ਹੁਣ ਪਾਓ ਬਾਬਾ ਰਾਮਦੇਵ ਦੇ ਕੱਪੜੇ, ਅੰਡਰ ਵੇਅਰ ਤੋਂ ਲੈ ਕੇ ਸਪੋਰਟਸ ਵੀਅਰ ਹਰ ਕੱਪੜਾ
ਹਾਲ ਵਿੱਚ ਹੋਏ ਸਰਵੇ ਵਿੱਚ ਪਤੰਜਲੀ ਆਯੁਰਵੇਦ ਲਿਮਟਿਡ ਦੇ ਸੀਈਓ ਤੇ ਬਾਬਾ ਰਾਮਦੇਵ ਦੇ ਸਹਿਯੋਗੀ ਬਾਲਕ੍ਰਿਸ਼ਨ ਨੂੰ ਦੇਸ਼ ਦਾ 8ਵਾਂ ਅਮੀਰ ਵਿਅਕਤੀ ਦੱਸਿਆ ਗਿਆ ਹੈ। ਪਤੰਜਲੀ ਕੰਪਨੀ ਆਪਣੇ ਵਿਸਥਾਰ ਲਈ ਕਈ ਨਵੇਂ ਖੇਤਰਾਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਉਹ ਕੱਪੜੇ ਦੇ ਕਾਰੋਬਾਰ ਤੋਂ ਕਰੇਗੀ।
ਅਲਵਰ ਦੇ ਦਿਵਿਆ ਗ੍ਰਾਮਉਦਯੋਗ ਪਹੁੰਚੇ ਬਾਬਾ ਰਾਮਦੇਵ ਨੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਲ ਦੇ ਅੰਤ ਤੱਕ ਪਤੰਜਲੀ ਦੇ ਕੱਪੜੇ ਆ ਸਕਦੇ ਹਨ। ਇਸ ਵਿੱਚ ਪੁਰਸ਼ ਤੇ ਮਹਿਲਾਵਾਂ ਦੋਵਾਂ ਦੇ ਕੱਪੜੇ ਹੋਣਗੇ, ਅੰਡਰ ਗਾਰਮੈਂਟਸ, ਯੋਗਾ ਵੀਅਰ ਤੇ ਸਪੋਰਟਸ ਵੀਅਰ ਸ਼ਾਮਲ ਹਨ। ਇਸ ਨੂੰ ਲਾਂਚ ਕਰਨ ਦਾ ਉਦੇਸ਼ ਇਸ ਸੈਕਟਰ ਵਿੱਚ ਵੀ ਵਿਦੇਸ਼ੀ ਕੰਪਨੀਆਂ ਨੂੰ ਟੱਕਰ ਦੇਣ ਦਾ ਹੈ।
ਇਸ ਨਵੇਂ ਵੈਂਚਰ ਨਾਲ ਪਤੰਜਲੀ ਕੱਪੜਿਆਂ ਦੇ ਮਾਰਕੀਟ ਉੱਤੇ ਪਕੜ ਬਣਾਉਣ ਚਾਹੁੰਦੇ ਹਨ। ਉੱਥੇ ਵਜ੍ਹਾ ਹੈ ਕਿ ਕੰਪਨੀ ਨੇ ਜੀਨਸ ਤੋਂ ਲੈ ਕੇ ਸਵੈਟਰ ਤੱਕ ਸਾਰੇ ਕੱਪੜੇ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਮਾਰਕੀਟ ਵਿੱਚ ਲਗਾਤਾਰ ਮੁਨਾਫ਼ੇ ਦੇ ਨਾਲ ਪਤੰਜਲੀ ਲਿਮਟਿਡ ਨਵੇਂ ਟੀਚੇ ਛੂਹ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਦੀ ਮਾਰਕੀਟ ਦਾ ਮਹਾਰਥੀ ਬਣ ਚੁੱਕਾ ਪਤੰਜਲੀ ਬਰਾਂਡ ਹੁਣ ਨਵੀਂ ਉਡਾਣ ਦੀ ਤਿਆਰੀ ਵਿੱਚ ਹੈ। ਹਰਬਲ ਪ੍ਰੋਡਕਟ ਦੇ ਖੇਤਰ ਵਿੱਚ ਮਜ਼ਬੂਤ ਪਕੜ ਬਣਾਉਣ ਮਗਰੋਂ ਯੋਗ ਗੁਰੂ ਕੱਪੜਿਆਂ ਦੇ ਕਾਰੋਬਾਰ ਵਿੱਚ ਹੱਥ ਅਜ਼ਮਾਉਣਗੇ। ਜਲਦ ਹੀ ਪਤੰਜਲੀ ਲਿਮਟਿਡ ਅੰਡਰ ਵੇਅਰ ਤੋਂ ਲੈ ਕੇ ਸਪੋਰਟਸ ਵੀਅਰ ਤੱਕ ਸਭ ਕੱਪੜੇ ਬਣਾਏਗਾ।