10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਬਿਹਤਰੀਨ ਸਮਾਰਟਫੋਨ
ਮੋਟੋ G5S: ਮੋਟੋਰੋਲਾ ਦਾ ਇਹ ਫੋਨ 5.2 ਸਕਰੀਨ ਨਾਲ ਐਂਡਰਾਇਡ ਨੋਗਟ ਵਿੱਚ ਆਉਂਦਾ ਹੈ। ਇਸ ਨੂੰ ਐਂਡਰਾਇਡ ਓਰੀਓ ਵਿੱਚ ਅਪਡੇਟ ਕੀਤਾ ਜਾ ਸਕਦਾ ਹੈ। ਚੰਗ ਲੁਕ ਵਾਲੇ ਫੋਨਜ਼ ਵਿੱਚੋਂ ਇਹ ਇੱਕ ਬਿਹਤਰ ਵਿਕਲਪ ਹੈ।
ਸ਼ਿਓਮੀ ਰੈਡਮੀ ਨੋਟ-5: 5.9CM Full HD ਸਕਰੀਨ ਵਾਲਾ ਰੈੱਡਮੀ ਦਾ ਇਹ ਫੋਨ 10 ਹਜ਼ਾਰ ਦੀ ਰੇਂਜ ਵਿੱਚ ਇੱਕ ਬਿਹਤਰ ਵਿਕਲਪ ਹੋ ਸਕਦੀ ਹੈ। 3 GB ਰੈਮ ਤੇ 32 GB ਮੈਮੋਰੀ ਵਾਲੇ ਇਸ ਫੋਨ ਦੀ ਕੀਮਤ 11,999 ਰੁਪਏ ਹੈ। ਇਸ ਵਿੱਚ 12 ਮੈਗਾਪਿਕਸਲ ਦਾ ਬੈਕ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸ਼ਿਓਮੀ ਰੈਡਮੀ-5: ਰੈਡਮੀ-4 ਸੀਰੀਜ਼ ਦੇ ਬਾਅਦ ਇਹ ਫੋਨ ਘੱਟ ਕੀਮਤ ਵਿੱਚ ਰੈਡਮੀ ਦੀ ਅਗਲੀ ਪੇਸ਼ਕਸ਼ ਹੈ। 7999 ਰੁਪਏ ਵਿੱਚ ਉਪਲੱਬਧ ਇਹ ਫੋਨ 4 GB ਰੈਮ ਤੇ ਸਨੈਪਡਰੈਗਨ 450 ਪ੍ਰੋਸੈਸਰ ਨਾਲ ਲੈਸ ਹੈ।
ਓਪੋ ਰੀਅਲਮੀ-1: ਓਪੋ ਦੀ ਫਲੈਗਸ਼ਿਪ ਵਿੱਚ ਬਣੇ ਰੀਅਲਮੀ ਫੋਨ ਨੂੰ ਰੈਡਮੀ ਦੀ ਟੱਕਰ ’ਚ ਉਤਾਰਿਆ ਗਿਆ ਹੈ। 128 GB ਰੈਮ ਤੇ 6 ਇੰਡ ਦੀ HD ਸਕਰੀਨ ਨਾਲ ਇਹ ਫੋਨ ਕਾਫੀ ਸਟਾਈਲਿਸ਼ ਹੈ।
ਇਨਫਿਨਿਕਸ ਹੌਟ S3: ਇਸ ਫੋਨ ਦਾ 20 MP ਦਾ ਫਰੰਟ ਕੈਮਰਾ ਇਸ ਨੂੰ ਇਸ ਰੇਂਜ ਦੇ ਬਾਕੀ ਫੋਨਜ਼ ਨਾਲੋਂ ਵੱਖਰਾ ਤੇ ਖਾਸ ਬਣਾਉਂਦਾ ਹੈ। ਇਸ ਦੇ 3 GB ਵਰਸ਼ਨ ਦੀ ਕੀਮਤ 8999 ਤੇ 4 GB ਰੈਮ ਵਾਲੇ ਫੋਨ ਦੀ ਕੀਮਤ 11999 ਰੁਪਏ ਹੈ।