੋੜੀ ਦੂਰ ਹੀ ਨਿਕਲੇ ਸਨ ਕਿ ਬਦਮਾਸ਼ ਨੌਜਵਾਨਾਂ ਪੰਕਜ ਬੁੱਧਵਾਰ ਤੇ ਮੋਹਿਤ ਚੁਲਿਆਣਾ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ।