ਜਣੇਪੇ ਦੌਰਾਨ ਹਾਦਸਾ, ਗਰਭ ’ਚੋਂ ਦੋ ਟੁਕੜਿਆਂ ’ਚ ਬਾਹਰ ਆਇਆ ਬੱਚਾ
ਏਬੀਪੀ ਸਾਂਝਾ | 23 Mar 2019 01:40 PM (IST)
1
ਮਹਿਲਾ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ ਜਦਕਿ ਡਾਕਟਰਾਂ ਨੇ ਇਲਜ਼ਾਮ ਸਿਰਿਓਂ ਨਕਾਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਬੱਚਾ ਗਰਭ ਵਿੱਚ ਪਹਿਲਾਂ ਹੀ ਮਰ ਚੁੱਕਾ ਸੀ।
2
ਜਦ ਪਰਿਵਾਰ ਵਾਲਿਆਂ ਹੰਗਾਮਾ ਕੀਤਾ ਤਾਂ ਮਹਿਲਾ ਦੀ ਗੰਭੀਰ ਸਥਿਤੀ ਵੇਖਦਿਆਂ ਉਸ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਗਿਆ।
3
ਬੱਚੇ ਪੈਦਾ ਕਰਨ ਦੌਰਾਨ ਕਈ ਵਾਰ ਦਰਦਨਾਕ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
4
ਮਾਹਰਾਂ ਨੇ ਦੱਸਿਆ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦੀ ਮੌਤ ਹੋ ਗਈ ਸੀ ਤੇ ਜਣੇਪੇ ਦੌਰਾਨ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦਰਅਸਲ ਬੱਚੇ ਦੀ ਧੜ ਮਾਂ ਦੇ ਸਰੀਰ ਅੰਦਰ ਫਸ ਗਿਆ ਸੀ।
5
ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ। ਤਾਮਿਲਨਾਡੂ ਦੇ ਜ਼ਿਲ੍ਹਾ ਕਾਂਚੀਪੁਰਮ ਦੇ ਇੱਕ ਪਿੰਡ ਵਿੱਚ ਜਣੇਪੇ ਦੌਰਾਨ ਇੱਕ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ।