✕
  • ਹੋਮ

ਭਾਰਤ 'ਚ ਲਗਾਤਾਰ ਘੱਟ ਰਹੇ ਏਟੀਐਮ, ਕੈਸ਼ ਦੀ ਆਏਗੀ ਦਿੱਕਤ

ਏਬੀਪੀ ਸਾਂਝਾ   |  16 May 2019 03:28 PM (IST)
1

ਬਲੂਮਬਰਗ ਦੀ ਰਿਪੋਰਟ ਮੁਤਾਬਕ ਆਰਬੀਆਈ ਵੱਲੋਂ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ਾਂ ਕਰਕੇ ਬੈਂਕਾਂ ਤੇ ਏਟੀਐਮ ਨੂੰ ਜ਼ਰੂਰੀ ਬਦਲਾਅ ਕਰਨੇ ਪੈ ਰਹੇ ਹਨ। ਇਹ ਨਿਯਮ ਲਾਗੂ ਕਰਨ ‘ਚ ਖ਼ਰਚਾ ਵੀ ਜ਼ਿਆਦਾ ਆ ਰਿਹਾ ਹੈ।

2

ਆਈਐਮਐਫ ਮੁਤਾਬਕ ਰੂਸ ‘ਚ ਜਿੱਥੇ ਇੱਕ ਲੱਖ ਲੋਕਾਂ ‘ਤੇ 164 ਏਟੀਐਮ ਹਨ, ਬ੍ਰਾਜ਼ੀਲ ‘ਚ 107 ਤੇ ਚੀਨ ‘ਚ ਇੱਕ ਲੱਖ ਲੋਕਾਂ ‘ਤੇ 81 ਏਟੀਐਮ ਹਨ। ਜੇਕਰ ਇਹ ਗਿਣਤੀ ਭਾਰਤ ਦੀ ਦੇਖੀ ਜਾਵੇ ਤਾਂ ਇੱਕ ਲੱਖ ਦੀ ਆਬਾਦੀ ‘ਤੇ ਸਿਰਫ 22 ਏਟੀਐਮ ਹਨ।

3

2016 ‘ਚ ਦੇਸ਼ ’ਟ 1,99,099 ਏਟੀਐਮ ਸੀ ਜੋ 2017 ‘ਚ ਵਧਕੇ 2,08,354 ਹੋ ਗਏ, ਪਰ 2018 ‘ਚ ਇਹ ਗਿਣਤੀ 2,07,052 ਰਹਿ ਗਈ ਤੇ ਹੁਣ ਇਸ ਸਾਲ ਮਾਰਚ ‘ਚ ਇਹ ਗਿਣਤੀ 2,02,196 ਰਹਿ ਗਈ।

4

ਨਾ ਸਿਰਫ ਸਰਕਾਰੀ ਬੈਂਕ ਸਗੋਂ ਪ੍ਰਾਈਵੇਟ ਬੈਂਕ ਵੀ ਆਪਣੇ ਏਟੀਐਮ ਦੀ ਗਿਣਤੀ ‘ਚ ਕਮੀ ਕਰ ਰਹੇ ਹਨ। ਸਟੇਟ ਬੈਂਕ ਇੰਡੀਆ ਨੇ 1000 ਤੋਂ ਜ਼ਿਆਦਾ ਮਸ਼ੀਨਾਂ ਨੂੰ ਬੰਦ ਕਰ ਦਿੱਤਾ ਹੈ।

5

ਆਈਐਮਐਫ ਦੇ ਅੰਕੜਿਆਂ ਤੋਂ ਵੀ ਪਤਾ ਲੱਗਿਆ ਹੈ ਕਿ ਬ੍ਰਿਕਸ ਦੇਸ਼ਾਂ ‘ਚ ਸਭ ਤੋਂ ਘੱਟ ਏਟੀਐਮ ਭਾਰਤ ‘ਚ ਹਨ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਏਟੀਐਮ ਚਲਾਉਣ ਤੇ ਉਸ ਦੇ ਰੱਖ-ਰਖਾਅ ਲਈ ਸਖ਼ਤ ਨਿਯਮਾਂ ਤੇ ਮਸ਼ੀਨਾਂ ਨੂੰ ਚਲਾਉਣ ਲਈ ਜ਼ਿਆਦਾ ਪੈਸੇ ਖ਼ਰਚ ਕਰਨੇ ਪਏ।

6

ਇੱਕ ਪਾਸੇ ਤਾਂ ਦੇਸ਼ ‘ਚ ਕੈਸ਼ ਦੀ ਮੰਗ ਵਧ ਰਹੀ ਹੈ, ਉਧਰ ਦੂਜੇ ਪਾਸੇ ਏਟੀਐਮ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੰਕੜੇ ਜਾਰੀ ਕਰ ਦੱਸਿਆ ਹੈ ਕਿ ਕਿਵੇਂ ਦੋ ਸਾਲਾਂ ‘ਚ ਏਟੀਐਮ ਦੀ ਗਿਣਤੀ ‘ਚ ਕਮੀ ਆਈ ਹੈ।

  • ਹੋਮ
  • ਭਾਰਤ
  • ਭਾਰਤ 'ਚ ਲਗਾਤਾਰ ਘੱਟ ਰਹੇ ਏਟੀਐਮ, ਕੈਸ਼ ਦੀ ਆਏਗੀ ਦਿੱਕਤ
About us | Advertisement| Privacy policy
© Copyright@2025.ABP Network Private Limited. All rights reserved.