ਕ੍ਰਿਕੇਟ ਦੇ ਸ਼ੋਰ-ਸ਼ਰਾਬੇ 'ਚ ਗਵਾਚੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ
ਉਸ ਨੇ ਕਿਹਾ ਕਿ ਜ਼ਿਆਦਾ ਪੈਸਿਆਂ ਕਰਕੇ ਜ਼ਿਆਦਾਤਰ ਮੀਡੀਆ ਕ੍ਰਿਕੇਟ ਦੀਆਂ ਉਪਲੱਬਧੀਆਂ ਨੂੰ ਹੀ ਤਵੱਜੋ ਦਿੰਦੇ ਹਨ। ਕ੍ਰਿਕੇਟ ਤਾਂ 8-10 ਦੇਸ਼ ਹੀ ਖੇਡਦੇ ਹਨ ਪਰ ਐਥਲੈਟਿਕਸ ਵਿੱਚ 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ।
Download ABP Live App and Watch All Latest Videos
View In Appਹਿਮਾ ਨੇ ਕਿਹਾ ਕਿ ਮੀਡੀਆ ਦੇ ਦੇਣ ਹੈ ਕਿ ਕ੍ਰਿਕੇਟ ਨੂੰ ਪੂਰਾ ਸਨਮਾਨ ਮਿਲ ਸਕਿਆ ਹੈ। ਅਜਿਹੇ ਵਿੱਚ ਮੀਡੀਆ ਦੀ ਵੀ ਤਾਂ ਇਹ ਜ਼ਿੰਮੇਵਾਰੀ ਹੈ ਕਿ ਅਜਿਹਾ ਹੀ ਸਨਮਾਨ ਹੋਰ ਖੇਡਾਂ ਨੂੰ ਵੀ ਮਿਲੇ।
ਦੁਤੀ ਮੁਤਾਬਕ 11.32 ਸੈਕਿੰਡ ਵਿੱਚ 100 ਮੀਟਰ ਰੇਸ ਜਿੱਤਣ ਵਰਗੀ ਇਤਿਹਾਸਕ ਸਫ਼ਲਤਾ ਕ੍ਰਿਕੇਟ ਵਰਲਡ ਕੱਪ ਦੇ ਰੌਲੇ ਵਿੱਚ ਦੱਬੀ ਗਈ। ਉਸ ਨੇ ਕਿਹਾ ਕਿ ਉਹ ਇਸ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਲੜਕੀ ਹੈ।
ਦੁਤੀ ਨੇ ਕਿਹਾ ਕਿ 11 ਸੈਕਿੰਡ ਦੌੜਨ ਲਈ ਸਾਲਾਂ ਤੋਂ ਅੱਡੀਆਂ ਘਸੀਆਂ ਹਨ। ਧਾਵਕ ਰੋਜ਼ ਸਵੇਰੇ ਉੱਠ ਕੇ 8-8 ਘੰਟੇ ਪ੍ਰੈਕਟਿਸ ਕਰਦਾ ਹੈ। ਅਜਿਹੇ ਵਿੱਚ ਜੇ ਦੇਸ਼ ਉਸ ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ ਤਾਂ ਉਸ ਨੂੰ ਕਿਹੋ ਜਿਹਾ ਲੱਗੇਗਾ। ਉਸ ਨੇ ਕਿਹਾ ਕਿ ਸਾਨੂੰ ਵੀ ਕ੍ਰਿਕੇਟਰਾਂ ਵਰਗਾ ਪਿਆਰ ਦਿਓ।
19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਗੋਲਡ ਜਿੱਤ ਕੇ ਆਈ 23 ਸਾਲਾ ਦੁਤੀ ਚੰਦ ਦੀ ਸ਼ਿਕਾਇਤ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਰੌਲੇ 'ਚ ਉਨ੍ਹਾਂ ਦੀਆਂ ਉਪਲੱਬਧੀਆਂ ਦੱਬੀਆਂ ਗਈਆਂ। ਹਿਮਾ ਤੇ ਦੁਤੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਬੇਹੱਦ ਘੱਟ ਤਵੱਜੋ ਮਿਲਣ ਕਰਕੇ ਦੁਖੀ ਹਨ।
- - - - - - - - - Advertisement - - - - - - - - -