ਭਾਰੀ ਬਾਰਸ਼ ਨਾਲ ਰੇਲਵੇ ਸਟੇਸ਼ਨਾਂ ਬਣੇ ਦਰਿਆ, ਰੇਲ ਸੇਵਾ ਪ੍ਰਭਾਵਿਤ
ਭਾਰੀ ਬਾਰਸ਼ ਕਰਕੇ ਮੁੰਬਈ ਦੇ ਕਿੰਗ ਸਰਕਲ, ਗਾਂਧੀ ਮਾਰਕਿਟ ਇਲਾਕੇ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ ਹੈ। ਮਲਾਡ ਸਬ ਵੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ।
ਬਾਰਸ਼ ਨਾਲ ਮੌਸਮ ਵਿਭਾਗ ਨੇ ਤੇਜ਼ ਹਵਾ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ। ਲੋਕਾਂ ਨੂੰ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ।
ਮੌਸਮ ਵਿਭਾਗ ਨੇ ਮੁੰਬਈ ਵਿੱਚ ਹਾਲੇ ਵੀ ਬਾਰਸ਼ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਹਾਲੇ ਇੱਥੋਂ ਦੇ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ।
ਬੋਰੀਵਲੀ ਦੇ ਅੱਗੇ ਵੈਸਟਰਨ ਰੇਲਵੇ ਵੀ ਬੰਦ ਹੋਣ ਦੀ ਕਗਾਰ 'ਤੇ ਹਨ। ਕਈ ਥਾਈਂ ਪਟਰੀਆਂ 'ਤੇ ਪਾਣੀ ਭਰ ਗਿਆ ਹੈ। ਹਾਲਾਂਕਿ ਇੱਥੇ ਹਾਲੇ ਰੇਲ ਸੇਵਾ ਬੰਦ ਨਹੀਂ ਹੋਈ।
ਪਾਣੀ ਭਰਨ ਕਰਕੇ ਸੈਂਟਰਲ ਰੇਲਵੇ ਪੂਰੀ ਤਰਾਂ ਠੱਪ ਹੈ। ਮੇਨ ਤੇ ਹਾਰਬਰ ਦੋਵੇਂ ਲਾਈਨਜ਼ ਬੰਦ ਹਨ।
ਵਡਾਲਾ ਤੇ ਕੁਰਲਾ ਵਿਚਾਲੇ ਚੱਲਣ ਵਾਲੀ ਹਾਰਬਰ ਲਾਈਨ 'ਤੇ ਸੀਐਸਟੀ ਲੋਕਲ ਸੇਵਾ ਪਾਣੀ ਭਰਨ ਕਰਕੇ ਬੰਦ ਕਰਨੀ ਪਈ।
ਇਹ ਤਸਵੀਰ ਕਲਿਆਣ ਰੇਲਵੇ ਸਟੇਸ਼ਨ ਦੀ ਹੈ। ਪਾਣੀ ਕਰਕੇ ਸਭ ਕੁਝ ਸਫੈਦ ਹੀ ਦਿੱਸ ਰਿਹਾ ਹੈ। ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਮੁੰਬਈ ਵਿੱਚ ਭਾਰੀ ਬਾਰਸ਼ ਨੇ ਕਹਿਰ ਮਚਾਇਆ ਹੋਇਆ ਹੈ। ਬਾਰਸ਼ ਕਰਕੇ ਕਈ ਰੇਲਵੇ ਸਟੇਸ਼ਨਾਂ 'ਤੇ ਪਾਣੀ ਜਮ੍ਹਾ ਹੋ ਗਿਆ ਜਿਸ ਕਰਕੇ ਰੇਲਵੇ ਸੇਵਾ ਨੂੰ ਰੋਕ ਦਿੱਤਾ ਗਿਆ।