ਚਿੰਤਪੁਰਨੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਇਨੋਵਾ ਖੱਡ 'ਚ ਡਿੱਗੀ
ਫਿਲਹਾਲ ਹਾਦਸਾਗ੍ਰਸਤ ਰੋਡ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਕਈ ਸੜਕਾਂ ਜਾਂ ਤਾਂ ਧਸ ਗਈਆਂ ਹਨ ਤੇ ਜਾਂ ਉਨ੍ਹਾਂ 'ਤੇ ਪਹਾੜਾਂ ਦੀਆਂ ਢਿੱਗਾਂ ਡਿੱਗ ਗਈਆਂ ਹਨ। ਇਨ੍ਹੀਆਂ ਦਿਨੀਂ ਹਿਮਾਚਲ ਵਿੱਚ ਸੜਕੀ ਆਵਾਜਾਈ ਕਾਫੀ ਪ੍ਰਭਾਵਤ ਹੋਈ ਪਈ ਹੈ।
ਊਨਾ: ਚਿੰਤਪੁਰਨੀ ਸ਼ੰਭੂ ਬੈਰੀਅਰ ਨੇੜੇ ਸੜਕ ਹੇਠਾਂ ਧਸ ਜਾਣ ਕਾਰਨ ਸ਼ਰਧਾਲੂਆਂ ਨਾਲ ਭਰੀ ਇਨੋਵਾ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਬਾਕੀ ਪਰਿਵਾਰਕ ਮੈਂਬਰ ਬਚ ਗਏ।
ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਪਰਿਵਾਰ ਚਿੰਤਪੁਰਨੀ ਮੱਥਾ ਟੇਕਣ ਗਿਆ ਸੀ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਸਵੇਰੇ ਕਰੀਬ ਤਿੰਨ ਵਜੇ ਸ਼ੰਭੂ ਬੈਰੀਅਰ ਕੋਲ ਸੜਕ ਦੀ ਜ਼ਮੀਨ 'ਚ ਧਸ ਗਈ ਜਿਸ ਨਾਲ ਕਾਰ ਬੇਕਾਬੂ ਹੋਕੇ ਖੱਡ ਚ ਜਾ ਡਿੱਗੀ। ਕਾਰ ਖੱਡ 'ਚ ਜਾ ਦਰੱਖਤਾਂ 'ਚ ਅਟਕ ਗਈ ਪਰ ਕਾਰ ਦੇ ਸ਼ੀਸ਼ੇ ਟੁੱਟਣ ਕਾਰਨ ਤਿੰਨ ਸਾਲਾ ਬੱਚੀ ਕਾਰ 'ਚੋਂ ਹੇਠਾਂ ਡਿੱਗ ਗਈ ਤੇ ਮਲਬੇ 'ਚ ਦੱਬ ਗਈ। ਸਥਾਨਕ ਲੋਕਾਂ ਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਬਚਾਅ ਕਾਰਜ ਦੌਰਾਨ ਕਾਰ ਸਵਾਰ ਬਾਕੀ ਮੈਂਬਰਾਂ ਨੂੰ ਬਚਾ ਲਿਆ ਗਿਆ ਪਰ ਬੱਚੀ ਦੀ ਮੌਤ ਹੋ ਗਈ।