ਮੁਰਗੇ ਨੇ ਬਣਾਇਆ ਬੱਚੀ ਨੂੰ ਸ਼ਿਕਾਰ, ਥਾਣੇ ਪਹੁੰਚਿਆ ਕੇਸ
ਮੁਰਗੇ ਦੇ ਮਾਲਕ ਨੇ ਥਾਣੇਦਾਰ ਨੂੰ ਭਰੋਸਾ ਜਤਾਇਆ ਕਿ ਹੁਣ ਉਸ ਦਾ ਮੁਰਗਾ ਸੜਕ ’ਤੇ ਨਹੀਂ ਘੁੰਮੇਗਾ। ਪੁਲਿਸ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਦਿੱਤਾ ਇਸ ਲਈ ਮੁਰਗਾ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪੱਪੂ ਨੂੰ ਉਸ ਦਾ ਮੁਰਗਾ ਵੀ ਵਾਪਸ ਕਰ ਦਿੱਤਾ ਗਿਆ।
ਪੱਪੂ ਦੇ ਬਾਅਦ ਉਸ ਦੀ ਪਤਨੀ ਵੀ ਰੋਂਦੀ-ਰੋਂਦੀ ਥਾਣੇ ਪੁੱਜੀ। ਉਸ ਨੇ ਪੁਲਿਸ ਨੂੰ ਕਿਹਾ ਕਿ ਉਹ ਭਾਵੇਂ ਉਸ ਨੂੰ ਸਜ਼ਾ ਦੇ ਦੇਣ ਪਰ ਉਨ੍ਹਾਂ ਦਾ ਮੁਰਗਾ ਵਾਪਸ ਕਰ ਦੇਣ।
ਇਸ ਪਿੱਛੋਂ ਰਿਤਿਕਾ ਦੇ ਘਰ ਵਾਲੇ ਤੁਰੰਤ ਉਸ ਨੂੰ ਥਾਣੇ ਲੈ ਗਏ।ਥਾਣੇ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਰਚਨਾ ਰਾਣਾ ਨੇ ਮੁਰਗੇ ਦੇ ਮਾਲਕ ਪੱਪੂ ਜਾਦਵ ਨੂੰ ਥਾਣੇ ਤਲਬ ਕੀਤਾ।
ਮਾਮਲਾ ਸ਼ਨੀਵਾਰ ਦਾ ਹੈ। ਫਿਜ਼ਿਕਲ ਥਾਣਾ ਖੇਤਰ ਵਿੱਚ ਰਿਤਿਕਾ ਨਾਂ ਦੀ ਬੱਚੀ ਨੂੰ ਖੇਡਦਿਆਂ ਹੋਇਆਂ ਇੱਕ ਮੁਰਗੇ ਨੇ ਵੱਢ ਲਿਆ ਸੀ।
ਭੋਪਾਲ: ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਵਪੁਰੀ ਵਿੱਚ ਇੱਕ ਮੁਰਗੇ ਦੇ ਬੱਚੀ ਨੂੰ ਕੱਟਣ ਦਾ ਮਸਲਾ ਭਖ ਗਿਆ ਹੈ। ਪੀੜਤ ਪੱਖ ਥਾਣੇ ਪਹੁੰਚਿਆ ਤਾਂ ਮੁਰਗੇ ਸਮੇਤ ਉਸ ਦੇ ਮਾਲਕ ਨੂੰ ਵੀ ਤਲਬ ਕੀਤਾ ਗਿਆ। ਬਾਅਦ ਵਿੱਚ ਆਪਸੀ ਸਮਝੌਤੇ ਨਾਲ ਇਹ ਮਾਮਲਾ ਨਿਬੜ ਗਿਆ ਸੀ।