ਕਠੂਆ ਬਲਾਤਕਾਰ ਮਾਮਲੇ 'ਤੇ ਕਲਾਕਾਰਾਂ ਨੇ ਇੰਝ ਕੱਢਿਆ ਗੁੱਸਾ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਰਸਾਨਾ ਦੇ ਜੰਗਲਾਂ ਵਿੱਚ 17 ਜਨਵਰੀ ਨੂੰ ਇੱਕ ਅੱਠ ਸਾਲ ਦੀ ਬੱਚੀ ਦੀ ਲਾਸ਼ ਮਿਲੀ ਸੀ। ਲਾਸ਼ ਤੋਂ ਇੱਕ ਹਫ਼ਤਾ ਪਹਿਲਾਂ ਬੱਚੀ ਨੂੰ ਉਦੋਂ ਅਗ਼ਵਾ ਕਰ ਲਿਆ ਗਿਆ ਸੀ, ਜਦ ਉਹ ਜੰਗਲ ਵਿੱਚ ਘੋੜੇ ਚਰਾ ਰਹੀ ਸੀ।
ਅਦਾਕਾਰਾ ਜੰਨਤ ਜ਼ੁਬੈਰ ਰਹਿਮਾਨੀ ਨੇ ਵੀ ਆਪਣ ਗੁੱਸੇ ਦਾ ਇਜ਼ਹਾਰ ਕਰਦਿਆਂ ਮੈਂ ਸ਼ਰਮਿੰਦਾ ਵਾਲਾ ਪੋਸਟਰ ਸ਼ੇਅਰ ਕੀਤਾ ਹੈ।
ਅਦਾਕਾਰਾ ਗੁਲ ਪਨਾਗ ਨੇ ਵੀ ਗੁੱਸਾ ਕੱਢਿਆ ਹੈ। ਉਨ੍ਹਾਂ ਵੀ ਮੈਂ ਹਿੰਦੁਸਤਾਨ ਹਾਂ, ਮੈਂ ਸ਼ਰਮਿੰਦਾ ਹਾਂ ਵਾਲਾ ਪੋਸਟਰ ਸ਼ੇਅਰ ਕੀਤਾ ਹੈ।
ਫ਼ਿਲਮ ਅਦਾਕਾਰਾ ਅਹਾਨਾ ਕੁਮਰਾ ਨੇ ਵੀ ਕਠੂਆ ਦੀ ਘਟਨਾ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦੀ ਤਸਵੀਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਗੁੱਸੇ ਵਿੱਚ ਹੋਣਗੇ।
ਐਮ. ਟੀਵੀ ਚੈਨਲ ਦੇ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕ ਰਘੂਰਾਮ ਨੇ ਵੀ ਸ਼ਰਮਿੰਦਗੀ ਪ੍ਰਗਟਾਈ ਹੈ। ਉਨ੍ਹਾਂ ਵੀ ਬੱਚੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਐਮ. ਟੀਵੀ ਚੈਨਲ ਦੇ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕ ਰਘੂਰਾਮ ਨੇ ਵੀ ਸ਼ਰਮਿੰਦਗੀ ਪ੍ਰਗਟਾਈ ਹੈ। ਉਨ੍ਹਾਂ ਵੀ ਬੱਚੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਕੈਂਪੇਨ ਨਾਲ ਜੁੜਦੇ ਹੋਏ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਫੇਮ ਕ੍ਰਿਸਟਲ ਡਿਸੂਜ਼ਾ ਨੇ ਵੀ ਘਟਨਾ ਨੂੰ ਬਹੁਤ ਮਾੜਾ ਦੱਸਿਆ ਹੈ।
ਬੱਚੀ ਨੂੰ ਇਨਸਾਫ ਦਿਵਾਉਣ ਵਾਸਤੇ ਕਈ ਬਾਲੀਵੁੱਡ ਤੋਂ ਇਲਾਵਾ ਟੀਵੀ ਕਲਾਕਾਰ ਸ਼ਾਮਲ ਹੋਏ। ਟੈਲੀਵਿਜ਼ਨ ਅਦਾਕਾਰ ਕਰਨ ਪਟੇਲ ਨੇ ਵੀ ਗੁੱਸਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਗੈਂਗਰੇਪ 'ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਪੋਸਟਰ 'ਤੇ ਲਿਖਿਆ, ਮੈਂ ਹਿੰਦੁਸਤਾਨ ਹਾਂ, ਮੈਂ ਸ਼ਰਮਿੰਦਾ ਹਾਂ। ਸਿਰਫ਼ ਕਰੀਨਾ ਹੀ ਨਹੀਂ ਸਗੋਂ ਕਈ ਹੋਰ ਅਦਾਕਾਰਾਂ ਨੇ ਇਸ ਮਾਮਲੇ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਹੈ।