#HappyFriendshipDay2019: ਇਸ ਅਦਾਕਾਰਾ ਨੇ ਕਿਹਾ ਮੋਦੀ ਤੋਰਨ ਰਾਹੁਲ ਨਾਲ ਉਸ ਦੇ ਵਿਆਹ ਦੀ ਗੱਲ
ਅਦਾਕਾਰਾ ਆਲੀਆ ਭੱਟ ਨੇ ਵੀ ਆਪਣੇ ਦੋਸਤ ਵਰੁਣ ਧਵਨ ਨਾਲ ਫਰੂਟੀ ਪੀਂਦਿਆਂ ਦੀ ਤਸਵੀਰ ਸਾਂਝੀ ਕੀਤੀ।
Download ABP Live App and Watch All Latest Videos
View In Appਇੰਨਾ ਹੀ ਨਹੀਂ ਮਹਿਕਾ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਪੀਐਮ ਮੋਦੀ ਉਨ੍ਹਾਂ ਦੇ ਪਿਤਾ ਸਮਾਨ ਹਨ ਤੇ ਉਹ ਚਾਹੁੰਦੀ ਹੈ ਕਿ ਪੀਐਮ ਮੋਦੀ ਰਾਹੁਲ ਗਾਂਧੀ ਕੋਲ ਉਨ੍ਹਾਂ ਦੇ ਵਿਆਹ ਦੀ ਗੱਲ ਤੋਰਨ।
ਪੂਰੀ ਦੁਨੀਆ ਵਿੱਚ ਜਿੱਥੇ ਲੋਕ ਆਪਣੇ ਖ਼ਾਸ ਦੋਸਤਾਂ ਨੂੰ ਦੋਸਤੀ ਦਿਹਾੜੇ ਮੌਕੇ Happy Friendship Day ਆਖ ਰਹੇ ਹਨ। ਉੱਥੇ ਹੀ ਇਸ ਅਦਾਕਾਰਾ ਨੇ ਕਸੂਤੀ ਮੰਗ ਰੱਖ ਦਿੱਤੀ ਹੈ।
ਅਦਾਕਾਰਾ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਆਪਣੇ ਦੋਸਤਾਂ ਨਾਲ ਤਸਵੀਰ ਸਾਂਝੀ ਕੀਤੀ।
ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਆਪਣੀ ਪਤਨੀ ਜੇਨੇਲੀਆ ਡਿਸੂਜ਼ਾ ਨਾਲ ਤਸਵੀਰ ਸਾਂਝੀ ਕਰ ਫਰੈਂਡਸ਼ਿਪ ਡੇਅ ਮੌਕੇ ਚੰਗਾ ਸੁਨੇਹਾ ਦਿੱਤਾ।
ਅਦਾਕਾਰਾ ਮਹਿਕਾ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਇਸ ਫਰੈਂਡਸ਼ਿਪ ਡੇਅ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਾਹੁਲ ਗਾਂਧੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਦੋਵਾਂ ਦਾ ਹੱਥ ਮਿਲਾਉਣਾ ਸਾਡੇ ਦੇਸ਼ ਲਈ ਚੰਗਾ ਸਾਬਤ ਹੋ ਸਕਦਾ ਹੈ।
ਉਹ ਪਹਿਲਾਂ ਵੀ ਰਾਹੁਲ ਗਾਂਧੀ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਚੁੱਕੀ ਹੈ ਪਰ ਮਹਿਕਾ ਦੇ ਸਭ ਤੋਂ ਵੱਖਰੇ ਫਰੈਂਡਸ਼ਿਪ ਡੇਅ ਤੋਂ ਇਲਾਵਾ ਬਾਕੀ ਬਾਲੀਵੁੱਡ ਸਿਤਾਰੇ ਆਪੋ-ਆਪਣੇ ਦੋਸਤਾਂ ਮਿੱਤਰਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ।
ਇਸ ਤੋਂ ਇਲਾਵਾ ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਨੇ ਵੀ ਵਿਦੇਸ਼ ਵਿੱਚ ਛੁੱਟੀਆਂ ਦੌਰਾਨ ਖਿੱਚੀ ਤਸਵੀਰ ਨੂੰ ਇਸ ਖ਼ਾਸ ਦਿਨ ਸਾਂਝਾ ਕੀਤਾ।
- - - - - - - - - Advertisement - - - - - - - - -